ਪਰਿਣੀਤੀ ਚੋਪੜਾ ਨੇ ਲਗਾਈ ਰਾਘਵ ਦੇ ਨਾਂ ਦੀ ਮਹਿੰਦੀ, ਸਹੁਰੇ ਘਰ ਹੋਇਆ ਸ਼ਾਨਦਾਰ ਸਵਾਗਤ

Sunday, Oct 20, 2024 - 11:35 AM (IST)

ਪਰਿਣੀਤੀ ਚੋਪੜਾ ਨੇ ਲਗਾਈ ਰਾਘਵ ਦੇ ਨਾਂ ਦੀ ਮਹਿੰਦੀ, ਸਹੁਰੇ ਘਰ ਹੋਇਆ ਸ਼ਾਨਦਾਰ ਸਵਾਗਤ

ਮੁੰਬਈ- 20 ਅਕਤੂਬਰ ਦਿਨ ਐਤਵਾਰ ਨੂੰ ਕਰਵਾ ਚੌਥ ਦਾ ਤਿਉਹਾਰ ਦੇਸ਼ ਭਰ 'ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦਿਨ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਨਿਰਜਲਾ ਵਰਤ ਰੱਖਦੀਆਂ ਹਨ ਅਤੇ ਰਾਤ ਨੂੰ ਚੰਦਰਮਾ ਨੂੰ ਜਲ ਚੜ੍ਹਾ ਕੇ ਪਤੀ ਦੇ ਹੱਥਾਂ ਨਾਲ ਪਾਣੀ ਪੀ ਕੇ ਵਰਤ ਤੋੜਦੀਆਂ ਹਨ। ਆਮ ਔਰਤਾਂ ਦੀ ਤਰ੍ਹਾਂ ਅਦਾਕਾਰਾਂ ਵੀ ਕਰਵਾ ਚੌਥ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਅਤੇ ਤਿਆਰੀਆਂ 'ਚ ਰੁੱਝੀਆਂ ਹੋਈਆਂ ਹਨ। ਪਰਿਣੀਤੀ ਚੋਪੜਾ ਅਤੇ ਕਿਆਰਾ ਅਡਵਾਨੀ ਕਰਵਾ ਚੌਥ ਮਨਾਉਣ ਲਈ ਦਿੱਲੀ ਵਿੱਚ ਆਪਣੇ-ਆਪਣੇ ਸਹੁਰੇ ਘਰ ਪੁੱਜੀਆਂ ਹਨ। ਇਸ ਦੇ ਨਾਲ ਹੀ ਸ਼ਿਲਪਾ ਸ਼ੈੱਟੀ ਤੋਂ ਲੈ ਕੇ ਭਾਗਿਆਸ਼੍ਰੀ ਅਤੇ ਹੋਰ ਅਦਾਕਾਰਾਂ ਨੇ ਵੀ ਜ਼ੋਰਦਾਰ ਤਿਆਰੀ ਕੀਤੀ ਹੈ। ਪਰਿਣੀਤੀ ਚੋਪੜਾ ਦਾ ਇਹ ਦੂਜਾ ਕਰਵਾ ਚੌਥ ਹੈ, ਜਿਸ ਨੂੰ ਲੈ ਕੇ ਉਹ ਕਾਫੀ ਉਤਸ਼ਾਹਿਤ ਹੈ। ਸ਼ਨੀਵਾਰ, 18 ਅਕਤੂਬਰ ਨੂੰ ਦਿੱਲੀ 'ਚ ਆਪਣੇ ਸਹੁਰੇ ਪਹੁੰਚਣ ਤੋਂ ਬਾਅਦ, ਪਰਿਣੀਤੀ ਨੇ ਆਪਣੇ ਹੱਥਾਂ 'ਤੇ ਪਿਆ ਦੇ ਨਾਮ ਨਾਲ ਮਹਿੰਦੀ ਲਗਾਈ ਅਤੇ ਇਸ ਦੀ ਝਲਕ ਇੰਸਟਾਗ੍ਰਾਮ ਸਟੋਰੀ 'ਤੇ ਸਾਂਝੀ ਕੀਤੀ।

PunjabKesari

ਇੰਨਾ ਹੀ ਨਹੀਂ ਕਰਵਾ ਚੌਥ ਲਈ ਪਰਿਣੀਤੀ ਦੇ ਸਹੁਰੇ ਘਰ ਨੂੰ ਲਾਈਟਾਂ ਨਾਲ ਸਜਾਇਆ ਗਿਆ ਹੈ। ਹੋਰ ਤਾਂ ਹੋਰ, ਪਰਿਣੀਤੀ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ- ਸਹੁਰੇ ਘਰ ਵਿੱਚ ਸ਼ਾਨਦਾਰ ਸਵਾਗਤ ਹੈ। ਭਾਵ ਉਸ ਦੇ ਸਹੁਰੇ ਘਰ ਉਸ ਦਾ ਨਿੱਘਾ ਸੁਆਗਤ ਕੀਤਾ ਗਿਆ।

PunjabKesari


ਸ਼ਿਲਪਾ ਸ਼ੈੱਟੀ ਦੀ ਵੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਕਰਵਾ ਚੌਥ ਤੋਂ ਇਕ ਦਿਨ ਪਹਿਲਾਂ ਅਦਾਕਾਰਾ ਦੀ ਸੱਸ ਨੇ ਉਸ ਨੂੰ ਸਰਗੀ ਭੇਜੀ ਸੀ, ਜਿਸ ਦੀ ਇਕ ਝਲਕ ਅਦਾਕਾਰਾ ਨੇ ਇੰਸਟਾ ਸਟੋਰੀ 'ਤੇ ਸ਼ੇਅਰ ਕੀਤੀ ਹੈ।

PunjabKesari

ਇਸ ਵਿੱਚ ਕੱਪੜੇ, ਹਰੀਆਂ ਚੂੜੀਆਂ, ਚਾਂਦੀ ਦੀ ਪਲੇਟ ਅਤੇ ਕਟੋਰੇ, ਮਹਿੰਦੀ ਦੇ ਕੋਨ, ਮਠਿਆਈਆਂ ਅਤੇ ਸ਼ਗਨ ਦੇ ਲਿਫਾਫੇ ਸਮੇਤ ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਹਨ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News