ਜਦੋਂ ਸੈਫ ਨੇ ਗੁੱਸੇ ''ਚ ਅਰਜੁਨ ਨੂੰ ਝਿੜਕਦਿਆਂ ਕਹੀ ਅਜਿਹੀ ਗੱਲ

Sunday, Feb 28, 2016 - 09:25 AM (IST)

ਜਦੋਂ ਸੈਫ ਨੇ ਗੁੱਸੇ ''ਚ ਅਰਜੁਨ ਨੂੰ ਝਿੜਕਦਿਆਂ ਕਹੀ ਅਜਿਹੀ ਗੱਲ

ਮੁੰਬਈ : ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਅਤੇ ਅਦਾਕਾਰ ਅਰਜੁਨ ਕਪੂਰ ਆਪਣੀ ਆਉਣ ਵਾਲੀ ਫਿਲਮ ''ਕੀ ਐਂਡ ਕਾ'' ਨੂੰ ਲੈ ਕੇ ਚਰਚਾ ''ਚ ਹਨ। ਹਾਲ ਹੀ ''ਚ ਕਰੀਨਾ ਦੇ ਰੀਅਲ ਲਾਈਫ ਹਸਬੈਂਡ ਸੈਫ ਅਲੀ ਖਾਨ ਨੇ ਕਿਸੇ ਗੱਲ ਨੂੰ ਲੈ ਕੇ ਅਰਜੁਨ ਨੂੰ ਝਿੜਕਿਆ ਹੈ। ਹੋਇਆ ਇੰਝ ਕਿ ਫਿਲਮ ਦੀ ਸ਼ੂਟਿੰਗ ਤੋਂ ਬਾਅਦ ਅਰਜੁਨ ਅਕਸਰ ਦੇਰ ਰਾਤ ਕਰੀਨਾ ਨੂੰ ਫੋਨ ਕਰਦਾ ਸੀ। ਬੀਤੀ ਰਾਤ ਵੀ ਜਦੋਂ ਅਰਜੁਨ ਨੇ ਕਰੀਨਾ ਨੂੰ ਫੋਨ ਕੀਤਾ ਤਾਂ ਸੈਫ ਅਲੀ ਖਾਨ ਨੇ ਅਰਜੁਨ ਨੂੰ ਝਿੜਕਦਿਆਂ ਕਿਹਾ ਕਿ ਕਿਸੇ ਵਿਆਹੁਤਾ ਮਹਿਲਾ ਨੂੰ ਫੋਨ ਕਰਨ ਦਾ ਇਹ ਸਹੀ ਸਮਾਂ ਨਹੀਂ ਹੈ।
ਜ਼ਿਕਰਯੋਗ ਹੈ ਕਿ ਇਸ ਫਿਲਮ ''ਚ ਅਦਾਕਾਰ ਅਰਜੁਨ ਕਪੂਰ ਦੀ ਪਤਨੀ ਦੇ ਕਿਰਦਾਰ ''ਚ ਕਰੀਨਾ ਕਪੂਰ ਨਜ਼ਰ ਆਵੇਗੀ, ਜੋ ਕਿ ਇਕ ਵਰਕਿੰਗ ਔਰਤ ਦਾ ਕਿਰਦਾਰ ਨਿਭਾਵੇਗੀ। ਇਹ ਫਿਲਮ 1 ਅਪ੍ਰੈਲ ਨੂੰ ਰਿਲੀਜ਼ ਹੋਵੇਗੀ ਅਤੇ ਇਸ ਫਿਲਮ ''ਚ ਮਹਾਨਾਇਕ ਅਮਿਤਾਭ ਬੱਚਨ ਅਤੇ ਪਤਨੀ ਜਯਾ ਬੱਚਨ ਮਹਿਮਾਨ ਕਲਾਕਾਰ ਦੇ ਰੂਪ ''ਚ ਨਜ਼ਰ ਆਉਣਗੇ।


Related News