ਗਾਇਕ ਪਰਮੀਸ਼ ਵਰਮਾ ਨੇ ਮੁੜ ਸ਼ੈਰੀ ਮਾਨ 'ਤੇ ਕੱਸਿਆ ਤੰਜ, ਸੋਸ਼ਲ ਮੀਡੀਆ 'ਤੇ ਆਖੀ ਇਹ ਗੱਲ

Monday, Oct 03, 2022 - 05:54 PM (IST)

ਗਾਇਕ ਪਰਮੀਸ਼ ਵਰਮਾ ਨੇ ਮੁੜ ਸ਼ੈਰੀ ਮਾਨ 'ਤੇ ਕੱਸਿਆ ਤੰਜ, ਸੋਸ਼ਲ ਮੀਡੀਆ 'ਤੇ ਆਖੀ ਇਹ ਗੱਲ

ਜਲੰਧਰ (ਬਿਊਰੋ) : ਪੰਜਾਬੀ ਗਾਇਕ ਪਰਮੀਸ਼ ਵਰਮਾ ਤੇ ਸ਼ੈਰੀ ਮਾਨ ਦਾ ਵਿਵਾਦ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ 'ਚ ਆਇਆ ਹੋਇਆ ਹੈ। ਇੱਕ ਸਮਾਂ ਸੀ, ਜਦੋਂ ਪਰਮੀਸ਼ ਤੇ ਸ਼ੈਰੀ ਮਾਨ ਜਿਗਰੀ ਯਾਰ ਹੋਇਆ ਕਰਦੇ ਸਨ ਪਰ ਅੱਜ ਇਹ ਦੋਵੇਂ ਇਕ-ਦੂਜੇ ਦੇ ਜਾਨੀ ਦੁਸ਼ਮਣ ਬਣ ਗਏ ਹਨ। ਇਹ ਦੋਵੇਂ ਹੀ ਕਲਾਕਾਰ ਇੱਕ-ਦੂਜੇ ਨੂੰ ਨੀਚਾ ਦਿਖਾਉਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਹਾਲ ਹੀ 'ਚ ਸ਼ੈਰੀ ਮਾਨ ਨੇ ਸ਼ਰਾਬ ਦੇ ਨਸ਼ੇ 'ਚ ਟੱਲੀ ਹੋ ਕੇ ਪਰਮੀਸ਼ ਵਰਮਾ ਨੂੰ ਲਾਈਵ ਹੋ ਕੇ ਗਾਲਾਂ ਕੱਢੀਆਂ ਤਾਂ ਪਰਮੀਸ਼ ਵਰਮਾ ਨੇ ਵੀ ਪਲਟਵਾਰ ਕਰਨ 'ਚ ਕੋਈ ਕਸਰ ਨਹੀਂ ਛੱਡੀ ਸੀ। 

ਇਸ ਤੋਂ ਬਾਅਦ ਆਪਣੀ ਗ਼ਲਤੀ 'ਤੇ ਸ਼ਰਮਿੰਦਾ ਮਹਿਸੂਸ ਕਰਦੇ ਹੋਏ ਸ਼ੈਰੀ ਮਾਨ ਨੇ ਕਈ ਵਾਰ ਸੋਸ਼ਲ ਮੀਡੀਆ 'ਤੇ ਪੋਸਟਾਂ ਸ਼ੇਅਰ ਕਰ ਪਰਮੀਸ਼ ਕੋਲੋਂ ਮੁਆਫ਼ੀ ਮੰਗੀ, ਪਰ ਇੰਝ ਲੱਗਦਾ ਹੈ ਕਿ ਪਰਮੀਸ਼ ਸ਼ੈਰੀ ਮਾਨ ਨੂੰ ਮੁਆਫ਼ ਕਰਨ ਦੇ ਮੂਡ 'ਚ ਨਹੀਂ ਹੈ। ਪਰਮੀਸ਼ ਵਰਮਾ ਦੀ ਹਾਲੀਆ ਪੋਸਟ ਨੂੰ ਦੇਖ ਕੇ ਇੰਝ ਤਾਂ ਲੱਗ ਰਿਹਾ ਹੈ। ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਸਟੋਰੀ ਸ਼ੇਅਰ ਕੀਤੀ, ਜਿਸ 'ਚ ਗਾਇਕ ਨੇ ਲਿਖਿਆ, "ਇਤਰ ਮਿੱਤਰ, ਚਿੱਤਰ ਤੇ ਚਰਿੱਤਰ ਇਹ ਸਭ ਚੀਜ਼ਾਂ ਆਪਣੀ ਪਛਾਣ ਖ਼ੁਦ ਹੀ ਬਿਆਨ ਕਰ ਦਿੰਦੀਆਂ ਹਨ।" 

PunjabKesari

ਸਵਾਲ ਇਹ ਉੱਠਦਾ ਹੈ ਕਿ ਪਰਮੀਸ਼ ਵਰਮਾ ਦਾ ਕਿਸੇ ਹੋਰ ਨਾਲ ਤਾਂ ਕੋਈ ਵਿਵਾਦ ਸਾਹਮਣੇ ਨਹੀਂ ਆਇਆ ਹੈ, ਫ਼ਿਰ ਜ਼ਾਹਰ ਹੈ ਕਿ ਇਹ ਪੋਸਟ ਪਰਮੀਸ਼ ਵਰਮਾ ਵੱਲੋਂ ਸ਼ੈਰੀ ਮਾਨ 'ਤੇ ਤੰਜ ਕੱਸਦੇ ਹੋਏ ਸ਼ੇਅਰ ਕੀਤੀ ਹੈ। ਪਿਛਲੇ ਦਿਨੀਂ ਸ਼ੈਰੀ ਮਾਨ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾਈ ਸੀ, ਜਿਸ 'ਚ ਉਨ੍ਹਾਂ ਨੇ ਦੱਸਿਆ ਸੀ ਕਿ ਉਹ ਮਾਂ ਨਾਲੋਂ ਟੁੱਟਣ ਮਗਰੋਂ ਡਿਪਰੈਸ਼ਨ 'ਚ ਹਨ ਪਰ ਹੁਣ ਉਨ੍ਹਾਂ ਨੇ ਠਾਣ ਲਈ ਹੈ ਕਿ ਸਮਾਜ ਮੂਹਰੇ ਮਿਸਾਲ ਬਣ ਕੇ ਦਿਖਾਉਣਗੇ। ਅਜਿਹੇ 'ਚ ਹੋ ਸਕਦਾ ਹੈ ਕਿ ਪਰਮੀਸ਼ ਵਰਮਾ ਨੇ ਸ਼ੈਰੀ ਮਾਨ 'ਤੇ ਤੰਜ ਕੱਸਿਆ ਹੋਵੇ।

PunjabKesari

ਦੱਸਣਯੋਗ ਹੈ ਕਿ ਸ਼ੈਰੀ ਮਾਨ ਤੇ ਪਰਮੀਸ਼ ਵਰਮਾ ਵਿਵਾਦ ਪਿਛਲੇ ਸਾਲ ਯਾਨੀਕਿ ਸਾਲ 2021 'ਚ ਸ਼ੁਰੂ ਹੋਇਆ ਸੀ। ਦਰਅਸਲ, ਪਰਮੀਸ਼ ਵਰਮਾ ਦੇ ਵਿਆਹ 'ਚ ਸ਼ੈਰੀ ਮਾਨ ਨੇ ਲਾਈਵ ਹੋ ਕੇ ਉਨ੍ਹਾਂ ਨੂੰ ਚੰਗਾ ਮਾੜਾ ਬੋਲਿਆ ਸੀ, ਜਿਸ ਤੋਂ ਬਾਅਦ ਦੋਵਾਂ ਦੀ ਦੋਸਤੀ 'ਚ ਖਟਾਸ ਆ ਗਈ ਸੀ।    

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News