ਆਸਕਰ 2025 : ‘ਅਨੋਰਾ’ ਨੇ ਜਿੱਤੇ 5 ਆਸਕਰ ਪੁਰਸਕਾਰ
Tuesday, Mar 04, 2025 - 04:48 PM (IST)

ਲਾਸ ਏਂਜਲਸ (ਏਜੰਸੀ) - ਅਮਰੀਕਾ ਦੇ ਲਾਸ ਏਂਜਲਸ ’ਚ ਐਤਵਾਰ ਰਾਤ ਨੂੰ ‘ਡਾਲਬੀ ਥਿਏਟਰ’ ’ਚ 97ਵਾਂ ਪੁਰਸਕਾਰ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਸਾਲ ਸੀਨ ਬੇਕਰ ਵੱਲੋਂ ਬਣਾਈ ਗਈ ਇਕ ਸੈਕਸ ਵਰਕਰ ਦੇ ਜੀਵਨ ’ਤੇ ਆਧਾਰਿਤ ‘ਰੋਮਾਂਟਿਕ ਕਾਮੇਡੀ’ ਫਿਲਮ ‘ਅਨੋਰਾ’ ਨੇ ਕੁੱਲ 5 ਆਸਕਰ ਪੁਰਸਕਾਰ ਜਿੱਤੇ। ਇਸ ਫਿਲਮ ਨੂੰ ਸਰਵੋਤਮ ਫਿਲਮ ਚੁਣਿਆ ਗਿਆ। ਮਿੱਕੀ ਮੈਡੀਸਨ ਨੇ ‘ਅਨੋਰਾ’ ’ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਜਿੱਤਿਆ। ਸੀਨ ਬੇਕਰ ਨੇ ਸਰਵੋਤਮ ਨਿਰਦੇਸ਼ਕ, ਸਰਵੋਤਮ ਮੂਲ ਸਕ੍ਰੀਨਪਲੇਅ ਤੇ ਸਰਵੋਤਮ ਸੰਪਾਦਨ ਲਈ ਵੀ ਪੁਰਸਕਾਰ ਜਿੱਤੇ।
ਇਹ ਵੀ ਪੜ੍ਹੋ- ਅਦਾਕਾਰਾ ਤਮੰਨਾ ਭਾਟੀਆ ਦੀ ਮੌਤ ਦੀ ਖ਼ਬਰ! ਵੀਡੀਓ ਨੇ ਉਡਾਏ ਸਭ ਦੇ ਹੋਸ਼
ਕਾਨ ਫਿਲਮ ਫੈਸਟੀਵਲ ’ਚ ਵੀ ਪਾਲਮ ਡੀ’ਓਰ ਪੁਰਸਕਾਰ ਜਿੱਤ ਚੁੱਕੀ ‘ਅਨੋਰਾ’ ਅਜਿਹੀ ਸੈਕਸ ਵਰਕਰ ਦੀ ਕਹਾਣੀ ਨੂੰ ਬਿਆਨ ਕਰਦੀ ਹੈ, ਜਿਸ ਦਾ ਵਿਆਹ ਇਕ ਰੂਸੀ ਵਿਅਕਤੀ ਨਾਲ ਹੋ ਜਾਂਦਾ ਹੈ। ਇਸ ਫਿਲਮ ਨੂੰ ਸਿਰਫ਼ 60 ਲੱਖ ਡਾਲਰ ਦੀ ਲਾਗਤ ਨਾਲ ਬਣਾਇਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8