ਪੰਕਜ ਉਧਾਸ ਦੀ ਵੀਡੀਓ ਹੋ ਰਹੀ ਵਾਇਰਲ, ਆਖਰੀ ਵਾਰ ਕੁਝ ਇਸ ਅੰਦਾਜ਼ ’ਚ ਆਏ ਸਨ ਨਜ਼ਰ

Tuesday, Feb 27, 2024 - 01:30 PM (IST)

ਮੁੰਬਈ (ਬਿਊਰੋ)– ਗ਼ਜ਼ਲ ਗਾਇਕੀ ਦੀ ਦੁਨੀਆ ਦੇ ਬੇਮਿਸਾਲ ਬਾਦਸ਼ਾਹ ਪੰਕਜ ਉਧਾਸ ਦਾ 72 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਹੈ। ਗਾਇਕ ਦੇ ਪਰਿਵਾਰ ਨੇ ਇਕ ਬਿਆਨ ਜਾਰੀ ਕਰਕੇ ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪੂਰੇ ਮਨੋਰੰਜਨ ਜਗਤ ’ਚ ਸੋਗ ਦੀ ਲਹਿਰ ਦੌੜ ਗਈ। ਪੰਕਜ ਉਧਾਸ ਦੇ ਦਿਹਾਂਤ ਨਾਲ ਉਨ੍ਹਾਂ ਦੇ ਪਰਿਵਾਰ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੀ ਡੂੰਘਾ ਸਦਮਾ ਲੱਗਾ ਹੈ। ਦੱਸਿਆ ਜਾ ਰਿਹਾ ਹੈ ਕਿ ਗਾਇਕ ਲੰਬੇ ਸਮੇਂ ਤੋਂ ਬੀਮਾਰੀ ਤੋਂ ਪੀੜਤ ਸਨ। ਕੁਝ ਸਮੇਂ ਤੋਂ ਉਹ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ’ਚ ਦਾਖ਼ਲ ਸਨ। ਇਸ ਹਸਪਤਾਲ ’ਚ ਉਨ੍ਹਾਂ ਨੇ ਆਖਰੀ ਸਾਹ ਲਿਆ। ਜਾਣਕਾਰੀ ਮੁਤਾਬਕ ਪੰਕਜ ਉਧਾਸ ਨੂੰ ਕੁਝ ਮਹੀਨੇ ਪਹਿਲਾਂ ਕੈਂਸਰ ਦਾ ਪਤਾ ਲੱਗਾ ਸੀ ਤੇ ਉਹ ਪਿਛਲੇ ਕੁਝ ਮਹੀਨਿਆਂ ਤੋਂ ਕਿਸੇ ਨੂੰ ਵੀ ਨਹੀਂ ਮਿਲ ਰਹੇ ਸਨ। ਗਾਇਕ ਦਾ ਅੰਤਿਮ ਸੰਸਕਾਰ ਅੱਜ ਮੁੰਬਈ ’ਚ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਗੀਤਕਾਰ ਬੰਟੀ ਬੈਂਸ ਨੂੰ ਜਾਨੋਂ ਮਾਰਨ ਦੀ ਧਮਕੀ, ਜਾਣੋ ਕੀ ਹੈ ਮਾਮਲਾ

ਗਾਇਕ ਦਾ ਅੰਤਿਮ ਸੰਸਕਾਰ ਅੱਜ ਹੋਵੇਗਾ
ਪੰਕਜ ਉਧਾਸ ਦੀ ਧੀ ਨਾਇਬ ਉਧਾਸ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਸ਼ੇਅਰ ਕਰਦਿਆਂ ਪੰਕਜ ਉਧਾਸ ਦੇ ਅੰਤਿਮ ਸੰਸਕਾਰ ਦੀ ਜਾਣਕਾਰੀ ਦਿੱਤੀ ਹੈ। ਇਸ ਪੋਸਟ ’ਚ ਲਿਖਿਆ ਗਿਆ ਹੈ, ‘‘ਬਹੁਤ ਹੀ ਭਾਰੀ ਹਿਰਦੇ ਨਾਲ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਲੰਮੀ ਬੀਮਾਰੀ ਕਾਰਨ 26 ਫਰਵਰੀ, 2024 ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਅੰਤਿਮ ਸੰਸਕਾਰ ਮੰਗਲਵਾਰ 27 ਫਰਵਰੀ ਨੂੰ ਦੁਪਹਿਰ 3 ਤੋਂ 5 ਵਜੇ ਦੇ ਵਿਚਕਾਰ ਵਰਲੀ, ਮੁੰਬਈ ਦੇ ਹਿੰਦੂ ਕ੍ਰਿਮੇਟੋਰੀਅਮ ’ਚ ਕੀਤਾ ਜਾਵੇਗਾ।

ਪੰਕਜ ਉਧਾਸ ਦੀ ਆਖਰੀ ਵੀਡੀਓ ਆਈ ਸਾਹਮਣੇ
ਇਸ ਦੌਰਾਨ ਹਾਲ ਹੀ ’ਚ ਪੰਕਜ ਉਧਾਸ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਹ ਵੀਡੀਓ ਪਿਛਲੇ ਸਾਲ ਯਾਨੀ ਜੁਲਾਈ 2023 ਦੀ ਹੈ, ਜਦੋਂ ਪੰਕਜ ਨੇ ਆਖਰੀ ਵਾਰ ਮੀਡੀਆ ਸਾਹਮਣੇ ਪੋਜ਼ ਦਿੱਤੇ ਸਨ। ਇਸ ਦੌਰਾਨ ਗਾਇਕ ਨੂੰ ਮੁਸਕਰਾਉਂਦਿਆਂ ਤੇ ਪੈਪਸ ਨੂੰ ਮਿਲਦੇ ਦੇਖਿਆ ਜਾ ਸਕਦਾ ਹੈ। ਹੁਣ ਇਸ ਵੀਡੀਓ ਨੂੰ ਦੇਖ ਕੇ ਗਾਇਕ ਦੇ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਹੋ ਰਹੀਆਂ ਹਨ। ਹਰ ਕੋਈ ਇਸ ਵੀਡੀਓ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਦੇ ਜਾਣ ’ਤੇ ਦੁੱਖ ਪ੍ਰਗਟ ਕਰਦਾ ਨਜ਼ਰ ਆ ਰਿਹਾ ਹੈ।

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਇਸ ਗੀਤ ਤੋਂ ਗਾਇਕ ਨੂੰ ਪ੍ਰਸਿੱਧੀ ਮਿਲੀ
ਉਧਾਸ ਨੇ ਫ਼ਿਲਮ ‘ਨਾਮ’ ’ਚ ਗੀਤ ਗਾ ਕੇ ਪ੍ਰਸਿੱਧੀ ਖੱਟੀ, ਜਿਸ ’ਚ ਉਨ੍ਹਾਂ ਦਾ ਇਕ ਗੀਤ ‘ਚਿੱਠੀ ਆਈ ਹੈ’ ਕਾਫ਼ੀ ਮਸ਼ਹੂਰ ਹੋਇਆ। ਉਦੋਂ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਨੇ ਕਈ ਫ਼ਿਲਮਾਂ ’ਚ ਆਪਣੀ ਸਦਾਬਹਾਰ ਆਵਾਜ਼ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਐਲਬਮਾਂ ਵੀ ਰਿਕਾਰਡ ਕੀਤੀਆਂ ਤੇ ਇਕ ਹੁਨਰਮੰਦ ਗ਼ਜ਼ਲ ਗਾਇਕ ਵਜੋਂ ਪੂਰੀ ਦੁਨੀਆ ’ਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਪੰਕਜ ਉਧਾਸ ਨੂੰ ਸਾਲ 2006 ’ਚ ਪਦਮਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News