ਆਸਕਰ ਸਮਾਗਮ : 2008 ਤੋਂ ਬਾਅਦ ਮਿਲੇ ਸਭ ਤੋਂ ਘੱਟ ਦਰਸ਼ਕ

Thursday, Mar 03, 2016 - 09:06 AM (IST)

 ਆਸਕਰ ਸਮਾਗਮ : 2008 ਤੋਂ ਬਾਅਦ ਮਿਲੇ ਸਭ ਤੋਂ ਘੱਟ ਦਰਸ਼ਕ

ਲਾਸ ਏਂਜਲਸ : ਇੱਥੇ ਐਤਵਾਰ ਰਾਤ ਨੂੰ ਆਯੋਜਿਤ ਹੋਏ 88ਵੇਂ ਆਸਕਰ ਜਾਂ ਅਕੈਡਮੀ ਐਵਾਰਡ ਸਮਾਗਮ ਨੂੰ ਸਿਰਫ 3.43 ਕਰੋੜ ਦਰਸ਼ਕ ਮਿਲੇ। ਅਮਰੀਕਾ ਦੀ ਨੀਲਸਨ ਕੰਪਨੀ ਵਲੋਂ ਜਾਰੀ ਸ਼ੁਰੂਆਤੀ ਅੰਕੜਿਆਂ ਮੁਤਾਬਕ ਇਹ 2008 ਤੋਂ ਬਾਅਦ ਦਰਸ਼ਕਾਂ ਦੀ ਸਭ ਤੋਂ ਘੱਟ ਗਿਣਤੀ ਹੈ। ਪਿਛਲੇ ਸਾਲ ਇਸ ਸਮਾਗਮ ਨੂੰ 3.66 ਕਰੋੜ ਲੋਕਾਂ ਨੇ ਦੇਖਿਆ ਸੀ, ਇਸ ਤਰ੍ਹਾਂ ਇਸ ਸਾਲ ਇਸ ਸਮਾਗਮ ਨੂੰ ਦੇਖਣ ਵਾਲਿਆਂ ਦੀ ਗਿਣਤੀ ''ਚ 6.3 ਫੀਸਦੀ ਕਮੀ ਆਈ।


Related News