ਲਾਲ ਜੋੜੇ ’ਚ ਦੁਲਹਨ ਬਣੀ ਗਾਇਕਾ ਪਲਕ ਮੁਸ਼ਾਲ, ਮਿਥੁਨ ਨੇ ਵਾਈਟ ਸ਼ੇਰਵਾਨੀ ’ਚ ਪਤਨੀ ਨਾਲ ਦਿੱਤੇ ਪੋਜ਼ (ਤਸਵੀਰਾਂ)

Monday, Nov 07, 2022 - 10:43 AM (IST)

ਲਾਲ ਜੋੜੇ ’ਚ ਦੁਲਹਨ ਬਣੀ ਗਾਇਕਾ ਪਲਕ ਮੁਸ਼ਾਲ, ਮਿਥੁਨ ਨੇ ਵਾਈਟ ਸ਼ੇਰਵਾਨੀ ’ਚ ਪਤਨੀ ਨਾਲ ਦਿੱਤੇ ਪੋਜ਼ (ਤਸਵੀਰਾਂ)

ਮੁੰਬਈ- 'ਆਸ਼ਿਕੀ 2' 'ਚ ਆਪਣੀ ਆਵਾਜ਼ ਦਾ ਜਾਦੂ ਬਿਖੇਰਨ ਵਾਲੀ ਪਲਕ ਮੁਛਾਲ ਦੀ ਜ਼ਿੰਦਗੀ ਦੀ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਹੋ ਗਈ ਹੈ। ਪਲਕ ਨੇ ਮੁਛਾਲ 6 ਨਵੰਬਰ ਨੂੰ ਸੱਤ ਫੇਰੇ ਲੈ ਕੇ ਮਿਸ ਤੋਂ ਮਿਸਜ਼ ਹੋ ਗਈ ਹੈ। ਪਲਕ ਨੇ ਸੰਗੀਤਕਾਰ ਮਿਥੁਨ ਸ਼ਰਮਾ ਨੂੰ ਆਪਣਾ ਜੀਵਨ ਸਾਥੀ ਬਣਾਇਆ ਹੈ। ਇਸ ਮੌਕੇ 'ਤੇ ਉਹ ਦੁਲਹਨ ਦੇ ਰੂਪ 'ਚ ਕਾਫ਼ੀ ਖੂਬਸੂਰਤ ਲੱਗ ਰਹੀ ਸੀ। 

PunjabKesari

ਇਹ ਵੀ ਪੜ੍ਹੋ- ਮੁੰਬਈ ਏਅਰਪੋਰਟ 'ਤੇ ‘KGF’ ਸਟਾਰ ਯਸ਼ ਦੀ ਨਜ਼ਰ ਆਈ ਨਵੀਂ ਲੁੱਕ, ਪ੍ਰਸ਼ੰਸਕਾਂ ਨੇ ਕਿਹਾ- ਸਲਾਮ ਰੌਕੀ ਭਾਈ

ਲਾਲ ਰੰਗ ਦੇ ਲਾਲ ਜੋੜੇ ’ਚ ਦੁਲਹਨ ਬਣੀ ਪਲਕ ਨੂੰ ਹਰ  ਕੋਈ ਦੇਖਦਾ ਹੀ ਰਹਿ ਗਿਆ। ਉਸਨੇ ਆਪਣੇ ਚਿਹਰੇ ਦੇ ਮੇਕਅੱਪ ਨੂੰ ਇਕ ਹਲਕੀ ਟੋਨ ਦਿੱਤੀ ਹੈ।

PunjabKesari

ਇਸ ਦੇ ਨਾਲ ਪਲਕ ਨੇ ਕਰਲੀ ਹੇਅਰਸ ਖੁੱਲ੍ਹੇ ਛੱਡੇ ਹੋਏ ਹਨ। ਪਲਕ ਦੀ ਬ੍ਰਾਈਡਲ ਲੁੱਕ ਉਸ ਦੀ ਖੂਬਸੂਰਤੀ ਨੂੰ ਚਾਰ-ਚੰਨ ਲਗਾ ਰਹੀ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਘੁੰਗਰਾਲੇ ਵਾਲਾਂ ਵਾਲੀਆਂ ਕੁੜੀਆਂ ਆਪਣੇ ਵਿਆਹ ਤੋਂ ਪਹਿਲਾਂ ਵਾਲਾਂ ਨੂੰ ਸਿੱਧਾ ਕਰਵਾਉਂਦੀਆਂ ਹਨ।

ਹਾਲਾਂਕਿ ਪਲਕ ਨੇ ਇਸ ਤਰ੍ਹਾਂ ਦਾ ਕੁਝ ਨਹੀਂ ਕੀਤਾ। ਉਸ ਨੇ ਆਪਣੀ  ਕੁਦਰਤੀ ਲੁੱਕ ਨਾਲ ਹੀ ਸਭ ਨੂੰ ਦੀਵਾਨਾ ਬਣਾ ਦਿੱਤਾ। ਖੁੱਲ੍ਹੇ ਵਾਲਾਂ ’ਚ ਉਸ ਨੇ ਮਾਂਗ ਟਿਕਾ ਸਜਾਇਆ ਹੋਇਆ ਹੈ।  ਇਸ ਦੇ ਨਾਲ ਹੀ ਪਲਕ ਦੇ ਪਾਰਟਨਰ ਮਿਥੁਨ ਆਫ਼ ਵ੍ਹਾਈਟ ਕਲਰ ਦੀ ਸ਼ੇਰਵਾਨੀ ’ਚ ਕਾਫ਼ੀ ਸ਼ਾਨਦਾਰ ਲੱਗ ਰਹੇ ਸਨ।

PunjabKesari

ਇਹ ਵੀ ਪੜ੍ਹੋ- ਧੀ ਦੇ ਮਾਤਾ-ਪਿਤਾ ਬਣੇ ਆਲੀਆ-ਰਣਬੀਰ, ਪਿਆਰੀ ਪੋਸਟ ਸਾਂਝੀ ਕਰਕੇ ਜ਼ਾਹਰ ਕੀਤੀ ਖੁਸ਼ੀ

ਵਿਆਹ ਤੋਂ ਬਾਅਦ ਪਲਕ ਅਤੇ ਮਿਥੁਨ ਨੇ ਮੁੰਬਈ ’ਚ ਇਕ ਗ੍ਰੈਂਡ ਰਿਸੈਪਸ਼ਨ ਦਾ ਆਯੋਜਨ ਵੀ ਕੀਤਾ ਹੈ।ਜੋੜੇ ਨੇ ਰਿਸੈਪਸ਼ਨ ’ਚ ਮਿਊਜ਼ਿਕ ਇੰਡਸਟਰੀ ਤੋਂ ਇਲਾਵਾ ਬਾਲੀਵੁੱਡ ਅਤੇ ਟੀ.ਵੀ ਦੇ ਕਈ ਵੱਡੇ ਸਿਤਾਰਿਆਂ ਨੂੰ ਬੁਲਾਇਆ ਸੀ। ਇਸ ਖੁਸ਼ੀ ਦੇ ਪਲ ’ਤੇ ਹਰ ਕੋਈ ਉਨ੍ਹਾਂ ਨੂੰ ਬਲੈਸਿੰਗ ਦੇ ਰਿਹਾ ਹੈ।


author

Shivani Bassan

Content Editor

Related News