ਪਰਿਣੀਤੀ ਚੋਪੜਾ ਨੂੰ ਆਪਣੇ ''ਕੋ-ਸਟਾਰ'' ਨਾਲ ਹੋਇਆ ਪਿਆਰ, ਤਸਵੀਰ ਸਾਂਝੀ ਕਰਕੇ ਕਹੀ ਦਿਲ ਦੀ ਗੱਲ
Sunday, Mar 22, 2026 - 04:35 PM (IST)
ਮੁੰਬਈ (ਏਜੰਸੀ) : ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਕਸਰ ਸੋਸ਼ਲ ਮੀਡੀਆ ਰਾਹੀਂ ਆਪਣੇ ਪਤੀ ਅਤੇ 'ਆਪ' ਸਾਂਸਦ ਰਾਘਵ ਚੱਢਾ ਪ੍ਰਤੀ ਆਪਣਾ ਪਿਆਰ ਜ਼ਾਹਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਇੱਕ ਅਜਿਹੀ ਪੋਸਟ ਸਾਂਝੀ ਕੀਤੀ ਹੈ, ਜਿਸ ਨੇ ਪ੍ਰਸ਼ੰਸਕਾਂ ਦਾ ਧਿਆਨ ਖਿੱਚ ਲਿਆ ਹੈ। ਪਰਿਣੀਤੀ ਨੇ ਖੁਲਾਸਾ ਕੀਤਾ ਹੈ ਕਿ ਉਸ ਨੂੰ ਆਪਣੇ ਲੇਟੈਸਟ 'ਕੋ-ਸਟਾਰ' 'ਤੇ ਬਹੁਤ ਵੱਡਾ ਕਰੱਸ਼ ਹੈ ਅਤੇ ਇਹ ਕੋ-ਸਟਾਰ ਕੋਈ ਹੋਰ ਨਹੀਂ ਸਗੋਂ ਉਸ ਦੇ ਪਤੀ ਰਾਘਵ ਚੱਢਾ ਹੀ ਹਨ।
ਇਹ ਵੀ ਪੜ੍ਹੋ: ਫਿਲਮ 'ਧੁਰੰਦਰ 2' 'ਚ ਆਪਣਾ ਗੀਤ ਦੇਖ ਕੇ ਗਦ-ਗਦ ਹੋਈ ਸੋਨਮ ਖਾਨ, ਅਦਾਕਾਰਾ ਨੂੰ ਯਾਦ ਆਏ ਪੁਰਾਣੇ ਦਿਨ

ਵੈਨਿਟੀ ਵੈਨ ਦੀ ਫੋਟੋ ਕੀਤੀ ਸਾਂਝੀ
ਐਤਵਾਰ ਨੂੰ ਪਰਿਣੀਤੀ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਇੱਕ ਵੈਨਿਟੀ ਵੈਨ ਦੇ ਦਰਵਾਜ਼ੇ ਦੀ ਤਸਵੀਰ ਸਾਂਝੀ ਕੀਤੀ, ਜਿਸ 'ਤੇ ਰਾਘਵ ਚੱਢਾ ਦਾ ਨਾਂ ਲਿਖਿਆ ਹੋਇਆ ਸੀ। ਇਸ ਦੇ ਨਾਲ ਹੀ ਉਸਨੇ ਕੈਪਸ਼ਨ ਵਿੱਚ ਲਿਖਿਆ, "ਕਦੇ-ਕਦੇ ਤੁਹਾਨੂੰ ਆਪਣੇ ਕੋ-ਸਟਾਰ 'ਤੇ ਵੀ ਕਰੱਸ਼ ਹੋ ਸਕਦਾ ਹੈ।" ਹਾਲਾਂਕਿ ਅਜੇ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਦੋਵੇਂ ਕਿਸ ਪ੍ਰੋਜੈਕਟ ਦੀ ਸ਼ੂਟਿੰਗ ਕਰ ਰਹੇ ਹਨ, ਪਰ ਪ੍ਰਸ਼ੰਸਕਾਂ ਲਈ ਦੋਵਾਂ ਨੂੰ ਇਕੱਠੇ ਸਕ੍ਰੀਨ 'ਤੇ ਦੇਖਣਾ ਕਾਫੀ ਦਿਲਚਸਪ ਹੋਵੇਗਾ।
ਇਹ ਵੀ ਪੜ੍ਹੋ: ਬਾਕਸ ਆਫਿਸ 'ਤੇ ਰਣਵੀਰ ਸਿੰਘ ਦੀ 'ਧੁਰੰਦਰ 2' ਨੇ ਲਿਆਂਦੀ ਹਨ੍ਹੇਰੀ, 3 ਦਿਨਾਂ 'ਚ ਛਾਪ'ਤੇ 339 ਕਰੋੜ
ਪਤੀ ਨੂੰ ਦੱਸਿਆ ਆਪਣਾ 'ਹੀਰੋ'
ਜ਼ਿਕਰਯੋਗ ਹੈ ਕਿ ਪਰਿਣੀਤੀ ਆਪਣੇ ਪਤੀ ਦੀਆਂ ਪ੍ਰਾਪਤੀਆਂ 'ਤੇ ਹਮੇਸ਼ਾ ਮਾਣ ਮਹਿਸੂਸ ਕਰਦੀ ਹੈ। ਹਾਲ ਹੀ ਵਿੱਚ ਜਦੋਂ ਰਾਘਵ ਚੱਢਾ ਨੇ ਰਾਜ ਸਭਾ ਵਿੱਚ 'ਮਾਹਵਾਰੀ ਦੌਰਾਨ ਸਾਫ-ਸਫਾਈ' (Menstrual Hygiene) ਵਰਗੇ ਅਹਿਮ ਮੁੱਦੇ ਨੂੰ ਚੁੱਕਿਆ, ਤਾਂ ਪਰਿਣੀਤੀ ਨੇ ਉਸ ਵੀਡੀਓ ਨੂੰ ਸਾਂਝਾ ਕਰਦਿਆਂ ਰਾਘਵ ਨੂੰ ਆਪਣਾ 'ਹੀਰੋ' ਦੱਸਿਆ ਸੀ। ਦੱਸ ਦੇਈਏ ਕਿ ਪਰਿਣੀਤੀ ਅਤੇ ਰਾਘਵ 24 ਸਤੰਬਰ 2023 ਨੂੰ ਵਿਆਹ ਦੇ ਬੰਧਨ 'ਚ ਬੱਝੇ ਸਨ ਅਤੇ 19 ਅਕਤੂਬਰ 2025 ਨੂੰ ਜੋੜੇ ਨੇ ਆਪਣੇ ਪਹਿਲੇ ਬੱਚੇ 'ਨੀਰ' ਦਾ ਸਵਾਗਤ ਕੀਤਾ ਹੈ।
ਇਹ ਵੀ ਪੜ੍ਹੋ: ਆਪਣੇ ਹੋਣ ਵਾਲੇ ਸਹੁਰੇ ਨਾਲ ਹੀ ਇੰਟੀਮੇਟ ਹੋ ਗਈ ਸੀ ਇਹ ਅਦਾਕਾਰਾ ! ਫਿਰ ਪ੍ਰੋਡਿਊਸਰ ਨਾਲ ਕਰਾ ਲਿਆ ਵਿਆਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
