ਦੇਸ਼ ਦੀ ਸੁਰੱਖਿਆ ਕਰਨ ਦਾ ਸੁਫ਼ਨਾ ਪਰਦੇ ''ਤੇ ਹਕੀਕਤ ''ਚ ਬਦਲਿਆ : ਪਰਿਣੀਤੀ ਚੋਪੜਾ
Saturday, Sep 24, 2022 - 04:06 PM (IST)

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਲਈ ਅਗਲੀ ਫ਼ਿਲਮ 'ਕੋਡ ਨੇਮ ਤਿਰੰਗਾ' ਉਸ ਦੇ ਫ਼ਿਲਮੀ ਕਰੀਅਰ 'ਚ ਕਈ ਮਾਇਨਿਆਂ 'ਚ ਪਹਿਲੇ ਸਥਾਨ 'ਤੇ ਆਉਂਦੀ ਹੈ। ਉਹ ਪਹਿਲੀ ਐਕਸ਼ਨ ਫ਼ਿਲਮ ਕਰ ਰਹੀ ਹੈ। ਰਿਭੂ ਦਾਸਗੁਪਤਾ ਦੀ ਇਸ ਫ਼ਿਲਮ 'ਚ ਉਹ ਪਹਿਲੀ ਵਾਰ ਪਰਦੇ 'ਤੇ ਇਕ ਏਜੰਟ ਦੀ ਭੂਮਿਕਾ ਵੀ ਨਿਭਾਅ ਰਹੀ ਹੈ। ਫ਼ਿਲਮ ਦੇ ਰਿਲੀਜ਼ ਹੋਏ ਟੀਜ਼ਰ 'ਚ ਆਪਣੇ ਜ਼ਬਰਦਸਤ ਐਕਸ਼ਨ ਅਵਤਾਰ ਨਾਲ ਇਸ ਅਦਾਕਾਰਾਂ ਨੇ ਸਾਰਿਆਂ ਨੂੰ ਮੰਤਰ-ਮੁਗਧ ਕਰ ਦਿੱਤਾ।
ਪਰਿਣੀਤੀ ਚੋਪੜਾ ਦਾ ਕਹਿਣਾ ਹੈ, ''ਇਕ ਐਕਟਰ ਦੇ ਤੌਰ 'ਤੇ ਆਪਣੇ ਕਰੀਅਰ ਦੌਰਾਨ ਅਸੀਂ ਕਈ ਵਾਰ ਕਿਸੇ ਚੀਜ਼ ਨੂੰ ਪਹਿਲੀ ਵਾਰ ਪ੍ਰਾਪਤ ਕਰਦੇ ਹਾਂ। ਇਸ ਅਰਥ 'ਚ ਅਸੀਂ ਨਿਰੰਤਰ ਧੰਨਵਾਦੀ ਹਾਂ। ਫ਼ਿਲਮਾਂ 'ਚ ਆਪਣੇ 11ਵੇਂ ਸਾਲ 'ਚ ਮੈਂ ਆਪਣੀ ਪਹਿਲੀ ਪੂਰੀ ਐਕਸ਼ਨ ਫ਼ਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ ਤੇ 'ਕੋਡ ਨੇਮ ਤਿਰੰਗਾ' ਦੇ ਟੀਜ਼ਰ ਲਈ ਮੈਨੂੰ ਜੋ ਪ੍ਰਤੀਕਿਰਿਆ ਮਿਲ ਰਹੀਆਂ ਹਨ, ਉਸ ਤੋਂ ਮੈਂ ਉਤਸ਼ਾਹਿਤ ਹਾਂ। ਪਰਿਣੀਤੀ ਦਾ ਕਹਿਣਾ ਹੈ ਕਿ ਜਦੋਂ ਉਹ ਬੱਚੀ ਸੀ ਤਾਂ ਉਹ ਵੱਡੀ ਹੋ ਕੇ ਭਾਰਤ ਲਈ ਇਕ ਏਜੰਟ ਬਣਨਾ ਚਾਹੁੰਦੀ ਸੀ ਤੇ ਉਹ ਇਸ ਗੱਲ ਨਾਲ ਕਾਫ਼ੀ ਰੋਮਾਂਚਿਤ ਹੈ ਕਿ ਉਸ ਦੀ ਬਚਪਨ ਦੀ ਇੱਛਾ ਪਰਦੇ 'ਤੇ ਪੂਰੀ ਹੋ ਗਈ ਹੈ।