ਭਾਰਤ ’ਚ 400 ਕਰੋੜ ਕਮਾਉਣ ਦੇ ਕਰੀਬ ਪਹੁੰਚੀ ਸ਼ਾਹਰੁਖ ਖ਼ਾਨ ਦੀ ‘ਪਠਾਨ’, ਹੁਣ ਤਕ ਕਮਾਏ ਇੰਨੇ ਕਰੋੜ
Saturday, Feb 04, 2023 - 03:48 PM (IST)

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੀ ‘ਪਠਾਨ’ ਫ਼ਿਲਮ ਭਾਰਤ ’ਚ 400 ਕਰੋੜ ਰੁਪਏ ਕਮਾਉਣ ਦੇ ਕਰੀਬ ਪਹੁੰਚ ਗਈ ਹੈ। ਹੁਣ ਤਕ ‘ਪਠਾਨ’ ਫ਼ਿਲਮ ਨੇ ਭਾਰਤ ’ਚ ਹਿੰਦੀ ਭਾਸ਼ਾ ’ਚ 364.50 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
ਇਹ ਖ਼ਬਰ ਵੀ ਪੜ੍ਹੋ : ਜਾਣੋ ਦਰਸ਼ਕਾਂ ਨੂੰ ਕਿਵੇਂ ਦੀ ਲੱਗੀ ਫ਼ਿਲਮ ‘ਕਲੀ ਜੋਟਾ’, ਦੇਖੋ ਪਬਲਿਕ ਰੀਵਿਊ
ਉਥੇ ਤਾਮਿਲ ਤੇ ਤੇਲਗੂ ਭਾਸ਼ਾ ’ਚ ਫ਼ਿਲਮ ਨੇ 13.65 ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਜਿਸ ਨਾਲ ਭਾਰਤ ’ਚ ‘ਪਠਾਨ’ ਦੀ ਕੁਲ ਕਮਾਈ 378.15 ਕਰੋੜ ਰੁਪਏ ਹੋ ਗਈ ਹੈ।
ਦੱਸ ਦੇਈਏ ਕਿ ‘ਪਠਾਨ’ ਅੱਜ ਯਾਨੀ ਸ਼ਨੀਵਾਰ ਨੂੰ ਭਾਰਤ ’ਚ ‘ਦੰਗਲ’ ਦੀ ਕਮਾਈ ਨੂੰ ਪਛਾੜ ਦੇਵੇਗੀ। ਨਾਲ ਹੀ ‘ਪਠਾਨ’ ਭਾਰਤ ’ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਤੀਜੀ ਫ਼ਿਲਮ ਬਣ ਜਾਵੇਗੀ। ‘ਪਠਾਨ’ ਤੋਂ ਉੱਪਰ ਦੂਜੇ ਨੰਬਰ ’ਤੇ ‘ਕੇ. ਜੀ. ਐੱਫ. 2’ ਤੇ ‘ਬਾਹੂਬਲੀ 2’ ਹੈ।
‘ਪਠਾਨ’ ’ਚ ਸ਼ਾਹਰੁਖ ਖ਼ਾਨ ਤੋਂ ਇਲਾਵਾ ਦੀਪਿਕਾ ਪਾਦੁਕੋਣ ਤੇ ਜੌਨ ਅਬ੍ਰਾਹਮ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਸਿਧਾਰਥ ਆਨੰਦ ਨੇ ਡਾਇਰੈਕਟ ਕੀਤਾ ਹੈ। ‘ਪਠਾਨ’ ਦੁਨੀਆ ਭਰ ’ਚ 700 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।