ਇਸ ਦਮ ''ਤੇ ਮਿਲਦੀਆਂ ਨੇ ਫਿਲਮਾਂ : ਪਰਿਣੀਤੀ

Saturday, Feb 06, 2016 - 02:00 PM (IST)

ਇਸ ਦਮ ''ਤੇ ਮਿਲਦੀਆਂ ਨੇ ਫਿਲਮਾਂ : ਪਰਿਣੀਤੀ

ਨਵੀਂ ਦਿੱਲੀ : ਪਿਛਲੇ ਲੱਗਭਗ ਇਕ ਸਾਲ ਤੋਂ ਪਰਦੇ ਤੋਂ ਗਾਇਬ ਰਹੀ ਪਰਿਣੀਤੀ ਚੋਪੜਾ ਨੇ ਭਾਰ ਘਟਾ ਕੇ ਆਪਣੇ ''ਚ ਲਿਆਂਦੀ ਤਬਦੀਲੀ ਨਾਲ ਸਾਰੇ ਦੇਸ਼ ਨੂੰ ਹੈਰਾਨ ਕਰ ਦਿੱਤਾ। ਇਕ ਉਤਪਾਦ ਨੂੰ ਲਾਂਚ ਕਰਨ ਮੌਕੇ ਜਦੋਂ ਉਸ ਤੋਂ ਪੁੱਛਿਆ ਗਿਆ ਕਿ ਉਸ ਦਾ ਭਾਰ ਫਿਲਮ ''ਚ ਰੁਕਾਵਟ ਸਿੱਧ ਹੋ ਰਿਹਾ ਸੀ ਤਾਂ ਉਸ ਨੇ ਝੱਟ ਜਵਾਬ ਦਿੱਤਾ, ''''ਫਿਲਮਾਂ ਭਾਰ ਨਾਲ ਨਹੀਂ, ਹੁਨਰ ਨਾਲ ਮਿਲਦੀਆਂ ਹਨ।''''
ਸਾਲ 2012 ''ਚ ਆਈ ''ਲੇਡੀਜ਼ ਵਰਸਿਜ਼ ਰਿਕੀ ਬਹਿਲ'' ਨਾਲ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਪਰਿਣੀਤੀ ਨੇ ਫਿਲਮ ਇੰਡਸਟਰੀ ''ਚ ਆਪਣੀ ਅਦਾਕਾਰੀ ਦਾ ਲੋਹਾ ਤਾਂ ਮੰਨਵਾ ਲਿਆ ਪਰ ਆਪਣੇ ਭਾਰ ਨੂੰ ਲੈ ਕੇ ਕਈ ਆਲੋਚਨਾਵਾਂ ਸਹਿਣ ਕੀਤੀਆਂ। ਉੁਪਰੋਂ 2014 ''ਚ ਆਈਆਂ ਉਸ  ਦੀਆਂ ਦੋਵੇਂ ਫਿਲਮਾਂ ''ਦਾਵਤ-ਏ-ਇਸ਼ਕ'' ਅਤੇ ''ਕਿਲ-ਦਿਲ'' ਬਾਕਸ ਆਫਿਸ ''ਤੇ ਖਾਸ ਕਮਾਲ ਨਾ ਦਿਖਾ ਸਕੀਆਂ। 
ਅਖੀਰ 11 ਮਹੀਨਿਆਂ ਦੇ ਲੰਬੇ ਸਮੇਂ ਤੋਂ ਬਾਅਦ ਪਰਿਣੀਤੀ ਟਵਿਟਰ ''ਤੇ ਲੋਕਾਂ ਦੇ ਸਾਹਮਣੇ ਆਪਣੇ ਬਦਲੇ ਹੋਏ ਰੂਪ ''ਚ ਵਾਪਸ ਆਈ। ਹਾਲਾਂਕਿ ਪਰਿਣੀਤੀ ਨੇ ਇਹ ਮੰਨਿਆ  ਕਿ ਇਹ ਰੂਪ ਹਾਸਲ ਕਰਨ ਲਈ ਉਸ ਨੂੰ ਬੜੀ ਸਖਤ ਮਿਹਨਤ ਕਰਨੀ ਪਈ। ਉਹ ਕਹਿੰਦੀ ਹੈ,  ''''ਜਿਨ੍ਹਾਂ ਨੂੰ ਖਾਣ-ਪੀਣ ਦਾ ਬਹੁਤ ਸ਼ੌਕ ਹੋਵੇ, ਬਿਨਾਂ ਸ਼ੱਕ ਉਨ੍ਹਾਂ ਲਈ ਇਹ ਸੌਖਾ ਨਹੀਂ। ਸ਼ੁਰੂਆਤੀ ਦਿਨਾਂ ''ਚ ਮੈਂ ਤਾਂ ਸਾਰਾ ਦਿਨ ਖਾਣ ਬਾਰੇ ਸੋਚਦੀ ਰਹਿੰਦੀ ਸੀ।''''
ਆਪਣੇ ''ਚ ਆਈ ਤਬਦੀਲੀ ਬਾਰੇ ਉਸ ਦਾ ਕਹਿਣੈ, ''''ਯਕੀਨਨ ਹੁਣ ਪਹਿਲਾਂ ਦੇ ਮੁਕਾਬਲੇ ਆਪਣੇ ਖਾਣ-ਪੀਣ ਨੂੰ ਲੈ ਕੇ ਵਧੇਰੇ ਸੁਚੇਤ ਰਹਿੰਦੀ ਹਾਂ। ਨਾਲ ਹੀ ਖੁਦ ਨੂੰ ਪਹਿਲਾਂ ਦੇ ਮੁਕਾਬਲੇ ਵਧੇਰੇ ਸਿਹਤਮੰਦ ਮਹਿਸੂਸ ਕਰਦੀ ਹਾਂ।''''
ਪਰਿਣੀਤੀ ਨੇ ਫਿਲਮ ''ਧੂਮ-4'' ਵਿਚ ਰਿਤਿਕ ਰੋਸ਼ਨ ਨਾਲ ਕੰਮ ਕਰਨ ਦੀਆਂ ਕਿਆਸ ਅਰਾਈਆਂ ਦਾ ਜਵਾਬ ਦਿੱਤਾ, ''''ਮੈਂ ਖੁਸ਼ ਹਾਂ ਕਿ ਮੈਨੂੰ ਇਹੋ ਜਿਹੀ ਫਿਲਮ ਮਿਲੀ ਹੈ, ਜਿਸ ਦੀ ਮੈਨੂੰ ਉਡੀਕ ਸੀ। ਆਸ ਹੈ ਕਿ ਰਸਮੀ ਰੂਪ ''ਚ ਇਸ ਫਿਲਮ ਦਾ ਐਲਾਨ ਅਗਲੇ ਹਫਤੇ ਤੱਕ ਹੋ ਜਾਵੇਗਾ।''''


Related News