ਪਰਮੀਸ਼ ਵਰਮਾ ਨੇ ਕੀਤੀ ਮੰਗੇਤਰ ਗੀਤ ਗਰੇਵਾਲ ਦੀ ਹੌਸਲਾ ਅਫਜਾਈ, ਸਾਂਝੀ ਕੀਤੀ ਪਿਆਰੀ ਪੋਸਟ

Monday, Sep 20, 2021 - 12:44 PM (IST)

ਪਰਮੀਸ਼ ਵਰਮਾ ਨੇ ਕੀਤੀ ਮੰਗੇਤਰ ਗੀਤ ਗਰੇਵਾਲ ਦੀ ਹੌਸਲਾ ਅਫਜਾਈ, ਸਾਂਝੀ ਕੀਤੀ ਪਿਆਰੀ ਪੋਸਟ

ਚੰਡੀਗੜ੍ਹ (ਵੈੱਬ ਡੈਸਕ) - ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਇੰਨੀਂ ਦਿਨੀਂ ਉਹ ਆਪਣੀ ਲਵ ਲਾਈਫ ਨੂੰ ਲੈ ਕੇ ਖ਼ੂਬ ਸੁਰਖੀਆਂ ਬਟੋਰ ਰਹੇ ਹਨ। ਇੱਕ ਵਾਰ ਫਿਰ ਤੋਂ ਉਨ੍ਹਾਂ ਨੇ ਆਪਣੀ ਮੰਗੇਤਰ ਗੀਤ ਗਰੇਵਾਲ ਨਾਲ ਨਵੀਂ ਤਸਵੀਰ ਸ਼ੇਅਰ ਕੀਤੀ ਹੈ, ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।

PunjabKesari

ਪਰਮੀਸ਼ ਵਰਮਾ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਪਾ ਕੇ ਗੀਤ ਗਰੇਵਾਲ ਦੀ ਹੌਸਲਾ ਅਫਜਾਈ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ, ''ਤੁਸੀਂ ਜਾਣਦੇ ਹੋ I’d walk a thousand miles, If I could see you tonight. Joining Geet’s Campaign now Back to Work. Best of Luck।'' ਨਾਲ ਹੀ ਉਨ੍ਹਾਂ ਨੇ ਗੀਤ ਗਰੇਵਾਲ ਨੂੰ ਟੈਗ ਵੀ ਕੀਤਾ ਹੈ। ਇਸ ਪੋਸਟ ਨੂੰ ਲੋਕਾਂ ਵਲੋਂ ਵੱਡੀ ਗਿਣਤੀ 'ਚ ਲਾਈਕਸ ਕੀਤਾ ਗਿਆ ਹੈ।

PunjabKesari

ਦੱਸ ਦਈਏ ਪਰਮੀਸ਼ ਵਰਮਾ ਦੀ ਮੰਗੇਤਰ ਗੀਤ ਗਰੇਵਾਲ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੇ ਮਿਸ਼ਨ ਮੈਟਸਕੀ ਫਰੇਜ਼ਰ ਕੈਨਿਯਨ ਜ਼ਿਲ੍ਹੇ ਤੋਂ ਸੰਸਦ ਮੈਂਬਰ ਦੀਆਂ ਚੋਣਾਂ ਲਈ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਵੱਲੋਂ ਨਾਮਜ਼ਦ ਹੋਈ ਹੈ। ਇੰਨੀਂ ਦਿਨੀਂ ਉਹ ਆਪਣੀ ਪਾਰਟੀ ਲਈ ਜ਼ੋਰ-ਸ਼ੋਰ ਨਾਲ ਚੋਣ ਦਾ ਪ੍ਰਚਾਰ ਕਰ ਰਹੀ ਹੈ। ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦਾ ਨਾਮੀ ਗਾਇਕ ਹੈ। ਗਾਇਕ ਦੇ ਖ਼ੇਤਰ ਨਾਲ ਉਹ ਅਦਾਕਾਰੀ ਦੇ ਖ਼ੇਤਰ 'ਚ ਕਾਫ਼ੀ ਸਰਗਰਮ ਹਨ।

PunjabKesari


author

sunita

Content Editor

Related News