ਪਰਿਣੀਤੀ ਤੇ ਰਾਘਵ ਚੱਢਾ ਪਰਿਵਾਰ ਸਣੇ ਵਿਆਹ ਲਈ ਰਵਾਨਾ ਹੋਏ ਉਦੈਪੁਰ, ਏਅਰਪੋਰਟ ’ਤੇ Welcome ਦੀ ਤਿਆਰੀ

Friday, Sep 22, 2023 - 11:48 AM (IST)

ਪਰਿਣੀਤੀ ਤੇ ਰਾਘਵ ਚੱਢਾ ਪਰਿਵਾਰ ਸਣੇ ਵਿਆਹ ਲਈ ਰਵਾਨਾ ਹੋਏ ਉਦੈਪੁਰ, ਏਅਰਪੋਰਟ ’ਤੇ Welcome ਦੀ ਤਿਆਰੀ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਪਰਿਣਿਤੀ ਚੋਪੜਾ ਤੇ ਰਾਜਨੇਤਾ ਰਾਘਵ ਚੱਡਾ ਜਲਦ ਹੀ ਵਿਆਹ ਦੇ ਪਵਿੱਤਰ ਬੰਧਨ ’ਚ ਬੱਝਣ ਵਾਲੇ ਹਨ। 20 ਸਤੰਬਰ ਨੂੰ ਦਿੱਲੀ ’ਚ ਪਰਿਣਿਤੀ ਚੋਪੜਾ ਤੇ ਰਾਘਵ ਚੱਡਾ ਦੇ ਪ੍ਰੀ-ਵੈਡਿੰਗ ਫੰਕਸ਼ਨ ਧੂਮ-ਧਾਮ ਨਾਲ ਸੈਲੀਬ੍ਰੇਟ ਕੀਤਾ ਗਿਆ ਹੈ। ਅਜਿਹੇ ’ਚ ਹੁਣ ਇਹ ਜੋੜੀ ਆਪਣੇ ਵਿਆਹ ਲਈ ਰਾਜਸਥਾਨ ਦੇ ਉਦੈਪੁਰ ਲਈ ਉਡਾਨ ਭਰ ਚੁੱਕੀ ਹੈ। ਸ਼ੁੱਕਰਵਾਰ ਸਵੇਰੇ ਪਰਿਣਿਤੀ ਤੇ ਰਾਘਵ ਨੂੰ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ’ਤੇ ਵੇਖਿਆ ਗਿਆ। ਇਸ ਦੌਰਾਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

PunjabKesari
ਉਦੈਪੁਰ ਲਈ ਰਵਾਨਾ ਹੋਏ ਪਰਿਣਿਤੀ ਚੋਪੜਾ ਤੇ ਰਾਘਵ ਚੱਡਾ
ਲੰਬੇ ਸਮੇਂ ਤੋਂ ਪਰਿਣਿਤੀ ਚੋਪੜਾ ਤੇ ਰਾਘਵ ਚੱਡਾ ਦੇ ਨਾਂ ਦੀਆਂ ਖ਼ਬਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਸ ਸਾਲ ਦੇ ਆਈ. ਪੀ. ਐੱਲ. 2023 ਦੌਰਾਨ ਇਨ੍ਹਾਂ ਦੋਵਾਂ ਨੂੰ ਇਕ-ਦੂਜੇ ਨਾਲ ਮੋਹਾਲੀ ਸਟੇਡੀਅਮ ’ਚ ਕ੍ਰਿਕਟ ਮੈਚ ਦੇਖਦੇ ਹੋਏ ਦੇਖਿਆ ਗਿਆ, ਜਿਸ ਤੋਂ ਬਾਅਦ ਲਗਾਤਾਰ ਕਈ ਮੌਕਿਆਂ ’ਤੇ ਪਰਿਣਿਤੀ ਤੇ ਰਾਘਵ ਇੱਕ-ਦੂਜੇ ਨਾਲ ਨਜ਼ਰ ਆਏ।

PunjabKesari

ਇਸ ਤੋਂ ਸਾਫ਼ ਹੋ ਗਿਆ ਸੀ ਕਿ ਇਨ੍ਹਾਂ ਦੋਵਾਂ ਵਿਚਾਲੇ ਕੁਝ ਚਲ ਰਿਹਾ ਹੈ। ਹਾਲਾਂਕਿ ਮਈ 'ਚ ਕੁੜਮਾਈ ਕਰਕੇ ਪਰਿਣਿਤੀ ਚੋਪੜਾ ਤੇ ਰਾਘਵ ਚੱਡਾ ਨੇ ਆਪਣੇ ਰਿਸ਼ਤੇ ਨੂੰ ਆਫ਼ਸ਼ੀਅਲ ਕਰ ਦਿੱਤਾ ਸੀ। ਹੁਣ ਇਸ ਜੋੜੀ ਦੇ ਵਿਆਹ ਦੀ ਵਾਰੀ ਹੈ, ਜਿਸ ਲਈ ਇਹ ਦੋਵੇਂ ਉਦੈਪੁਰ ਲਈ ਰਵਾਨਾ ਹੋ ਚੁੱਕੇ ਹਨ। 22 ਸਤੰਬਰ ਦੀ ਸਵੇਰ ਨੂੰ ਦਿੱਲੀ ਏਅਰਪੋਰਟ ’ਤੇ ਪਰਿਣਿਤੀ ਤੇ ਰਾਘਵ ਨੇ ਉਦੈਪੁਰ ਲਈ ਫਲਾਈਟ ਲਈ।

PunjabKesari

ਇਸ ਦੌਰਾਨ ਰਾਘਵ ਚੱਡਾ ਤੇ ਪਰਿਣਿਤੀ ਚੋਪੜਾ ਦੇ ਏਅਰਪੋਰਟ ਲੁੱਕ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ’ਚ ਤੁਸੀਂ ਵੇਖ ਸਕਦੇ ਹਾਂ ਕਿ ਪਰਿਣਿਤੀ ਚੋਪੜਾ ਲਾਲ ਰੰਗ ਦੀ ਸੁੰਦਰ ਡਰੈੱਸ ’ਚ ਨਜ਼ਰ ਆ ਰਹੀ ਹੈ। ਜਦੋਂ ਕਿ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਡਾ ਵੀ ਆਪਣੀ ਹੈਂਡਸਮਨੈੱਸ ਤੋਂ ਹਰ ਕਿਸੇ ਦਾ ਧਿਆਨ ਖਿੱਚ ਰਹੇ ਹਨ।

PunjabKesari

24 ਸਤੰਬਰ ਨੂੰ ਪਰਿਣਿਤੀ ਤੇ ਰਾਘਵ ਬੱਝਣਗੇ ਵਿਆਹ ਦੇ ਬੰਧਨ 'ਚ
ਬੀਤੇ 20 ਸਤੰਬਰ ਤੋਂ ਪਰਿਣਿਤੀ ਚੋਪੜਾ ਤੇ ਰਾਘਵ ਚੱਡਾ ਦੇ ਵਿਆਹ ਦੀਆਂ ਰਸਮਾਂ ਦਿੱਲੀ ਤੋਂ ਸ਼ੁਰੂ ਹੋ ਗਈਆਂ ਹਨ, ਜਿਸ ’ਚ ਸੂਫੀ ਨਾਈਟਜ਼ ਸੰਗੀਤ ਸੈਰੇਮਨੀ ਵੀ ਕਰਵਾਈ ਗਈ। ਹੁਣ ਵਿਆਹ ਦੇ ਬਾਕੀ ਫੰਕਸ਼ਨ ਉਦੈਪੁਰ ’ਚ ਪੂਰੇ ਕੀਤੇ ਜਾਣਗੇ। ਉਦੈਪੁਰ ਏਅਰਪੋਰਟ ’ਤੇ ਪਰਿਣਿਤੀ ਚੋਪੜਾ ਤੇ ਰਾਘਵ ਦਾ ਸਵਾਗਤ ਕੀਤਾ ਗਿਆ ਹੈ।

PunjabKesari

ਇਸ ਤਸਵੀਰ ਤੇ ਵੀਡੀਓ ’ਚ ਤੁਸੀਂ ਦੇਖ ਸਕਦੇ ਹਾਂ ਕਿ ਉਦੈਪੁਰ ਏਅਰਪੋਰਟ ਦੇ ਬਾਹਰ ਹੋਡਿੰਗ ’ਤੇ ਪਰਿਣਿਤੀ ਤੇ ਰਾਘਵ ਦੀ ਤਸਵੀਰ ਨਾਲ Welcome ਲਿਖਿਆ ਹੋਇਆ ਹੈ। ਜ਼ਿਕਰਯੋਗ ਹੈ ਕਿ 22 ਸਤੰਬਰ ਨੂੰ ਇਨ੍ਹਾਂ ਦੋਵਾਂ ਦੇ ਵਿਆਹ ਤੇ ਹੋਰ ਪ੍ਰੋਗਰਾਮ ਦੀਆਂ ਰਸਮਾਂ ਉਦੈਪੁਰ ’ਚ ਅਦਾ ਕੀਤੀਆਂ ਜਾਣਗੀਆਂ ਤੇ 24 ਸਤੰਬਰ ਨੂੰ ਪਰਿਣਿਤੀ ਤੇ ਰਾਘਵ ਚੱਢਾ ਵਿਆਹ ਦੇ ਸੱਤ ਫੇਰੇ ਲੈਣਗੇ।

PunjabKesari

PunjabKesari

PunjabKesari

PunjabKesari

PunjabKesari

PunjabKesari


author

sunita

Content Editor

Related News