ਬਾਲੀਵੁੱਡ 'ਚ ਇਸ ਹਸੀਨਾ ਨਾਲ ਨਜ਼ਰ ਆਉਣਗੇ ਪਾਕਿਸਤਾਨੀ ਅਦਾਕਾਰ ਫਵਾਦ ਖਾਨ

Tuesday, Oct 08, 2024 - 09:54 AM (IST)

ਬਾਲੀਵੁੱਡ 'ਚ ਇਸ ਹਸੀਨਾ ਨਾਲ ਨਜ਼ਰ ਆਉਣਗੇ ਪਾਕਿਸਤਾਨੀ ਅਦਾਕਾਰ ਫਵਾਦ ਖਾਨ

ਮੁੰਬਈ- ਪਾਕਿਸਤਾਨੀ ਅਦਾਕਾਰ ਫਵਾਦ ਖਾਨ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ ਕਿਉਂਕਿ ਅਦਾਕਾਰ ਜਲਦ ਹੀ ਬਾਲੀਵੁੱਡ 'ਚ ਵਾਪਸੀ ਲਈ ਤਿਆਰ ਹਨ। ਫਵਾਦ ਰੁਮਾਂਟਿਕ ਕਾਮੇਡੀ ਅਬੀਰ ਗੁਲਾਲ 'ਚ ਆਪਣੀ ਸਭ ਤੋਂ ਉਡੀਕੀ ਜਾ ਰਹੀ ਵਾਪਸੀ ਲਈ ਤਿਆਰ ਹੈ। ਇਸ ਫਿਲਮ 'ਚ ਫਵਾਦ ਪਹਿਲੀ ਵਾਰ ਵਾਣੀ ਕਪੂਰ ਨਾਲ ਸਕ੍ਰੀਨ ਸ਼ੇਅਰ ਕਰਨ ਲਈ ਤਿਆਰ ਹਨ।ਤੁਹਾਨੂੰ ਦੱਸ ਦੇਈਏ ਕਿ ਫਵਾਦ 2016 ਦੇ ਉੜੀ ਹਮਲੇ ਤੋਂ ਬਾਅਦ ਪਾਕਿਸਤਾਨੀ ਕਲਾਕਾਰਾਂ 'ਤੇ ਪਾਬੰਦੀ ਦੇ ਬਾਅਦ ਤੋਂ ਲਗਭਗ 8 ਸਾਲਾਂ ਤੋਂ ਭਾਰਤੀ ਸਿਨੇਮਾ ਤੋਂ ਗਾਇਬ ਹਨ। ਹੁਣ ਉਹ ਇਸ ਫਿਲਮ ਨਾਲ ਵਾਪਸੀ ਕਰ ਰਹੇ ਹਨ, ਜਿਸ ਦੀ ਸ਼ੂਟਿੰਗ 29 ਸਤੰਬਰ ਤੋਂ ਸ਼ੁਰੂ ਹੋਵੇਗੀ।

ਉਤਸ਼ਾਹਿਤ ਹਨ ਪ੍ਰਸ਼ੰਸਕ

ਫਿਲਮ ਨਿਰਮਾਤਾਵਾਂ ਨੂੰ ਉਮੀਦ ਹੈ ਕਿ ਦਰਸ਼ਕ ਫਵਾਦ ਦੀ ਬਾਲੀਵੁੱਡ ਵਿੱਚ ਵਾਪਸੀ ਦਾ ਨਿੱਘਾ ਸਵਾਗਤ ਕਰਨਗੇ। ਉਨ੍ਹਾਂ ਮੁਤਾਬਕ ਫਵਾਦ ਆਪਣੇ ਹੁਣ ਤੱਕ ਦੇ ਸਭ ਤੋਂ ਵਧੀਆ ਕਿਰਦਾਰ 'ਚ ਨਜ਼ਰ ਆਉਣਗੇ। ਫਵਾਦ ਅਤੇ ਵਾਣੀ ਦੀ ਆਨ-ਸਕ੍ਰੀਨ ਕੈਮਿਸਟਰੀ ਨੂੰ ਲੈ ਕੇ ਵੀ ਕਾਫੀ ਉਮੀਦਾਂ ਹਨ। ਸ਼ੂਟਿੰਗ ਅਕਤੂਬਰ ਅਤੇ ਨਵੰਬਰ ਦੇ ਦੌਰਾਨ ਯੂਕੇ 'ਚ ਹੋਵੇਗੀ ਅਤੇ ਟੀਮ ਨੇ ਖੁਲਾਸਾ ਕੀਤਾ ਹੈ ਕਿ ਇੱਕ ਸੰਗੀਤਕਾਰ ਪਹਿਲਾਂ ਹੀ ਫਿਲਮ ਲਈ ਛੇ ਮੂਲ ਟਰੈਕ ਤਿਆਰ ਕਰ ਚੁੱਕੇ ਹਨ।

 

ਇੱਕ ਰੁਮਾਂਟਿਕ ਕਾਮੇਡੀ ਹੈ ਅਬੀਰ ਗੁਲਾਲ

ਫਵਾਦ ਅਤੇ ਵਾਣੀ ਦੀ ਅਬੀਰ ਗੁਲਾਲ ਇੱਕ ਰੁਮਾਂਟਿਕ ਕਾਮੇਡੀ ਹੋਵੇਗੀ। ਇਸ ਦੌਰਾਨ 'ਖੂਬਸੂਰਤ' ਅਤੇ 'ਕਪੂਰ ਐਂਡ ਸੰਨਜ਼' ਵਰਗੀਆਂ ਹਿੰਦੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਲਈ ਜਾਣੇ ਜਾਂਦੇ ਫਵਾਦ ਖਾਨ ਅੱਠ ਸਾਲਾਂ ਦੇ ਬ੍ਰੇਕ ਤੋਂ ਬਾਅਦ ਬਾਲੀਵੁੱਡ ਵਿੱਚ ਵਾਪਸੀ ਕਰਨ ਲਈ ਤਿਆਰ ਹਨ। 2016 ਦੇ ਉੜੀ ਹਮਲਿਆਂ ਤੋਂ ਬਾਅਦ ਫਵਾਦ ਨੇ ਸਰਹੱਦ ਬੰਦ ਹੋਣ ਕਾਰਨ ਆਪਣੇ ਭਾਰਤੀ ਸਿਨੇਮਾ ਕਰੀਅਰ ਨੂੰ ਰੋਕ ਦਿੱਤਾ, ਪਰ ਹੁਣ ਉਹ ਵਾਪਸੀ ਕਰ ਰਿਹਾ ਹੈ। ਇਸ ਤੋਂ ਇਲਾਵਾ ਪਾਕਿਸਤਾਨੀ ਮਨੋਰੰਜਨ ਜਗਤ 'ਚ ਚਰਚਾ ਹੈ ਕਿ ਫਵਾਦ ਅਨੀਸ ਬਜ਼ਮੀ ਦੇ ਨਿਰਦੇਸ਼ਨ 'ਚ ਕਾਰਤਿਕ ਆਰੀਅਨ ਦੀ ਕਾਫੀ ਉਡੀਕੀ ਜਾ ਰਹੀ ਡਰਾਉਣੀ ਫਿਲਮ 'ਭੂਲ ਭੂਲਾਈਆ 3' 'ਚ ਕੈਮਿਓ ਕਰਦੇ ਨਜ਼ਰ ਆਉਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News