''ਸੂਰਿਆਵੰਸ਼ੀ'' ਦੀ ਸਫ਼ਲਤਾ ਵੇਖ ਅਕਸ਼ੈ ਕੁਮਾਰ ਨੇ ਕਰ ਦਿੱਤੀ ਅਜਿਹੀ ਹਰਕਤ, ਹੱਥ ਜੋੜ ਕੇ ਮੰਗਣੀ ਪਈ ਮੁਆਫ਼ੀ

Saturday, Nov 06, 2021 - 09:54 AM (IST)

''ਸੂਰਿਆਵੰਸ਼ੀ'' ਦੀ ਸਫ਼ਲਤਾ ਵੇਖ ਅਕਸ਼ੈ ਕੁਮਾਰ ਨੇ ਕਰ ਦਿੱਤੀ ਅਜਿਹੀ ਹਰਕਤ, ਹੱਥ ਜੋੜ ਕੇ ਮੰਗਣੀ ਪਈ ਮੁਆਫ਼ੀ

ਨਵੀਂ ਦਿੱਲੀ (ਬਿਊਰੋ) : ਲੰਮੇ ਇੰਤਜ਼ਾਰ ਤੋਂ ਬਾਅਦ ਅਕਸ਼ੈ ਕੁਮਾਰ ਅਤੇ ਕੈਟਰੀਨਾ ਕੈਫ਼ ਦੀ ਫ਼ਿਲਮ 'ਸੂਰਿਆਵੰਸ਼ੀ' ਦੀਵਾਲੀ ਦੇ ਇਕ ਦਿਨ ਬਾਅਦ 5 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਫ਼ਿਲਮਾਂ ਦੇ ਭਵਿੱਖ ਨੂੰ ਲੈ ਕੇ ਤਮਾਮ ਚਿੰਤਾਵਾਂ ਅਤੇ ਕਿਆਸਾਂ ਵਿਚਕਾਰ ਟੀਮ ਲਈ ਚੰਗੀ ਖ਼ਬਰ ਆ ਰਹੀ ਹੈ। ਟ੍ਰੇਡ ਜਾਣਕਾਰਾਂ ਅਨੁਸਾਰ, ਫ਼ਿਲਮ ਨੂੰ ਪਹਿਲੇ ਦਿਨ ਸਿਨੇਮਾਘਰਾਂ 'ਚ ਜ਼ਬਰਦਸਤ ਰਿਸਪਾਂਸ ਮਿਲਿਆ ਹੈ। ਇਨ੍ਹਾਂ ਰਿਪੋਰਟਾਂ ਨਾਲ ਅਕਸ਼ੈ ਕੁਮਾਰ ਵੀ ਕਾਫ਼ੀ ਉਤਸ਼ਾਹਿਤ ਹਨ। ਸ਼ੁੱਕਰਵਾਰ ਸ਼ਾਮ ਨੂੰ ਅਕਸ਼ੈ ਦੀ ਇਹ ਖੁਸ਼ੀ ਇਕ ਵੀਡੀਓ 'ਚ ਵੀ ਸਾਫ਼ ਨਜ਼ਰ ਆਈ।

 
 
 
 
 
 
 
 
 
 
 
 
 
 
 

A post shared by Akshay Kumar (@akshaykumar)

ਟਵਿੱਟਰ 'ਤੇ ਪੋਸਟ ਕੀਤੇ ਗਏ ਇਸ ਵੀਡੀਓ 'ਚ ਅਕਸ਼ੈ ਕੁਮਾਰ ਅਚਾਨਕ ਇਕ ਸਟੈਂਡੀ ਦੇ ਪਿੱਛੋਂ ਨਿਕਲਦੇ ਹਨ ਅਤੇ ਫ਼ਿਲਮ ਦੇ ਗੀਤ 'ਤੇ ਡਾਂਸ ਮੂਵਜ਼ ਕਰਨ ਲੱਗਦੇ ਹਨ। ਅਕਸ਼ੈ ਇਸ ਵੀਡੀਓ 'ਚ ਕਾਲੀ ਜੈਕੇਟ ਅਤੇ ਟ੍ਰਾਊਜ਼ਰਜ਼ ਪਹਿਨੇ ਹੋਏ ਹਨ ਅਤੇ ਸਿਰ 'ਤੇ ਕਾਲਾ ਹੈਟ ਲੈ ਰੱਖਿਆ ਹੈ। ਇਸ ਵੀਡੀਓ ਨਾਲ ਖਿਡਾਰੀ ਨੇ ਲਿਖਿਆ, ''ਮੇਰੀ ਇਸ ਬੇਵਕੂਫ਼ਾਨਾ ਹਰਕਤ ਨੂੰ ਮਾਫ਼ ਕਰ ਦਿਓ। ਮੈਂ ਬਹੁਤ ਖ਼ੁਸ਼ ਹਾਂ। ਆਪਣੇ ਜੀਵਨ 'ਚ ਸਿਨੇਮਾ ਨੂੰ ਫਿਰ ਗਲੇ ਲਾਉਣ ਲਈ ਤੁਹਾਡਾ ਬਹੁਤ ਸ਼ੁਕਰੀਆ। ਇਹ ਸਿਰਫ਼ 'ਸੂਰਿਆਵੰਸ਼ੀ' ਟੀਮ ਲਈ ਖੁਸ਼ੀ ਦੀ ਗੱਲ ਨਹੀਂ ਹੈ, ਸਗੋਂ ਫ਼ਿਲਮ ਇੰਡਸਟਰੀ 'ਚ ਜੋ ਭਰੋਸਾ ਅਤੇ ਖੁਸ਼ਹਾਲੀ ਪਰਤੇਗੀ, ਉਸ ਦੀ ਨਿਸ਼ਾਨੀ ਹੈ। ਅਸੀਂ ਤੁਹਾਡੇ ਬਿਨਾਂ ਕੁਝ ਵੀ ਨਹੀਂ। ਸਿਰਫ਼ ਧੰਨਵਾਦ ਹੋਰ ਕੁਝ ਨਹੀਂ।''

 
 
 
 
 
 
 
 
 
 
 
 
 
 
 

A post shared by Akshay Kumar (@akshaykumar)

ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਤੋਂ ਬਾਅਦ 'ਸੂਰਿਆਵੰਸ਼ੀ' ਪਹਿਲੀ ਬਹੁ-ਚਰਚਿਤ ਅਤੇ ਉਡੀਕੀ ਜਾ ਰਹੀ ਰਿਲੀਜ਼ ਫ਼ਿਲਮ ਹੈ। ਦੇਸ਼ ਭਰ 'ਚ ਸਿਨੇਮਾਘਰ ਵੀ ਤਕਰੀਬਨ ਪੂਰੀ ਤਰ੍ਹਾਂ ਖੁੱਲ੍ਹ ਚੁੱਕੇ ਹਨ। ਹਾਲਾਂਕਿ, 100 ਫ਼ੀਸਦੀ ਸਮਰੱਥਾ ਨਾਲ ਅਜੇ ਕੁਝ ਹੀ ਰਾਜਾਂ 'ਚ ਚਲਾਏ ਜਾ ਰਹੇ ਹਨ। ਅਜਿਹੇ 'ਚ ਸੂਰਿਆਵੰਸ਼ੀ ਤੋਂ ਬਿਹਤਰੀਨ ਬਿਜਨਸ ਦੀ ਉਮੀਦ ਕੀਤੀ ਜਾ ਰਹੀ ਹੈ। ਕੁਝ ਟ੍ਰੇਡ ਜਾਣਕਾਰਾਂ ਦਾ ਦਾਅਵਾ ਹੈ ਕਿ ਫ਼ਿਲਮ 25-30 ਕਰੋੜ ਦੀ ਸ਼ਾਨਦਾਰ ਓਪਨਿੰਗ ਲੈ ਸਕਦੀ ਹੈ।

ਨੋਟ - ਅਕਸ਼ੈ ਕੁਮਾਰ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਪ੍ਰਤੀਕਿਰਿਆ, ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


author

sunita

Content Editor

Related News