ਪਦਮਸ਼੍ਰੀ ਵਿਕਰਮ ਸਾਹਨੀ ਦਾ ਜਯੋਤੀ ਨੂਰਾਂ ਨਾਲ ਗੀਤ ‘ਤੂੰ ਹੀ ਇਕ ਤੂੰ’ ਰਿਲੀਜ਼ (ਵੀਡੀਓ)

Monday, Sep 20, 2021 - 04:01 PM (IST)

ਪਦਮਸ਼੍ਰੀ ਵਿਕਰਮ ਸਾਹਨੀ ਦਾ ਜਯੋਤੀ ਨੂਰਾਂ ਨਾਲ ਗੀਤ ‘ਤੂੰ ਹੀ ਇਕ ਤੂੰ’ ਰਿਲੀਜ਼ (ਵੀਡੀਓ)

ਚੰਡੀਗੜ੍ਹ (ਬਿਊਰੋ)– ਹਾਲ ਹੀ ’ਚ ਪੰਜਾਬੀ ਗੀਤ ‘ਤੂੰ ਹੀ ਇਕ ਤੂੰ’ ਰਿਲੀਜ਼ ਹੋਇਆ ਹੈ। ਸੂਫੀਆਨਾ ਮਾਹੌਲ ਵਾਲਾ ਇਹ ਗੀਤ ਪਦਮਸ਼੍ਰੀ ਵਿਕਰਮ ਸਾਹਨੀ ਤੇ ਜਯੋਤੀ ਨੂਰਾਂ ਨੇ ਗਾਇਆ ਹੈ। ਗੀਤ ਨੂੰ ਪਦਮਸ਼੍ਰੀ ਵਿਕਰਮ ਸਾਹਨੀ ਤੇ ਜਯੋਤੀ ਨੂਰਾਂ ਨੇ ਆਪਣੀ ਦਮਦਾਰ ਤੇ ਸੁਰੀਲੀ ਆਵਾਜ਼ ਨਾਲ ਖ਼ੂਬਸੂਰਤ ਬਣਾ ਦਿੱਤਾ ਹੈ।

‘ਤੂੰ ਹੀ ਇਕ ਤੂੰ’ ਗੀਤ ਦੇ ਬੋਲ ਬਾਬੂ ਸਿੰਘ ਮਾਨ ਨੇ ਲਿਖੇ ਹਨ ਤੇ ਇਸ ਦਾ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। ਬਾਬੂ ਸਿੰਘ ਮਾਨ ਆਪਣੀ ਸੁਚੱਜੀ ਗੀਤਕਾਰੀ ਲਈ ਜਾਣੇ ਜਾਂਦੇ ਹਨ, ਉਥੇ ਜਤਿੰਦਰ ਸ਼ਾਹ ਨੇ ਟਾਪ ਦੇ ਪੰਜਾਬੀ ਗੀਤਾਂ ਨੂੰ ਸੰਗੀਤ ਦਿੱਤਾ ਹੈ।

ਗੀਤ ਦੀ ਵੀਡੀਓ ਪੂਜਾ ਗੁਜਰਾਲ ਨੇ ਬਣਾਈ ਹੈ। ਗੀਤ ’ਚ ਪਦਮਸ਼੍ਰੀ ਵਿਕਰਮ ਸਾਹਨੀ ਤੇ ਜਯੋਤੀ ਨੂਰਾਂ ਦਾ ਅੰਦਾਜ਼ ਦੇਖਣਯੋਗ ਹੈ। ਇਸ ਦੀ ਵੀਡੀਓ ਨੂੰ ‘ਵੀ ਪੰਜਾਬੀ ਰਿਕਾਰਡਸ’ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

ਹੁਣ ਤਕ ਇਸ ਗੀਤ ਨੂੰ ਯੂਟਿਊਬ ’ਤੇ 6 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ‘ਤੂੰ ਹੀ ਇਕ ਤੂੰ’ ਗੀਤ ਨੂੰ ਸੁਣ ਤੁਹਾਡੀ ਵੀ ਰੂਹ ਖ਼ੁਸ਼ ਹੋ ਜਾਵੇਗੀ।

ਨੋਟ– ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News