ਸੋਸ਼ਲ ਮੀਡੀਆ ''ਤੇ ਵਾਇਰਲ ਹੋਈ ਪਰਮੀਸ਼ ਵਰਮਾ ਦੀ ਭਤੀਜੀ ਨਾਲ ਇਹ ਵੀਡੀਓ

09/04/2020 9:25:50 PM

ਜਲੰਧਰ (ਬਿਊਰੋ) — ਪ੍ਰਸਿੱਧ ਮਾਡਲ, ਗਾਇਕ, ਅਦਾਕਾਰ ਤੇ ਵੀਡੀਓ ਨਿਰਦੇਸ਼ਕ ਦੇ ਤੌਰ 'ਤੇ ਜਾਣੇ ਜਾਂਦੇ ਪਰਮੀਸ਼ ਵਰਮਾ ਨੇ ਆਪਣਾ ਇੱਕ ਵੀਡੀਓ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਹ ਆਪਣੀ ਭਤੀਜੀ ਦੀਆਂ ਗੁੱਤਾਂ ਗੁੰਦਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਉਨ੍ਹਾਂ ਦੀ ਭਤੀਜੀ ਬਹੁਤ ਹੀ ਕਿਊਟ ਨਜ਼ਰ ਆ ਰਹੀ ਹੈ। ਪਰਮੀਸ਼ ਵਰਮਾ ਅਕਸਰ ਆਪਣੀ ਭਤੀਜੀ ਦੀਆਂ ਵੀਡੀਓ ਅਤੇ ਤਸਵੀਰਾਂ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਦਾ ਇਹ ਵੀਡੀਓ ਵੀ ਦਰਸ਼ਕਾਂ ਨੂੰ ਖ਼ੂਬ ਪਸੰਦ ਆ ਰਿਹਾ ਹੈ। ਇਸ ਤੋਂ ਇਲਾਵਾ ਪਰਮੀਸ਼ ਨੇ ਇੱਕ ਹੋਰ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਹ ਆਪਣੇ ਪਿਤਾ ਨਾਲ ਕੇਕ ਕੱਟਦੇ ਨਜ਼ਰ ਆ ਰਹੇ ਹਨ। ਜੀ ਹਾਂ, ਅੱਜ ਪਰਮੀਸ਼ ਵਰਮਾ ਦੇ ਪਿਤਾ ਦਾ ਜਨਮਦਿਨ ਹੈ, ਜਿਸ ਦੀ ਇੱਕ ਵੀਡੀਓ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।

 
 
 
 
 
 
 
 
 
 
 
 
 
 

Dil Da Raja Gabru Main Keha Wekh Zara Aazma ke 💖💖 @nehakakkar

A post shared by 𝐏𝐀𝐑𝐌𝐈𝐒𝐇 𝐕𝐄𝐑𝐌𝐀 (@parmishverma) on Sep 2, 2020 at 3:32am PDT

ਪਰਮੀਸ਼ ਵਰਮਾ ਦਾ ਜਨਮ 3 ਜੁਲਾਈ 1990 ਨੂੰ ਪਿਤਾ ਡਾ. ਸਤੀਸ਼ ਕੁਮਾਰ ਵਰਮਾ ਅਤੇ ਮਾਤਾ ਪ੍ਰੋ. ਪਰਮਜੀਤ ਵਰਮਾ ਦੇ ਘਰ ਪਟਿਆਲਾ ਵਿਖੇ ਹੋਇਆ। ਡਾ. ਸਤੀਸ਼ ਕੁਮਾਰ ਵਰਮਾ ਨੇ ਪੰਜਾਬੀ ਸਾਹਿਤ ਅਤੇ ਰੰਗਮੰਚ ਦੇ ਖ਼ੇਤਰ 'ਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ।  ਪਰਮੀਸ਼ ਵਰਮਾ ਨੇ ਸਕੂਲ ਪੜ੍ਹਦਿਆਂ ਹੀ ਥੀਏਟਰ ਨਾਲ ਸਾਂਝ ਪਾ ਲਈ ਸੀ। ਉਹ ਸਕੂਲ 'ਚ ਹੁੰਦੇ ਫੈਸਟੀਵਲਾਂ ਅਤੇ ਪ੍ਰੋਗਰਾਮਾਂ 'ਚ ਵੱਧ ਚੜ੍ਹ ਕੇ ਹਿੱਸਾ ਲੈਂਦਾ। ਫ਼ਿਰ ਉਹ ਹੋਟਲ ਮੈਨੇਜ਼ਮੈਂਟ ਦੀ ਪੜ੍ਹਾਈ ਦੇ ਚੱਲਦਿਆਂ ਆਸਟ੍ਰੇਲੀਆ ਜਾ ਵਸਿਆ। ਵਿਦੇਸ਼ 'ਚ ਰਹਿੰਦਿਆਂ ਉਨ੍ਹਾਂ ਨੇ ਖ਼ੂਬ ਮਿਹਨਤ ਕੀਤੀ ਪਰ ਅਦਾਕਾਰੀ ਦਾ ਸ਼ੌਂਕ ਉਨ੍ਹਾਂ ਨੂੰ ਮੁੜ ਪੰਜਾਬ ਲੈ ਆਇਆ।

 
 
 
 
 
 
 
 
 
 
 
 
 
 

#HappyBirthday PAPA. Rabb Meri Umar Vi thonu Lawe. Love you.

A post shared by 𝐏𝐀𝐑𝐌𝐈𝐒𝐇 𝐕𝐄𝐑𝐌𝐀 (@parmishverma) on Sep 3, 2020 at 11:40am PDT

ਪਰਮੀਸ਼ ਵਰਮਾ ਨੇ ਬਤੌਰ ਵੀਡੀਓ ਡਾਇਰੈਕਟਰ ਸਾਲ 2014 'ਚ ਸਭ ਤੋਂ ਪਹਿਲਾਂ ਗੀਤ 'ਜ਼ਿੰਮੇਵਾਰੀ ਭੁੱਖ ਤੇ ਦੂਰੀ' ਤਿਆਰ ਕੀਤਾ। ਇਸ ਤੋਂ ਗੀਤ ਤੋਂ ਬਾਅਦ ਪਰਮੀਸ਼ ਵਰਮਾ ਨੇ ਇੱਕ ਤੋਂ ਬਾਅਦ ਇੱਕ ਗੀਤਾਂ ਦਾ ਨਿਰਦੇਸ਼ਨ ਕੀਤਾ, ਕਈ ਗੀਤਾਂ 'ਚ ਉਨ੍ਹਾਂ ਨੇ ਬਤੌਰ ਮਾਡਲ ਕੰਮ ਵੀ ਕੀਤਾ। ਇਸ ਤੋਂ ਬਾਅਦ ਪਰਮੀਸ਼ ਵਰਮਾ ਨੇ 2011 'ਚ ਆਈ ਫ਼ਿਲਮ 'ਪੰਜਾਬ ਬੋਲਦਾ' 'ਚ ਵੀ ਅਹਿਮ ਕਿਰਦਾਰ ਨਿਭਾਇਆ ਸੀ। ਇਸ ਤੋਂ ਬਾਅਦ 2017 'ਚ 'ਰੌਕੀ ਮੈਂਟਲ' ਨਾਲ ਪਰਮੀਸ਼ ਨੇ ਬਤੌਰ ਹੀਰੋ ਫਿਲਮੀ ਪਰਦੇ 'ਤੇ ਧਮਾਕੇਦਾਰ ਐਂਟਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਫ਼ਿਲਮਾਂ 'ਦਿਲ ਦੀਆਂ ਗੱਲਾਂ' ਅਤੇ 'ਸਿੰਘਮ' (2019) 'ਚ ਵੀ ਬਤੌਰ ਹੀਰੋ ਸ਼ਾਨਦਾਰ ਕਿਰਦਾਰ ਨਿਭਾਇਆ। ਇਸ ਸਮੇਂ ਪਰਮੀਸ਼ ਵਰਮਾ ਆਪਣੇ ਅਗਲੇ ਪ੍ਰੋਜੈਕਟਾਂ 'ਚ ਰੁੱਝਿਆ ਹੋਇਆ ਹੈ।

 
 
 
 
 
 
 
 
 
 
 
 
 
 

Chal Sydney Le Ke Jawaan 💖💖 By Road 🎥😅 @nehakakkar

A post shared by 𝐏𝐀𝐑𝐌𝐈𝐒𝐇 𝐕𝐄𝐑𝐌𝐀 (@parmishverma) on Sep 3, 2020 at 7:51am PDT

ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ ਅਤੇ ਹਾਲ ਹੀ ‘ਚ ਨੇਹਾ ਕੱਕੜ ਦੇ ਨਾਲ ਉਨ੍ਹਾਂ ਦਾ ਗੀਤ ਆਇਆ ਸੀ 'ਡਾਇਮੰਡ ਦਾ ਛੱਲਾ', ਜੋ ਕਿ ਸਰੋਤਿਆਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਗਾਣਿਆਂ ਤੋਂ ਇਲਾਵਾ ਪਰਮੀਸ਼ ਵਰਮਾ ਪੰਜਾਬੀ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ।

 
 
 
 
 
 
 
 
 
 
 
 
 
 

Tu Mood Bana Ik Waar Billo, Main Lockdown Khulwa Daan. @nehakakkar 💖

A post shared by 𝐏𝐀𝐑𝐌𝐈𝐒𝐇 𝐕𝐄𝐑𝐌𝐀 (@parmishverma) on Aug 30, 2020 at 3:32am PDT


sunita

Content Editor

Related News