4 ਸਾਲ ਛੋਟੇ ਪ੍ਰੇਮੀ ਨਾਲ ਪੈਰਿਸ ਨੇ ਕਰਵਾਈ ਮੰਗਣੀ, ਲੀਕ ਹੋਇਆ ਸੀ ਪ੍ਰਾਈਵੇਟ ਵੀਡੀਓ

01/03/2018 11:30:53 AM

ਨਵੀਂ ਦਿੱਲੀ(ਬਿਊਰੋ)— ਬਿਜ਼ਨੈੱਸਮੈਨ ਤੇ ਰਿਐਲਿਟੀ ਸਟਾਰ ਪੈਰਿਸ ਹਿਲਟਨ ਨੇ ਚਾਰ ਸਾਲ ਛੋਟੇ ਪ੍ਰੇਮੀ ਐਕਟਰ-ਮਾਡਲ ਕ੍ਰਿਸ ਜਿਲਕਾ ਨਾਲ ਮੰਗਣੀ ਕਰ ਲਈ ਹੈ। ਹਾਲੀਵੁੱਡ ਦਾ ਮਸ਼ਹੂਰ ਨਾਂ ਪੈਰਿਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਗੱਲ ਦੀ ਜਾਣਕਾਰੀ ਆਪਣੇ ਫੈਨਜ਼ ਨਾਲ ਸ਼ੇਅਰ ਕੀਤੀ ਹੈ।

 

A post shared by Paris Hilton (@parishilton) on

ਆਪਣੇ ਟਵਿਟਰ ਅਕਾਊਂਟ 'ਤੇ ਤਸਵੀਰ ਸੇਅਰ ਕਰਦੇ ਹੋਏ ਪੈਰਿਸ ਨੇ ਲਿਖਿਆ ਹੈ ਕਿ, ਮੈਂ ਬਹੁਤ ਖੁਸ਼ ਬਾਂ ਕਿ ਮੈਂ ਆਪਣੇ ਪਿਆਰ, ਦੋਸਤ ਤੇ ਆਪਣੇ ਸੋਲਮੇਟ ਨਾਲ ਮੰਗਣੀ ਕਰ ਰਹੀ ਹਾਂ। ਮੇਰੇ ਲਈ ਹਰ ਹਾਲ 'ਚ ਪ੍ਰਫੈਕਟ। ਬੁਹਤ ਜ਼ਿਆਦਾ ਵਫਾਦਾਰ, ਦਿਆਲੂ। ਮੈਨੂੰ ਦੁਨੀਆ ਦੀ ਸਭ ਤੋਂ ਲੱਕੀ ਲੜਕੀ ਹੋਣ ਵਰਗਾ ਅਹਿਸਾਸ ਹੋ ਰਿਹਾ ਹੈ। ਤੁਸੀਂ ਮੇਰਾ ਸੁਪਨਾ ਪੂਰਾ ਕਰ ਦਿੱਤਾ।'' ਪੈਰਿਸ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀ ਤੇ ਪ੍ਰੇਮੀ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।


ਦੱਸਣਯੋਗ ਹੈ ਕਿ ਪੈਰਿਸ ਹਿਲਟਨ ਤੇ ਕ੍ਰਿਸ ਜਿਲਕਾ ਦੀ ਮੁਲਾਕਾਤ 7 ਸਾਲ ਪਹਿਲਾਂ ਇਵੈਂਟ ਪਾਰਟੀ ਦੌਰਾਨ ਹੋਈ ਸੀ। ਦੋਹਾਂ ਨੇ ਆਪਣੇ ਰਿਸ਼ਤੇ ਬਾਰੇ ਸਾਲ 2017 ਫਰਵਰੀ ਨੂੰ ਫੈਨਜ਼ ਨਾਲ ਸ਼ੇਅਰ ਕੀਤਾ ਸੀ। ਹਿਲਟਨ ਪਹਿਲੇ 'ਹਿਲਸ' ਦੇ ਸਟਾਰ ਡਗ ਰੈਨਾਹਾਰਡਟ ਨਾਲ ਸਾਲ 2007 ਤੋਂ 2009, ਸਾਬਕਾ ਬੈਕਸਟ੍ਰੀਜ ਬੁਆਏ ਤੇ ਯੂਨਾਨ ਦੇ ਅਰਬਪਤੀ ਉਤਰਾਆਧਿਕਾਰੀ ਸਟਾਵਰੋਸ ਨੈਰਕੋਸ ਨਾਲ ਵੀ ਡੇਟਿੰਗ ਕਰ ਚੁੱਕੀ ਹੈ। ਪੈਰਿਸ ਆਪਣੇ ਇਕ ਪ੍ਰਾਈਵੇਟ ਵੀਡੀਓ ਲੀਕ ਹੋਣ ਕਾਰਨ ਕਾਫੀ ਸੁਰਖੀਆਂ 'ਚ ਰਹੀ ਸੀ।

PunjabKesari


Related News