‘ਪਠਾਨ’ ਨੇ ਰਚਿਆ ਇਤਿਹਾਸ, 1000 ਕਰੋੜ ਕਮਾਉਣ ਵਾਲੀ ਬਣੀ ਪਹਿਲੀ ਹਿੰਦੀ ਫ਼ਿਲਮ

Tuesday, Feb 21, 2023 - 04:21 PM (IST)

‘ਪਠਾਨ’ ਨੇ ਰਚਿਆ ਇਤਿਹਾਸ, 1000 ਕਰੋੜ ਕਮਾਉਣ ਵਾਲੀ ਬਣੀ ਪਹਿਲੀ ਹਿੰਦੀ ਫ਼ਿਲਮ

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੀ ਕਮਬੈਕ ਫ਼ਿਲਮ ‘ਪਠਾਨ’ ਨੇ ਇਤਿਹਾਸ ਰਚ ਦਿੱਤਾ ਹੈ। ‘ਪਠਾਨ’ 1000 ਕਰੋੜ ਰੁਪਏ ਕਮਾਉਣ ਵਾਲੀ ਪਹਿਲੀ ਹਿੰਦੀ ਫ਼ਿਲਮ ਬਣ ਗਈ ਹੈ।

ਇਸ ਗੱਲ ਦੀ ਜਾਣਕਾਰੀ ਖ਼ੁਦ ਯਸ਼ ਰਾਜ ਫ਼ਿਲਮਜ਼ ਨੇ ਦਿੱਤੀ ਹੈ। ਯਸ਼ ਰਾਜ ਫ਼ਿਲਮਜ਼ ਵਲੋਂ ਇਕ ਪੋਸਟਰ ਸਾਂਝਾ ਕੀਤਾ ਗਿਆ ਹੈ, ਜਿਸ ’ਤੇ ਵੱਡਾ-ਵੱਡਾ 1000 ਕਰੋੜ ਰੁਪਏ ਲਿਖਿਆ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ : ਲਾਈਵ ਸ਼ੋਅ ਦੌਰਾਨ ਗਾਇਕ ਸੋਨੂੰ ਨਿਗਮ ਨਾਲ ਹੋਈ ਧੱਕਾ-ਮੁੱਕੀ, ਘਟਨਾ ਦੀ ਵੀਡੀਓ ਵਾਇਰਲ

ਪੋਸਟਰ ਨਾਲ ਲਿਖਿਆ ਹੈ ਕਿ ‘ਪਠਾਨ’ ਪਹਿਲੀ ਹਿੰਦੀ ਫ਼ਿਲਮ ਹੈ, ਜੋ 1000 ਕਰੋੜ ਰੁਪਏ ਦਾ ਅੰਕੜਾ ਪਾਰ ਕਰਨ ’ਚ ਸਫਲ ਰਹੀ ਹੈ।

PunjabKesari

ਦੱਸ ਦੇਈਏ ਕਿ ‘ਪਠਾਨ’ ਨੇ ਜਿਥੇ ਭਾਰਤ ’ਚ 623 ਕਰੋੜ ਰੁਪਏ ਕਮਾਏ, ਉਥੇ ਇਸ ਨੇ ਓਵਰਸੀਜ਼ ’ਚ 377 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

PunjabKesari

ਇਹੀ ਨਹੀਂ ‘ਪਠਾਨ’ ਅੱਜ ਯਾਨੀ 21 ਫਰਵਰੀ ਦੀ ਕਲੈਕਸ਼ਨ ਨੂੰ ਮਿਲਾ ਕੇ ਭਾਰਤ ’ਚ ਹਿੰਦੀ ਭਾਸ਼ਾ ’ਚ ਨੈੱਟ 500 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਵੇਗੀ। ਭਾਰਤ ’ਚ ‘ਪਠਾਨ’ ਦੀ ਹਿੰਦੀ ਭਾਸ਼ਾ ’ਚ ਨੈੱਟ ਕਲੈਕਸ਼ਨ 498.95 ਕਰੋੜ ਰੁਪਏ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News