‘ਕੰਤਾਰਾ ਚੈਪਟਰ 1’ ਲਈ 500 ਤੋਂ ਵੱਧ ਫਾਈਟਰਸ ਕੀਤੇ ਹਾਇਰ

Wednesday, Feb 05, 2025 - 05:21 PM (IST)

‘ਕੰਤਾਰਾ ਚੈਪਟਰ 1’ ਲਈ 500 ਤੋਂ ਵੱਧ ਫਾਈਟਰਸ ਕੀਤੇ ਹਾਇਰ

ਮੁੰਬਈ (ਬਿਊਰੋ) - ਹੋਮਬਲੇ ਫਿਲਮਸ ਦੀ ‘ਕੰਤਾਰਾ : ਚੈਪਟਰ 1’ ਵੱਡੀ ਸਿਨੇਮਾਈ ਧਮਾਕਾ ਬਣ ਕੇ ਸਾਹਮਣੇ ਆ ਰਹੀ ਹੈ। 2022 ਵਿਚ ਰਿਲੀਜ਼ ‘ਕੰਤਾਰਾ’ ਨੇ ਸਭ ਤੋਂ ਵੱਡੀ ਸਲੀਪਰ ਹਿਟ ਦਾ ਦਰਜਾ ਹਾਸਲ ਕੀਤਾ ਸੀ, ਨਵੇਂ ਰਿਕਾਰਡ ਬਣਾਉਂਦੇ ਹੋਏ ਇਕ ਵੱਖ ਹੀ ਸਟੈਂਡਰਡ ਸੈੱਟ ਕੀਤਾ। ਹੁਣ ‘ਕੰਤਾਰਾ : ਚੈਪਟਰ 1’ ਉਸ ਵਿਰਾਸਤ ਨੂੰ ਨਵੀਂ ਉਚਾਈ ਤੱਕ ਲੈ ਜਾਣ ਲਈ ਤਿਆਰ ਹੈ।

ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਆਫਰ ਹੋਣ ਮਗਰੋਂ ਨਿਖਰੀ ਮਹਾਕੁੰਭ ਦੀ ਮੋਨਾਲੀਸਾ, Dance Move ਵੇਖ ਲੋਕਾਂ ਦੀਆਂ ਖੁੱਲ੍ਹੀਆਂ ਅੱਖਾਂ

ਅਜਿਹੇ ਵਿਚ ਫਿਲਮ ਮੇਕਰ ਇਸ ਵਾਰ ਵੀ ਦਰਸ਼ਕਾਂ ਨੂੰ ਗ਼ੈਰ-ਮਾਮੂਲੀ ਸਿਨੇਮਾਈ ਅਨੁਭਵ ਦੇਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ। ਇਸ ਦੇ ਫਰਸਟ ਪੋਸਟਰ,ਜਿਸ ਵਿਚ ਰਿਸ਼ਭ ਸ਼ੈੱਟੀ ਦਾ ਬਿਲਕੁੱਲ ਨਵਾਂ ਲੁੱਕ ਦਿਖਾਇਆ ਗਿਆ ਹੈ, ਜੋ ਪਹਿਲਾਂ ਹੀ ਹੰਗਾਮਾ ਮਚਾ ਚੁੱਕਿਆ ਹੈ। ਹੁਣ ਮੇਕਰਸ ਇਕ ਦਮਦਾਰ ਵਾਰ ਸੀਨ ਲਿਆਉਣ ਵਾਲੇ ਹਨ, ਜਿਸ ਦੇ ਲਈ 500 ਤੋਂ ਜ਼ਿਆਦਾ ਮਾਹਿਰ ਫਾਈਟਰਸ ਨੂੰ ਬੁਲਾਇਆ ਹੈ। ਇਹ ਐਕਸ਼ਨ ਦੇ ਮਾਹਰ ਲੋਕ ਮਿਲ ਕੇ ਇਕ ਅਜਿਹਾ ਵਾਰ ਸੀਕਵੈਂਸ ਤਿਆਰ ਕਰਣਗੇ, ਜੋ ਸਿਰਫ ਪਹਿਲੀ ਵਾਰ ਦੇਖਿਆ ਜਾਵੇਗਾ।ਹੋਮਬਲੇ ਫਿਲਮਸ ‘ਕੰਤਾਰਾ : ਚੈਪਟਰ 1’ ਲਈ ਜੁੱਟ ਗਿਆ ਹੈ ਅਤੇ ਪ੍ਰੋਫੈਸ਼ਨਲ ਫਾਈਟਰਸ ਨੂੰ ਇਕੱਠੇ ਲਿਆ ਕੇ ਅਜਿਹਾ ਵਾਰ ਸੀਨ ਬਣਾਇਆ ਜਾ ਰਿਹਾ ਹੈ, ਜੋ ਪਹਿਲਾਂ ਨਹੀਂ ਦੇਖਿਆ ਗਿਆ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

sunita

Content Editor

Related News