ਮੰਗੇਤਰ ਗੀਤ ਗਰੇਵਾਲ ਲਈ ਪਰਮੀਸ਼ ਵਰਮਾ ਦਾ ਖ਼ਾਸ ਸਰਪ੍ਰਾਈਜ਼, ਸਾਂਝੀ ਕੀਤੀ ਰੋਮਾਂਟਿਕ ਤਸਵੀਰ

2021-08-23T12:36:43.14

ਚੰਡੀਗੜ੍ਹ (ਬਿਊਰੋ) - ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਲਵ ਲਾਈਫ ਬਾਰੇ ਖ਼ੁਲਾਸਾ ਕਰਦੇ ਹੋਏ ਆਪਣੀ ਦਿਲ ਦੀ ਰਾਣੀ ਯਾਨੀ ਕਿ ਆਪਣੀ ਮੰਗੇਤਰ ਦੀ ਪਹਿਲੀ ਝਲਕ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ। ਇਸ ਤਸਵੀਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।

PunjabKesari

ਇਸ ਤੋਂ ਬਾਅਦ ਹਰ ਕੋਈ ਪਰਮੀਸ਼ ਵਰਮਾ ਨੂੰ ਵਧਾਈਆਂ ਦੇ ਰਿਹਾ ਸੀ। ਪਰਮੀਸ਼ ਵਰਮਾ ਦੀ ਇਸ ਖ਼ਬਰ ਨੇ ਕਰੋੜਾਂ ਹੀ ਕੁੜੀਆਂ ਦਾ ਦਿਲ ਤੋੜ ਦਿੱਤਾ। ਅੱਜ ਪਰਮੀਸ਼ ਵਰਮਾ ਦੀ ਮੰਗੇਤਰ ਗੀਤ ਗਰੇਵਾਲ ਦਾ ਬਰਥਡੇਅ ਹੈ।

PunjabKesari

ਦੱਸ ਦਈਏ ਕਿ ਗਾਇਕ ਪਰਮੀਸ਼ ਵਰਮਾ ਨੇ ਆਪਣੀ ਮੰਗੇਤਰ ਨਾਲ ਰੋਮਾਂਟਿਕ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਹੈ, ''#HappyBirthday Precious। ਇਹ ਮਹੀਨਾ ਤੁਹਾਡੇ ਲਈ ਵੀ ਹੈ @grewalgeet_ Wishing you a Successful and a Powerful Term Ahead 😉❤️ ਗਾਉਣਾ ਮੈਨੂੰ ਆਉਂਦਾ ਨੀਂ ਪਰ ਫਿਰ ਮੇਰੇ ਕੋਲ ਸੰਪੂਰਨ “Geet” ਹੈ। #WahegureMeharKare #Blessed...ਹੈਪੀ ਬਰਥਡੇਅ 🎈 🎂।'' ਇਸ ਪੋਸਟ 'ਤੇ ਕਲਾਕਾਰ ਅਤੇ ਪ੍ਰਸ਼ੰਸਕ ਵੀ ਕੁਮੈਂਟ ਕਰਕੇ ਆਪਣੀ ਹੋਣ ਵਾਲੀ ਭਾਬੀ ਗੀਤ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। 

PunjabKesari

ਦੱਸਣਯੋਗ ਹੈ ਕਿ ਪਰਮੀਸ਼ ਵਰਮਾ ਦੀ ਮੰਗੇਤਰ ਗੀਤ ਗਰੇਵਾਲ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੇ ਮਿਸ਼ਨ ਮੈਟਸਕੀ ਫਰੇਜ਼ਰ ਕੈਨਿਯਨ ਜ਼ਿਲ੍ਹੇ ਤੋਂ ਸੰਸਦ ਮੈਂਬਰ ਦੀਆਂ ਚੋਣਾ ਲਈ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਵੱਲੋਂ ਨਾਮਜ਼ਦ ਹੋਈ ਹੈ। ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਨ। ਇਸ ਤੋਂ ਇਲਾਵਾ ਉਹ ਬਤੌਰ ਅਦਾਕਾਰ ਵੀ ਕਈ ਸੁਪਰ ਹੱਟ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ।

PunjabKesari


sunita

Content Editor sunita