ਵਿਲ ਸਮਿਥ ਨੇ ਕ੍ਰਿਸ ਰੌਕ ਨੂੰ ਮਾਰਿਆ ਸੀ ਥੱਪੜ, ਆਸਕਰ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ

03/29/2022 10:32:04 AM

ਮੁੰਬਈ (ਬਿਊਰੋ)– ਆਸਕਰ ਸੈਰੇਮਨੀ ’ਚ ਪਹੁੰਚੇ ਵਿਲ ਸਮਿਥ ਦੇ ਅਮਰੀਕੀ ਕਾਮੇਡੀਅਨ ਤੇ ਸੈਰੇਮਨੀ ਦੇ ਹੋਸਟ ਕ੍ਰਿਸ ਰੌਕ ਨੂੰ ਥੱਪੜ ਮਾਰਨ ’ਤੇ ਵਿਵਾਦ ਸ਼ੁਰੂ ਹੋ ਗਿਆ ਹੈ। ਇਸ ਵਿਵਾਦ ਤੋਂ ਬਾਅਦ ਆਸਕਰ ਨੇ ਮਾਮਲੇ ਦੀ ਅਧਿਕਾਰਕ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ‘ਕੇ. ਜੀ. ਐੱਫ. 2’ ਦੇ ਟਰੇਲਰ ਨੇ ਬਣਾਇਆ ਉਹ ਰਿਕਾਰਡ, ਜੋ ਪਹਿਲਾਂ ਕੋਈ ਭਾਰਤੀ ਫ਼ਿਲਮ ਨਹੀਂ ਬਣਾ ਸਕੀ

ਸੰਗਠਨ ਦੇ ਇਕ ਬੁਲਾਰੇ ਨੇ ਕਿਹਾ, ‘ਅਕੈਡਮੀ ਕੱਲ ਰਾਤ ਦੇ ਸ਼ੋਅ ’ਚ ਮਿਸਟਰ ਸਮਿਥ ਦੀ ਕਾਰਵਾਈ ਦੀ ਨਿੰਦਿਆ ਕਰਦੀ ਹੈ। ਅਸੀਂ ਅਧਿਕਾਰਕ ਤੌਰ ’ਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਦੀ ਜਾਂਚ ਤੋਂ ਬਾਅਦ ਆਸਕਰ ਦੇ ਨਿਯਮਾਂ ਤੇ ਕੈਲੀਫੋਰਨੀਆ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।’

 
 
 
 
 
 
 
 
 
 
 
 
 
 
 

A post shared by Variety (@variety)

ਅਸਲ ’ਚ ਵਿਲ ਨੂੰ ਕਿੰਗ ਰਿਚਰਡਸ ਲਈ ਬੈਸਟ ਐਕਟਰ ਦਾ ਐਵਾਰਡ ਮਿਲਿਆ ਹੈ। ਜਦੋਂ ਅਦਾਕਾਰ ਐਵਾਰਡ ਲੈਣ ਸਟੇਜ ’ਤੇ ਪੁਹੰਚੇ ਤਾਂ ਹੋਸਟ ਨੇ ਉਨ੍ਹਾਂ ਦੀ ਪਤਨੀ ਜੇਡਾ ਪਿੰਕੇਟ ਨੂੰ ਲੈ ਕੇ ਮਜ਼ਾਕ ਕਰ ਦਿੱਤਾ। ਵਿਲ ਇਸ ਮਜ਼ਾਕ ਨਾਲ ਇੰਨਾ ਗੁੱਸੇ ’ਚ ਆ ਗਏ ਕਿ ਉਨ੍ਹਾਂ ਨੇ ਚਲਦੀ ਸੈਰੇਮਨੀ ’ਚ ਸਟੇਜ ’ਤੇ ਹੀ ਹੋਸਟ ਨੂੰ ਥੱਪੜ ਮਾਰ ਦਿੱਤਾ। ਕੁਝ ਸਮੇਂ ਬਾਅਦ ਵਿਲ ਨੂੰ ਗਲਤੀ ਦਾ ਅਹਿਸਾਸ ਹੋਇਆ ਤੇ ਉਨ੍ਹਾਂ ਨੇ ਭਾਵੁਕ ਹੋ ਕੇ ਮੁਆਫ਼ੀ ਵੀ ਮੰਗ ਲਈ।

ਆਸਕਰ ਦੀ ਸਟੇਜ ’ਤੇ ਇਕ ਅਦਾਕਾਰ ਤੇ ਹੋਸਟ ਦਾ ਇੰਝ ਆਪਸ ’ਚ ਲੜਨਾ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ’ਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News