ਕੀ ਉਰਫੀ ਜਾਵੇਦ ਨਾਲ ਵਿਆਹ ਕਰਨਗੇ ਓਰੀ?

06/15/2024 3:43:34 PM

ਮੁੰਬਈ- ਉਰਫੀ ਜਾਵੇਦ ਅਤੇ ਓਰਹਾਨ ਅਵਤਰਮਨੀ (ਓਰੀ) ਅਕਸਰ ਪਾਰਟੀਆਂ 'ਚ ਇਕੱਠੇ ਦੇਖੇ ਜਾਂਦੇ ਹਨ। ਕਈ ਵਾਰ ਲੋਕ ਪੁੱਛਦੇ ਹਨ ਕਿ ਕੀ ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਹਾਲ ਹੀ 'ਚ 14 ਜੂਨ ਦੀ ਰਾਤ ਨੂੰ ਸੋਸ਼ਲ ਮੀਡੀਆ 'ਤੇ ਸਨਸਨੀਖੇਜ਼ ਓਰੀ ਅਤੇ ਉਰਫੀ ਨੂੰ ਕੈਮਰੇ ਲਈ ਪੋਜ਼ ਦਿੰਦੇ ਹੋਏ ਦੇਖਿਆ ਗਿਆ। ਇਸ ਦੌਰਾਨ ਦੋਵਾਂ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲੀ। ਉਰਫੀ ਨੇ ਓਰੀ ਦੀਆਂ ਗੱਲ੍ਹਾਂ ਨੂੰ ਚੁੰਮਿਆ। ਇਹ ਦੇਖ ਕੇ ਇਕ ਪੈਪਰਾਜ਼ੀ ਓਰੀ ਨੂੰ ਪੁੱਛਦਾ ਹੈ ਕਿ ਕੀ ਉਹ ਉਰਫੀ ਨਾਲ ਵਿਆਹ ਕਰੇਗਾ? ਜਵਾਬ 'ਚ,ਓਰੀ ਕਹਿੰਦਾ ਹੈ ਕਿਉਂ ਨਹੀਂ, ਕੌਣ ਨਹੀਂ ਕਰੇਗਾ? ਕਈ ਲੋਕ ਵੀਡੀਓ 'ਤੇ ਕਮੈਂਟ ਕਰ ਰਹੇ ਹਨ ਅਤੇ ਉਰਫੀ ਅਤੇ ਓਰੀ ਦੀ ਜੋੜੀ ਨੂੰ ਕਿਊਂਟ ਦੱਸ ਰਹੇ ਹਨ।

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਉਰਫੀ ਜਾਵੇਦ ਅਕਸਰ ਆਪਣੇ ਅਸਾਧਾਰਨ ਫੈਸ਼ਨ ਸੈਂਸ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਨ੍ਹਾਂ ਨੇ ਫਿਲਮ 'ਲਵ ਸੈਕਸ ਔਰ ਧੋਖਾ 2' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਹ ਐਮਾਜ਼ਾਨ ਪ੍ਰਾਈਮ ਵੀਡੀਓ ਦੇ ਇੱਕ ਸ਼ੋਅ ਵਿੱਚ ਨਜ਼ਰ ਆਵੇਗੀ। ਉਹ 'ਯੇ ਰਿਸ਼ਤਾ ਕੀ ਕਹਿਲਾਤਾ ਹੈ' ਅਤੇ 'ਕਸੌਟੀ ਜ਼ਿੰਦਗੀ ਕੀ' ਵਰਗੇ ਕਈ ਸ਼ੋਅਜ਼ 'ਚ ਵੀ ਕੰਮ ਕਰ ਚੁੱਕੀ ਹੈ। ਉਹ 'ਬਿੱਗ ਬੌਸ ਓਟੀਟੀ' ਦਾ ਹਿੱਸਾ ਬਣਨ ਤੋਂ ਬਾਅਦ ਪ੍ਰਸਿੱਧ ਹੋਈ। ਉਨ੍ਹਾਂ ਨੂੰ 'ਸਪਲਿਟਸਵਿਲਾ' ਦੇ ਸੀਜ਼ਨ 14 ਵਿੱਚ ਵੀ ਦੇਖਿਆ ਗਿਆ ਸੀ।

PunjabKesari


sunita

Content Editor

Related News