3 ਦਿਨਾਂ ’ਚ ‘ਪਠਾਨ’ ਦੀ ਕਮਾਈ 300 ਕਰੋੜ ਪਾਰ, 500 ਕਰੋੜ ਕਮਾਉਣ ਤੋਂ ਕੁਝ ਕਦਮ ਦੂਰ
Saturday, Jan 28, 2023 - 04:01 PM (IST)
![3 ਦਿਨਾਂ ’ਚ ‘ਪਠਾਨ’ ਦੀ ਕਮਾਈ 300 ਕਰੋੜ ਪਾਰ, 500 ਕਰੋੜ ਕਮਾਉਣ ਤੋਂ ਕੁਝ ਕਦਮ ਦੂਰ](https://static.jagbani.com/multimedia/2023_1image_16_01_050870013pathaan1.jpg)
ਮੁੰਬਈ (ਬਿਊਰੋ)– ‘ਪਠਾਨ’ ਦੀ ਰਿਕਾਰਡਬ੍ਰੇਕਿੰਗ ਕਮਾਈ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। 4 ਸਾਲਾਂ ਦੇ ਲੰਮੇ ਸਮੇਂ ਬਾਅਦ ਸ਼ਾਹਰੁਖ ਖ਼ਾਨ ਨੇ ਸਿਲਵਰ ਸਕ੍ਰੀਨ ’ਤੇ ਵਾਪਸੀ ਕੀਤੀ ਹੈ। ਇਸ ਵਾਪਸੀ ਨਾਲ ਸ਼ਾਹਰੁਖ ਖ਼ਾਨ ਨੇ ਦਿਖਾ ਦਿੱਤਾ ਹੈ ਕਿ ਉਹ ਅਜੇ ਵੀ ਬਾਲੀਵੁੱਡ ਦੇ ਕਿੰਗ ਹਨ।
ਇਹ ਖ਼ਬਰ ਵੀ ਪੜ੍ਹੋ : ਰਣਬੀਰ ਕਪੂਰ ਨੇ ਗੁੱਸੇ ’ਚ ਸੁੱਟਿਆ ਫੈਨ ਦਾ ਮੋਬਾਇਲ, ਸੋਸ਼ਲ ਮੀਡੀਆ ’ਤੇ ਹੋ ਰਿਹਾ ਵਿਰੋਧ
‘ਪਠਾਨ’ ਪਹਿਲੇ ਦਿਨ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫ਼ਿਲਮ ਬਣ ਗਈ ਹੈ। ਪਹਿਲੇ ਦਿਨ ਫ਼ਿਲਮ ਨੇ 55 ਕਰੋੜ, ਦੂਜੇ ਦਿਨ 68 ਕਰੋੜ ਤੇ ਤੀਜੇ ਦਿਨ 38 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਦੇ ਨਾਲ ਹੀ ‘ਪਠਾਨ’ ਦੀ ਭਾਰਤ ’ਚ ਹਿੰਦੀ ਭਾਸ਼ਾ ’ਚ ਕਮਾਈ 161 ਕਰੋੜ ਰੁਪਏ ਹੋ ਗਈ ਹੈ।
ਤਾਮਿਲ ਤੇ ਤੇਲਗੂ ਭਾਸ਼ਾ ’ਚ ‘ਪਠਾਨ’ ਫ਼ਿਲਮ ਹੁਣ ਤਕ 5.75 ਕਰੋੜ ਰੁਪਏ ਕਮਾਉਣ ’ਚ ਸਫਲ ਰਹੀ ਹੈ। ਉਥੇ ਫ਼ਿਲਮ ਓਵਰਸੀਜ਼ ’ਚ ਵੀ ਚੰਗਾ ਬਿਜ਼ਨੈੱਸ ਕਰ ਰਹੀ ਹੈ।
ਫ਼ਿਲਮ ਨੇ ਦੁਨੀਆ ਭਰ ’ਚ ਤਿੰਨ ਦਿਨਾਂ ਅੰਦਰ 313 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ‘ਪਠਾਨ’ ਦੀ ਕਮਾਈ ਦਾ ਇਹ ਅੰਕੜਾ ਸਾਫ ਕਰਦਾ ਹੈ ਕਿ ਫ਼ਿਲਮ 500 ਕਰੋੜ ਕਮਾਉਣ ਤੋਂ ਹੁਣ ਬਸ ਕੁਝ ਕਦਮ ਹੀ ਦੂਰ ਹੈ।
ਦੱਸ ਦੇਈਏ ਕਿ ਫ਼ਿਲਮ ’ਚ ਸ਼ਾਹਰੁਖ ਖ਼ਾਨ, ਦੀਪਿਕਾ ਪਾਦੁਕੋਣ ਤੇ ਜੌਨ ਅਬ੍ਰਾਹਮ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਸਿਧਾਰਥ ਆਨੰਦ ਨੇ ਡਾਇਰੈਕਟ ਕੀਤਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।