ਗਾਇਕ ਪਰਮੀਸ਼ ਵਰਮਾ ਨੇ ਮੁੜ ਵਿੰਨ੍ਹਿਆ ਸ਼ੈਰੀ ਮਾਨ ''ਤੇ ਨਿਸ਼ਾਨਾ, ਕਿਹਾ- ਸੱਪਾਂ ਤੋਂ ਵੀ ਭੈੜੇ ਲੋਕ ਨੇ ਇਥੇ

Sunday, Oct 30, 2022 - 10:13 AM (IST)

ਗਾਇਕ ਪਰਮੀਸ਼ ਵਰਮਾ ਨੇ ਮੁੜ ਵਿੰਨ੍ਹਿਆ ਸ਼ੈਰੀ ਮਾਨ ''ਤੇ ਨਿਸ਼ਾਨਾ, ਕਿਹਾ- ਸੱਪਾਂ ਤੋਂ ਵੀ ਭੈੜੇ ਲੋਕ ਨੇ ਇਥੇ

ਜਲੰਧਰ (ਬਿਊਰੋ) : ਮਸ਼ਹੂਰ ਗਾਇਕ ਪਰਮੀਸ਼ ਵਰਮਾ ਤੇ ਸ਼ੈਰੀ ਮਾਨ ਪਿਛਲੇ ਦਿਨੀਂ ਆਪਸੀ ਰੰਜਿਸ਼ ਕਰਕੇ ਖੂਬ ਸੁਰਖੀਆਂ ਬਟੋਰ ਰਹੇ ਹਨ। ਇਕ ਸਮਾਂ ਸੀ ਜਦੋਂ ਇਹ ਦੋਵੇਂ ਗਾਇਕ ਇੱਕ-ਦੂਜੇ ਦੇ ਜਿਗਰੀ ਦੋਸਤ ਹੋਇਆ ਕਰਦੇ ਸਨ ਪਰ ਅੱਜ ਦੋਵੇਂ ਕੱਟੜ ਦੁਸ਼ਮਣ ਬਣ ਗਏ ਹਨ। ਇਹੀ ਨਹੀਂ ਜਦੋਂ ਵੀ ਮੌਕਾ ਮਿਲਦਾ ਹੈ ਤਾਂ ਦੋਵੇਂ ਇੱਕ-ਦੂਜੇ ਨੂੰ ਨੀਚਾ ਦਿਖਾਉਣ ਤੋਂ ਬਾਜ਼ ਨਹੀਂ ਆਉਂਦੇ। ਹਾਲ ਹੀ 'ਚ ਸ਼ੈਰੀ ਮਾਨ ਨੇ ਇੱਕ ਇੰਟਰਵਿਊ 'ਚ ਪਰਮੀਸ਼ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਸੀ ਕਿ ਇੰਡਸਟਰੀ 'ਚ ਤੁਹਾਡਾ ਕੋਈ ਦੋਸਤ ਨਹੀਂ ਹੁੰਦਾ ਅਤੇ ਇਹ ਗੱਲ ਉਨ੍ਹਾਂ ਨੂੰ ਅੱਜ ਸਮਝ ਲੱਗੀ ਹੈ। ਸ਼ੈਰੀ ਦੀ ਇਸ ਗੱਲ ਦਾ ਜਵਾਬ ਪਰਮੀਸ਼ ਵਰਮਾ ਨੇ ਆਪਣੇ ਅੰਦਾਜ਼ 'ਚ ਦਿੱਤਾ ਸੀ। ਇਸ ਤੋਂ ਬਾਅਦ ਸ਼ੈਰੀ ਮਾਨ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਸੀ। ਉਲਟਾ ਗਾਇਕ ਨੇ ਆਪਣੇ ਨਵੇਂ ਗੀਤ ਦਾ ਐਲਾਨ ਕਰ ਦਿੱਤਾ ਸੀ ਪਰ ਹੁਣ ਪਰਮੀਸ਼ ਵਰਮਾ ਨੇ ਸੋਸ਼ਲ ਮੀਡੀਆ 'ਤੇ ਜੋ ਪੋਸਟ ਸ਼ੇਅਰ ਕੀਤੀ ਹੈ, ਉਸ ਨੂੰ ਦੇਖ ਕੇ ਮਨ 'ਚ ਇਹੀ ਖਿਆਲ ਆਉਂਦਾ ਹੈ ਕਿ ਪਰਮੀਸ਼ ਵਰਮਾ ਫ਼ਿਰ ਤੋਂ ਸ਼ੈਰੀ 'ਤੇ ਤੰਜ ਕੱਸਿਆ ਹੈ।
ਦਰਅਸਲ, ਪਰਮੀਸ਼ ਵਰਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਹ ਕਾਰ 'ਚ ਬੈਠੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਗੱਡੀ 'ਚ ਗੀਤ ਚੱਲ ਰਿਹਾ ਹੈ 'ਆਉਣਾ ਜਾਣਾ ਲੱਗਿਆ ਪਿਆ'। ਇਸ ਗੀਤ ਦੀ ਇੱਕ ਲਾਈਨ ਹੈ, ਇੱਥੇ ਸੱਪਾਂ ਤੋਂ ਵੀ ਭੈੜੇ ਲੋਕ ਨੇ। ਵੀਡੀਓ ਸ਼ੇਅਰ ਕਰਦਿਆਂ ਪਰਮੀਸ਼ ਨੇ ਕੈਪਸ਼ਨ 'ਚ ਲਿਖਿਆ, "ਕੌਰੀ ਝਮੱਟ ਦੀ ਈਪੀ 'ਚ ਮੇਰਾ ਫ਼ੇਵਰੇਟ ਗਾਣਾ।"

 
 
 
 
 
 
 
 
 
 
 
 
 
 
 
 

A post shared by 𝐏𝐀𝐑𝐌𝐈𝐒𝐇 𝐕𝐄𝐑𝐌𝐀 (@parmishverma)

ਦੱਸਣਯੋਗ ਹੈ ਕਿ ਸ਼ੈਰੀ ਮਾਨ 'ਤੇ ਪਰਮੀਸ਼ ਵਰਮਾ ਦੀ ਲੜਾਈ ਪਿਛਲੇ ਸਾਲ ਉਸ ਦੇ ਵਿਆਹ 'ਚ ਸ਼ੁਰੂ ਹੋਈ ਸੀ। ਜਦੋਂ ਸ਼ੈਰੀ ਮਾਨ ਨੇ ਆਪਣੇ ਮੋਬਾਈਲ ਤੋਂ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਸੀ, ਜਿਸ 'ਤੇ ਉਨ੍ਹਾਂ ਨੂੰ ਵੀਡੀਓ ਬਣਾਉਣ ਤੋਂ ਰੋਕਿਆ ਗਿਆ ਸੀ। ਇਸੇ ਗੱਲ 'ਤੇ ਸ਼ੈਰੀ ਮਾਨ ਨੇ ਲਾਈਵ ਹੋ ਕੇ ਪਰਮੀਸ਼ ਵਰਮਾ ਨੂੰ ਖਰੀਆਂ ਖੋਟੀਆਂ ਸੁਣਾਈਆਂ ਸਨ। ਇਸ ਤੋਂ ਬਾਅਦ ਇਨ੍ਹਾਂ ਦੋਵਾਂ ਦੀ ਦੋਸਤੀ ਵੀ ਟੁੱਟ ਗਈ ਸੀ। ਹੁਣ ਕੁੱਝ ਦਿਨ ਪਹਿਲਾਂ ਸ਼ੈਰੀ ਮਾਨ ਨੇ ਲਾਈਵ ਹੋ ਕੇ ਫ਼ਿਰ ਪਰਮੀਸ਼ ਵਰਮਾ ਨੂੰ ਗਾਲਾਂ ਕੱਢੀਆਂ ਸਨ, ਜਿਸ ਤੋਂ ਬਾਅਦ ਇੰਡਸਟਰੀ ਦੇ ਕਈ ਲੋਕਾਂ ਨੇ ਸ਼ੈਰੀ ਮਾਨ ਦਾ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਸ਼ੈਰੀ ਮਾਨ ਨੇ ਮੁਆਫ਼ੀ ਵੀ ਮੰਗੀ ਤੇ ਅੱਗੇ ਤੋਂ ਇਹ ਸਭ ਨਾ ਕਰਨ ਦਾ ਵਾਅਦਾ ਵੀ ਕੀਤਾ ਪਰ ਲੱਗਦਾ ਹੈ ਕਿ ਪਰਮੀਸ਼ ਵਰਮਾ ਸ਼ੈਰੀ ਮਾਨ ਨੂੰ ਮੁਆਫ਼ ਕਰਨ ਦੇ ਮੂਡ 'ਚ ਨਹੀਂ ਹੈ।   

 
 
 
 
 
 
 
 
 
 
 
 
 
 
 
 

A post shared by 𝐏𝐀𝐑𝐌𝐈𝐒𝐇 𝐕𝐄𝐑𝐌𝐀 (@parmishverma)

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ, ਕੁਮੈਂਟ ਬਾਕਸ 'ਚ ਸਾਂਝੀ ਕਰੋ।


author

sunita

Content Editor

Related News