ਪਦਮਿਨੀ ਕੋਲਹਾਪੁਰੇ ਨੇ ਆਪਣਾ ਪ੍ਰਸਿੱਧ ਗੀਤ ''ਯੇ ਗਲੀਆਂ ਯੇ ਚੌਬਾਰਾ'' ਦਾ ਕੀਤਾ ਰੀਕ੍ਰਿਏਸ਼ਨ

12/07/2021 12:00:22 PM

ਨਵੀਂ ਦਿੱਲੀ : ਪਦਮਿਨੀ ਕੋਲਹਾਪੁਰੇ ਨੇ ਆਪਣੇ ਪ੍ਰਸਿੱਧ ਗੀਤ 'ਯੇ ਗਲੀਆਂ ਯੇ ਚੌਬਾਰਾ' ਦਾ ਇੱਕ ਰੀਕ੍ਰਿਏਸ਼ਨ ਰਿਲੀਜ਼ ਕੀਤਾ ਹੈ। ਇਸ ਗੀਤ ਨੂੰ ਧਮਾਕਾ ਰਿਕਾਰਡਸ ਤੇ ਸਾਰੇਗਾਮਾ ਵੱਲੋਂ ਪੇਸ਼ ਕੀਤਾ ਗਿਆ ਹੈ। ਇਹ ਟਰੈਕ ਪਦਮਿਨੀ ਵੱਲੋਂ ਖੁਦ ਗਾਇਆ ਗਿਆ ਹੈ। ਧਮਾਕਾ ਰਿਕਾਰਡਜ਼ ਦੇ ਪ੍ਰਿਯਾਂਕ ਸ਼ਰਮਾ ਨੇ 'ਪ੍ਰੇਮ ਰੋਗ, ਯੇ ਗਲੀਆਂ ਯੇ ਚੌਬਾਰਾ' ਤੋਂ ਪਦਮਿਨੀ ਕੋਲਹਾਪੁਰੇ ਦਾ ਮਸ਼ਹੂਰ ਗੀਤ ਰਿਲੀਜ਼ ਕੀਤਾ ਹੈ। ਇਸ ਗੀਤ ਨੂੰ ਅਦਾਕਾਰਾ ਨੇ ਆਪਣੀ ਸੁਰੀਲੀ ਤੇ ਮਿੱਠੀ ਆਵਾਜ਼ 'ਚ ਗਾਇਆ ਹੈ। ਇਸ ਤੋਂ ਪਹਿਲਾਂ ਧਮਾਕਾ ਰਿਕਾਰਡਸ ਨੇ ਸਾਰੇ ਸੰਗੀਤ ਚਾਰਟ 'ਤੇ ਚੋਟੀ ਦਾ ਸਥਾਨ ਹਾਸਲ ਕੀਤਾ ਸੀ ਤੇ ਅਮਿਤਾਭ ਬੱਚਨ, ਲਤਾ ਮੰਗੇਸ਼ਕਰ, ਸ਼ਰਧਾ ਕਪੂਰ, ਆਦਿ ਸਮੇਤ 15 ਦਿੱਗਜ ਕਲਾਕਾਰਾਂ ਵਾਲੇ ਆਪਣੇ ਸ਼ਾਨਦਾਰ ਗੀਤ 'ਹਮ ਹਿੰਦੁਸਤਾਨੀ' ਲਈ ਸੁਰਖੀਆਂ ਬਟੋਰੀਆਂ ਸਨ। ਹੁਣ ਪ੍ਰਿਯਾਂਕ ਸ਼ਰਮਾ ਦੇ ਲੇਬਲ ਨੇ ਸਾਲ ਦਾ ਸਭ ਤੋਂ ਵੱਡਾ ਦਿਲ ਨੂੰ ਛੂਹਣ ਵਾਲਾ ਵਿਆਹ ਦਾ ਗੀਤ ਜਾਰੀ ਕੀਤਾ ਹੈ ਤੇ ਸਾਨੂੰ ਯਕੀਨ ਹੈ ਕਿ ਉਹ ਸਾਰੇ ਸੰਗੀਤ ਚਾਰਟ 'ਚ ਫਿਰ ਤੋਂ ਸਿਖਰ 'ਤੇ ਹੋਵੇਗਾ।

ਗੀਤ ਬਾਰੇ ਗੱਲ ਕਰਦੇ ਹੋਏ ਪਦਮਿਨੀ ਕੋਲਹਾਪੁਰੇ ਕਹਿੰਦੀ ਹੈ, "ਇਸ ਗੀਤ 'ਤੇ ਕੰਮ ਕਰਨਾ ਅਜਿਹਾ ਸੀ ਕਿ ਇਹ ਮੈਨੂੰ ਅਸਲ ਗੀਤ ਦੀ ਸ਼ੂਟਿੰਗ ਦੀਆਂ ਯਾਦਾਂ 'ਚ ਵਾਪਸ ਲੈ ਗਿਆ। ਮੈਨੂੰ ਉਸ ਉਤਸ਼ਾਹ ਨੂੰ ਦੁਬਾਰਾ ਮਹਿਸੂਸ ਕਰਕੇ ਬਹੁਤ ਖੁਸ਼ੀ ਮਿਲਦੀ ਹੈ ਤੇ ਮੈਨੂੰ ਆਈਕੋਨਿਕ ਗੀਤ ਨੂੰ ਦੁਬਾਰਾ ਬਣਾਉਣ ਦੇ ਯੋਗ ਹੋਣ ਲਈ ਮਾਣ ਹੈ।"

ਪ੍ਰਿਯਾਂਕ ਸ਼ਰਮਾ ਤੇ ਪਾਰਸ ਮਹਿਤਾ, ਜਿਨ੍ਹਾਂ ਨੇ ਆਪਣਾ ਸੰਗੀਤ ਲੇਬਲ ਧਮਾਕਾ ਰਿਕਾਰਡਸ ਲਾਂਚ ਕੀਤਾ ਹੈ, ਕਹਿੰਦੇ ਹਨ, ''ਮੈਂ ਇਸ ਗੀਤ ਨਾਲ ਲੇਬਲ ਸ਼ੁਰੂ ਕਰਨ ਤੋਂ ਪਹਿਲਾਂ ਹੀ ਗੀਤ ਨੂੰ ਦੁਬਾਰਾ ਬਣਾਉਣਾ ਚਾਹੁੰਦਾ ਸੀ। ਇਹ ਮੇਰੀ ਮਾਂ ਲਈ ਸਭ ਤੋਂ ਖ਼ਾਸ ਗੀਤ ਸੀ ਤੇ ਮੈਂ ਇਸ ਨੂੰ ਦੁਬਾਰਾ ਬਣਾਉਣਾ ਚਾਹੁੰਦਾ ਸੀ। ਇਸ ਗੀਤ ਨੂੰ ਮੇਰੇ ਲੇਬਲ 'ਤੇ ਰਿਲੀਜ਼ ਕਰਨ ਦਾ ਮੌਕਾ ਮਿਲਣਾ ਮੇਰੇ ਲਈ ਖ਼ਾਸ ਤੋਂ ਵੱਧ ਹੈ। ਸਾਰੇਗਾਮਾ ਦਾ ਦਿਲੋਂ ਧੰਨਵਾਦ, ਅਸੀਂ ਉਮੀਦ ਕਰਦੇ ਹਾਂ ਕਿ ਹਰ ਕੋਈ ਇਸ ਨੂੰ ਓਨਾ ਹੀ ਪਿਆਰ ਦੇਵੇਗਾ ਜਿੰਨਾ ਉਨ੍ਹਾਂ ਨੇ ਅਸਲੀ ਨੂੰ ਦਿੱਤਾ ਹੈ।"
ਸਾਰੇਗਾਮਾ ਅਤੇ ਧਮਾਕਾ ਰਿਕਾਰਡਸ ਵੱਲੋਂ ਪੇਸ਼ 'ਯੇ ਗਲੀਆਂ ਯੇ ਚੌਬਾਰਾ' ਪ੍ਰਿਯਾਂਕ ਸ਼ਰਮਾ ਤੇ ਪਾਰਸ ਮਹਿਤਾ ਵੱਲੋਂ ਤਿਆਰ ਕੀਤਾ ਗਿਆ ਹੈ। ਐਮੀ ਮਿਸੋਬਾ ਅਤੇ ਅਮਾਇਰਾ ਭਾਟੀਆ ਸਟਾਰਰ ਇਸ ਗੀਤ ਨੂੰ ਧਮਾਕਾ ਰਿਕਾਰਡਜ਼ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ।
 


sunita

Content Editor

Related News