ਪਰਿਣੀਤੀ ਚੋਪੜਾ ਨੂੰ ਆਇਆ ਗੁੱਸਾ, ਗਲਤ ਬਿਆਨ ਦੇਣ ਵਾਲੇ ਲੋਕਾਂ ਦੀ ਲਾਈ ਕਲਾਸ

Sunday, Nov 26, 2023 - 12:32 PM (IST)

ਪਰਿਣੀਤੀ ਚੋਪੜਾ ਨੂੰ ਆਇਆ ਗੁੱਸਾ, ਗਲਤ ਬਿਆਨ ਦੇਣ ਵਾਲੇ ਲੋਕਾਂ ਦੀ ਲਾਈ ਕਲਾਸ

ਮੁੰਬਈ (ਬਿਊਰੋ)– ਬੀ-ਟਾਊਨ ਦੀਆਂ ਮਸ਼ਹੂਰ ਅਦਾਕਾਰਾਂ ’ਚੋਂ ਇਕ ਪਰਿਣੀਤੀ ਚੋਪੜਾ ਹਾਲ ਹੀ ’ਚ ਉਨ੍ਹਾਂ ਲੋਕਾਂ ’ਤੇ ਗੁੱਸੇ ’ਚ ਆ ਗਈ ਹੈ, ਜੋ ਉਸ ਦਾ ਨਾਂ ਲੈ ਕੇ ਗਲਤ ਬਿਆਨਬਾਜ਼ੀ ਕਰਦੇ ਹਨ। ਸੋਸ਼ਲ ਮੀਡੀਆ ’ਤੇ ਪਰਿਣੀਤੀ ਦੇ ਨਾਮ ਦੇ ਕਈ ਫੈਨ ਕਲੱਬ ਹਨ। ਅਜਿਹੇ ’ਚ ਕੁਝ ਲੋਕ ਪਰਿਣੀਤੀ ਦਾ ਨਾਂ ਲੈ ਕੇ ਉਸ ਦੇ ਇੰਟਰਵਿਊ ਦੇ ਗਲਤ ਹਵਾਲੇ ਸ਼ੇਅਰ ਕਰ ਰਹੇ ਹਨ, ਜਿਸ ਕਾਰਨ ਉਹ ਕਾਫੀ ਗੁੱਸੇ ’ਚ ਹੈ।

ਪਰਿਣੀਤੀ ਚੋਪੜਾ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਰਾਹੀਂ ਫੈਨ ਕਲੱਬ ਦੀ ਕਲਾਸ ਸ਼ੁਰੂ ਕੀਤੀ ਹੈ। ਅਦਾਕਾਰਾ ਨੇ ਕਿਹਾ ਕਿ ਉਹ ਅਜਿਹੀਆਂ ਹਰਕਤਾਂ ਕਰਨ ਵਾਲਿਆਂ ’ਤੇ ਨਜ਼ਰ ਰੱਖ ਰਹੀ ਹੈ। ਪਰਿਣੀਤੀ ਨੇ ਇੰਸਟਾਗ੍ਰਾਮ ਸਟੋਰੀ ’ਤੇ ਇਕ ਪੋਸਟ ਸ਼ੇਅਰ ਕਰਕੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਦੇ ਘਰ ਫ਼ਾਇਰਿੰਗ! ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ (ਵੀਡੀਓ)

ਪਰਿਣੀਤੀ ਚੋਪੜਾ ਨੇ ਫੈਨ ਕਲੱਬ ਨੂੰ ਦਿੱਤੀ ਚਿਤਾਵਨੀ
ਪਰਿਣੀਤੀ ਨੇ ਪੋਸਟ ’ਚ ਕਿਹਾ, ‘‘ਮੈਂ ਦੇਖ ਰਹੀ ਹਾਂ ਕਿ ਫੈਨ ਕਲੱਬ ਆਪਣੇ ਕਲਾਕਾਰਾਂ ਦੇ ਪੱਖ ’ਚ ਕੋਟ ਦੇਣ ਲਈ ਮੇਰੇ ਨਾਂ ਦੀ ਵਰਤੋਂ ਕਰ ਰਹੇ ਹਨ, ਇਹ ਫਰਜ਼ੀ ਹਨ। ਮੈਂ ਕਿਸੇ ਬਾਰੇ ਕੋਈ ਇੰਟਰਵਿਊ ਜਾਂ ਕੋਟ ਨਹੀਂ ਦਿੱਤਾ ਹੈ। ਨਾ ਹੀ ਮੈਂ ਉਨ੍ਹਾਂ ਨੂੰ ਵਧਾਈ ਦਿੱਤੀ ਹੈ, ਉਨ੍ਹਾਂ ਦੀ ਸ਼ਲਾਘਾ ਕੀਤੀ। ਮੈਂ ਦੇਖ ਰਹੀ ਹਾਂ ਤੇ ਰਿਪੋਰਟ ਕਰਾਂਗੀ। ਪਹਿਲਾਂ ਆਪਣੇ ਤੱਥਾਂ ਦੀ ਜਾਂਚ ਕਰੋ। ਥੋੜ੍ਹੀ ਜਿਹੀ ਗੂਗਲਿੰਗ ਕਿਸੇ ਨੂੰ ਦੁੱਖ ਨਹੀਂ ਦਿੰਦੀ।’’

ਹਾਲਾਂਕਿ ਅਦਾਕਾਰਾ ਨੇ ਅਜਿਹਾ ਕਿਉਂ ਕਿਹਾ? ਇਹ ਅਜੇ ਸਪੱਸ਼ਟ ਨਹੀਂ ਹੈ।

PunjabKesari

ਪਰਿਣੀਤੀ ਨੇ ‘ਐਨੀਮਲ’ ’ਚ ਰਸ਼ਮਿਕਾ ਮੰਦਾਨਾ ਦਾ ਕਿਰਦਾਰ ਨਿਭਾਉਣਾ ਸੀ
ਪਰਿਣੀਤੀ ਚੋਪੜਾ ਨੇ ਸੰਦੀਪ ਰੈੱਡੀ ਵਾਂਗਾ ਦੀ ਐਕਸ਼ਨ ਥ੍ਰਿਲਰ ਫ਼ਿਲਮ ‘ਐਨੀਮਲ’ ’ਚ ਰਣਬੀਰ ਕਪੂਰ ਦੀ ਆਨਸਕ੍ਰੀਨ ਪਤਨੀ ਦਾ ਕਿਰਦਾਰ ਨਿਭਾਉਣਾ ਸੀ ਪਰ ਕਿਸੇ ਕਾਰਨ ਉਹ ਇਸ ਫ਼ਿਲਮ ਤੋਂ ਬਾਹਰ ਹੋ ਗਈ। ਪਰਿਣੀਤੀ ਦੀ ਥਾਂ ਰਸ਼ਮਿਕਾ ਮੰਦਾਨਾ ਨੇ ਲਈ ਹੈ। 1 ਦਸੰਬਰ, 2023 ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ’ਚ ਰਣਬੀਰ ਤੇ ਰਸ਼ਮਿਕਾ ਤੋਂ ਇਲਾਵਾ ਬੌਬੀ ਦਿਓਲ, ਅਨਿਲ ਕਪੂਰ, ਪ੍ਰੇਮ ਚੋਪੜਾ ਤੇ ਸ਼ਕਤੀ ਕਪੂਰ ਮੁੱਖ ਭੂਮਿਕਾਵਾਂ ’ਚ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News