ਥੀਏਟਰ ''ਚ ਸੀਟ ਹੇਠਾਂ ਧੀ ਨੂੰ ਛੱਡ ਗਏ ਸਨ ਮਾਪੇ ! ਚੂਹੇ ਨੋਚਦੇ ਰਹੇ ਸਰੀਰ, ਫਿਰ ਰੱਬ ਬਣ ਬਹੁੜਿਆ ਇਹ Director
Sunday, Mar 22, 2026 - 11:04 AM (IST)
ਮੁੰਬਈ : ਫਿਲਮੀ ਜਗਤ ਦੇ ਦਿੱਗਜ ਨਿਰਦੇਸ਼ਕ ਪ੍ਰਕਾਸ਼ ਝਾਅ ਨੂੰ ਅੱਜ ਪੂਰੀ ਦੁਨੀਆ ਉਨ੍ਹਾਂ ਦੀਆਂ ਬਿਹਤਰੀਨ ਫਿਲਮਾਂ ਲਈ ਜਾਣਦੀ ਹੈ, ਪਰ ਉਨ੍ਹਾਂ ਦੀ ਅਸਲ ਜ਼ਿੰਦਗੀ ਦੀ ਕਹਾਣੀ ਕਿਸੇ ਫਿਲਮੀ ਸਕ੍ਰਿਪਟ ਤੋਂ ਘੱਟ ਨਹੀਂ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਇੱਕ ਸਫਲ ਨਿਰਦੇਸ਼ਕ ਹੋਣ ਦੇ ਨਾਲ-ਨਾਲ ਉਹ ਇੱਕ ਬੇਮਿਸਾਲ ਪਿਤਾ ਵੀ ਹਨ, ਜਿਨ੍ਹਾਂ ਨੇ ਇੱਕ ਮੌਤ ਦੇ ਮੂੰਹ 'ਚ ਫਸੀ ਬੱਚੀ ਨੂੰ ਨਵਾਂ ਜੀਵਨ ਦਿੱਤਾ।
ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਸੋਗ ਦੀ ਲਹਿਰ; ਮਸ਼ਹੂਰ ਅਦਾਕਾਰ ਨਿਕੋਲਸ ਦਾ ਦਿਹਾਂਤ

ਅਨਾਥ ਬੱਚਿਆਂ ਦਾ ਦਰਦ ਦੇਖ ਲਿਆ ਸੀ ਫੈਸਲਾ
ਪ੍ਰਕਾਸ਼ ਝਾਅ ਦੇ ਮਨ ਵਿੱਚ ਬੱਚਾ ਗੋਦ ਲੈਣ ਦਾ ਖਿਆਲ ਉਦੋਂ ਆਇਆ ਜਦੋਂ ਉਹ ਫਿਲਮ ਐਂਡ ਟੈਲੀਵੀਜ਼ਨ ਇੰਸਟੀਚਿਊਟ ਆਫ਼ ਇੰਡੀਆ (FTII) ਪੂਨੇ ਵਿੱਚ ਪੜ੍ਹਾਈ ਕਰ ਰਹੇ ਸਨ। ਉੱਥੇ ਉਨ੍ਹਾਂ ਨੇ ਅਨਾਥ ਬੱਚਿਆਂ 'ਤੇ 'ਸ਼੍ਰੀ ਵਤਸ' ਨਾਂ ਦੀ ਫਿਲਮ ਬਣਾਈ। ਬੱਚਿਆਂ ਦੀਆਂ ਪਿਆਰ ਲਈ ਤਰਸਦੀਆਂ ਅੱਖਾਂ ਨੇ ਉਨ੍ਹਾਂ ਦੇ ਮਨ 'ਤੇ ਡੂੰਘਾ ਅਸਰ ਪਾਇਆ ਅਤੇ ਉਨ੍ਹਾਂ ਨੇ ਉਸੇ ਵੇਲੇ ਧੀ ਗੋਦ ਲੈਣ ਦਾ ਪ੍ਰਣ ਕਰ ਲਿਆ।
ਇਹ ਵੀ ਪੜ੍ਹੋ: ਸਰਜਰੀ ਕਰਵਾ ਕੇ ਪੂਰੀ ਤਰ੍ਹਾਂ ਮੁੰਡੇ ਤੋਂ ਕੁੜੀ ਬਣੀ ਅਨਾਇਆ ! ਭਾਵੁਕ ਪੋਸਟ ਲਿਖ ਕੀਤਾ ਪਿਤਾ ਦਾ ਧੰਨਵਾਦ

10 ਦਿਨ ਦੀ ਬੱਚੀ ਦਾ ਚੂਹੇ ਨੋਚ ਰਹੇ ਸਨ ਸਰੀਰ
ਸਾਲ 1988 ਵਿੱਚ ਪ੍ਰਕਾਸ਼ ਝਾਅ ਨੂੰ ਦਿੱਲੀ ਦੇ ਇੱਕ ਅਨਾਥ ਆਸ਼ਰਮ ਤੋਂ ਫੋਨ ਆਇਆ। ਉਨ੍ਹਾਂ ਨੂੰ ਦੱਸਿਆ ਗਿਆ ਕਿ ਇੱਕ 10 ਦਿਨਾਂ ਦੀ ਮਾਸੂਮ ਬੱਚੀ ਸਿਨੇਮਾ ਹਾਲ ਵਿੱਚ ਸੀਟ ਦੇ ਹੇਠਾਂ ਲਾਵਾਰਿਸ ਮਿਲੀ ਹੈ। ਬੱਚੀ ਦੀ ਹਾਲਤ ਬਹੁਤ ਨਾਜ਼ੁਕ ਸੀ; ਚੂਹਿਆਂ ਅਤੇ ਕੀੜਿਆਂ ਨੇ ਉਸ ਦੇ ਨਰਮ ਸਰੀਰ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਸੀ। ਪ੍ਰਕਾਸ਼ ਝਾਅ ਨੇ ਬਿਨਾਂ ਦੇਰੀ ਕੀਤੇ ਉਸ ਬੱਚੀ ਨੂੰ ਅਧਿਕਾਰਤ ਤੌਰ 'ਤੇ ਗੋਦ ਲਿਆ, ਉਸ ਦਾ ਇਲਾਜ ਕਰਵਾਇਆ ਅਤੇ ਉਸ ਨੂੰ ਨਵੀਂ ਜ਼ਿੰਦਗੀ ਦਿੱਤੀ।
ਇਹ ਵੀ ਪੜ੍ਹੋੋ: 'ਧੁਰੰਦਰ 2' 'ਚ ਛਾ ਗਈ ਪੰਜਾਬੀ ਅਦਾਕਾਰਾ; ਰਣਵੀਰ ਸਿੰਘ ਨਾਲ ਨਿਭਾਇਆ ਅਹਿਮ ਕਿਰਦਾਰ

ਟੁੱਟਿਆ ਵਿਆਹ ਪਰ ਨਹੀਂ ਟੁੱਟਿਆ ਪਿਤਾ ਦਾ ਮੋਹ
ਜਦੋਂ ਪ੍ਰਕਾਸ਼ ਝਾਅ ਨੇ ਇਸ ਬੱਚੀ ਨੂੰ ਗੋਦ ਲਿਆ, ਉਦੋਂ ਉਨ੍ਹਾਂ ਦਾ ਅਦਾਕਾਰਾ ਦੀਪਤੀ ਨਵਲ ਨਾਲ ਵਿਆਹ ਹੋ ਚੁੱਕਾ ਸੀ। ਇਸਦੇ ਬਾਵਜੂਦ ਉਨ੍ਹਾਂ ਦੀ ਧੀ ਗੋਦ ਲੈਣ ਦੀ ਇੱਛਾ ਅਜੇ ਵੀ ਮਜ਼ਬੂਤ ਸੀ। ਉਨ੍ਹਾਂ ਨੇ ਇਸ ਬਾਰੇ ਦੀਪਤੀ ਨਵਲ ਨੂੰ ਵੀ ਦੱਸਿਆ ਸੀ। ਦੀਪਤੀ ਨਵਲ ਵੀ ਇਸ ਲਈ ਤਿਆਰ ਸੀ ਪਰ ਬਦਕਿਸਮਤੀ ਨਾਲ, ਦੀਪਤੀ ਦਾ 8ਵੇਂ ਮਹੀਨੇ ਗਰਭਪਾਤ ਹੋ ਗਿਆ, ਜਿਸ ਕਾਰਨ ਦੋਵਾਂ ਦੇ ਰਿਸ਼ਤੇ ਵਿੱਚ ਦਰਾਰ ਆ ਗਈ ਅਤੇ ਵਿਆਹ ਟੁੱਟ ਗਿਆ, ਪਰ ਧੀ ਦੀ ਚਾਹਤ ਨਹੀਂ। ਦੀਪਤੀ ਨਵਲ, ਪ੍ਰਕਾਸ਼ ਝਾਅ ਦੇ ਬੱਚਾ ਗੋਦ ਲੈਣ ਦੇ ਫੈਸਲੇ 'ਤੇ ਖੁਸ਼ ਸੀ । ਉਸ ਨੇ ਹੀ ਬੱਚੇ ਦਾ 'ਨਾਮ' ਦਿਸ਼ਾ ਰੱਖਿਆ। ਪ੍ਰਕਾਸ਼ ਝਾਅ ਮੁਤਾਬਕ ਉਹ ਇੱਕ ਸਿੰਗਲ ਪੇਰੈਂਟ ਵਜੋਂ ਗੋਦ ਲੈ ਸਕਦੇ ਸੀ, ਪਰ ਕਿਉਂਕਿ ਦੀਪਤੀ ਅਤੇ ਉਹ ਚੰਗੇ ਦੋਸਤ ਸਨ ਅਤੇ ਅਜੇ ਵੀ ਹਨ, ਇਸ ਲਈ ਦੀਪਤੀ ਮਾਂ ਵਜੋਂ ਦਸਤਖਤ ਕਰਕੇ ਖੁਸ਼ ਸੀ।
ਇਹ ਵੀ ਪੜ੍ਹੋ: ਮਸ਼ਹੂਰ ਨ੍ਰਿਤਕੀ ਮਧੂਮਿਤਾ ਦੀ ਹਾਰਟ ਅਟੈਕ ਨਾਲ ਹੋਈ ਮੌਤ ! ਕਲਾ ਜਗਤ 'ਚ ਛਾਇਆ ਸੋਗ
ਇਸ ਮਗਰੋਂ ਇੱਕ ਸਾਲ ਤੱਕ ਪ੍ਰਕਾਸ਼ ਝਾਅ ਨੇ ਖੁਦ ਮਾਂ ਬਣ ਕੇ ਦਿਸ਼ਾ ਨੂੰ ਪਾਲਿਆ। ਨੁਹਾਉਣ ਤੋਂ ਲੈ ਕੇ ਦੁੱਧ ਪਿਲਾਉਣ ਤੱਕ, ਉਹਨਾਂ ਨੇ ਇੱਕ ਮਾਂ ਵਾਂਗ ਲਾਡ-ਪਿਆਰ ਦਿੱਤਾ। ਬਾਅਦ ਵਿੱਚ ਉਹ ਪਟਨਾ ਚਲੇ ਗਏ, ਜਿਥੇ ਉਨ੍ਹਾਂ ਨੇ ਇੱਕ NGO ਬਣਾਇਆ ਅਤੇ ਦੇਖਭਾਲ ਲਈ ਆਪਣੀ ਮਾਂ ਕੋਲ ਧੀ ਨੂੰ ਛੱਡਿਆ। ਪਰ ਜਦੋਂ ਦਿਸ਼ਾ 4 ਸਾਲ ਦੀ ਹੋਈ, ਉਨ੍ਹਾਂ ਦੀ ਮਾਂ ਦਾ ਦੇਹਾਂਤ ਹੋ ਗਿਆ ਜਿਸ ਮਗਰੋਂ ਪੂਰੀ ਤਰ੍ਹਾਂ ਪ੍ਰਕਾਸ਼ ਝਾਅ ਨੇ ਧੀ ਦੀ ਸੰਭਾਲ ਕੀਤੀ। ਪਿਤਾ ਦੇ ਸੰਘਰਸ਼ ਅਤੇ ਪਿਆਰ ਸਦਕਾ ਅੱਜ ਦਿਸ਼ਾ ਝਾਅ ਕਿਸੇ ਪਛਾਣ ਦੀ ਮੁਹਤਾਜ ਨਹੀਂ ਹੈ। ਉਹ ਇੱਕ ਕਾਮਯਾਬ ਫਿਲਮ ਪ੍ਰੋਡਿਊਸਰ ਹੈ ਅਤੇ ਆਪਣਾ ਪ੍ਰੋਡਕਸ਼ਨ ਹਾਊਸ 'ਪੈਨ ਪੇਪਰ ਸੀਜ਼ਰ ਐਂਟਰਟੇਨਮੈਂਟ' ਚਲਾ ਰਹੀ ਹੈ। ਉਸ ਨੇ ਆਪਣੇ ਪਿਤਾ ਨਾਲ ਮਿਲ ਕੇ ਫਿਲਮ 'ਫਰੌਡ ਸਈਆਂ' ਵੀ ਪ੍ਰੋਡਿਊਸ ਕੀਤੀ ਸੀ। ਮੁੰਬਈ ਵਿੱਚ ਆਪਣਾ ਘਰ ਹੋਣ ਦੇ ਨਾਲ-ਨਾਲ ਉਹ ਅੱਜ ਆਪਣੇ ਪਿਤਾ ਦੇ ਸੁਪਨਿਆਂ ਨੂੰ ਚਾਰ ਚੰਨ ਲਗਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
