ਪਰਿਵਾਰ ਨੇ ਆਨਲਾਈਨ ਰੱਖੀ ਸਿਧਾਰਥ ਸ਼ੁਕਲਾ ਦੀ ਪ੍ਰੇਅਰ ਮੀਟ, ਫੈਨਜ਼ ਤੇ ਦੋਸਤ ਹੋ ਸਕਦੇ ਹਨ ਸ਼ਾਮਲ

Monday, Sep 06, 2021 - 12:15 PM (IST)

ਪਰਿਵਾਰ ਨੇ ਆਨਲਾਈਨ ਰੱਖੀ ਸਿਧਾਰਥ ਸ਼ੁਕਲਾ ਦੀ ਪ੍ਰੇਅਰ ਮੀਟ, ਫੈਨਜ਼ ਤੇ ਦੋਸਤ ਹੋ ਸਕਦੇ ਹਨ ਸ਼ਾਮਲ

ਨਵੀਂ ਦਿੱਲੀ (ਬਿਊਰੋ) : ਛੋਟੇ ਪਰਦੇ ਦੇ ਮਸ਼ਹੂਰ ਅਦਾਕਾਰ ਸਿਧਾਰਥ ਸ਼ੁਕਲਾ ਦਾ ਪਿਛਲੇ ਹਫ਼ਤੇ ਦਿਹਾਂਤ ਹੋ ਗਿਆ ਹੈ। ਹਾਲੇ ਸਿਧਾਰਥ ਦੀ ਉਮਰ ਸਿਰਫ਼ 40 ਸਾਲ ਸੀ। ਸਿਧਾਰਥ ਸ਼ੁਕਲਾ ਦੇ ਅਚਾਨਕ ਦਿਹਾਂਤ ਨੇ ਫੈਨਜ਼ ਤੇ ਦੋਸਤਾਂ ਨੂੰ ਹੈਰਾਨ ਕਰ ਦਿੱਤਾ ਹੈ। ਉੱਥੇ ਸੋਮਵਾਰ ਨੂੰ ਸਿਧਾਰਥ ਸ਼ੁਕਲਾ ਦੇ ਪਰਿਵਾਰ ਨੇ ਮਰਹੂਮ ਅਦਾਕਾਰ ਦੇ ਫੈਨਜ਼ ਤੇ ਕਰੀਬਿਆਂ ਲਈ ਪ੍ਰੇਅਰ ਮੀਟ ਰੱਖੀ ਹੈ। ਸਿਧਾਰਥ ਸ਼ੁਕਲਾ ਦੀ ਇਹ ਪ੍ਰੇਅਰ ਮੀਟ ਆਨਲਾਈਨ ਰੱਖੀ ਗਈ ਹੈ।

PunjabKesari

ਇਸ ਗੱਲ ਦੀ ਜਾਣਕਾਰੀ ਸਿਧਾਰਥ ਸ਼ੁਕਲਾ ਦੇ ਕਰੀਬੀ ਦੋਸਤ ਤੇ ਟੀ. ਵੀ. ਅਦਾਕਾਰ ਕਰਨਵੀਰ ਬੋਹਰਾ ਨੇ ਦਿੱਤੀ ਹੈ। ਉਨ੍ਹਾਂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸਿਧਾਰਥ ਸ਼ੁਕਲਾ ਦੀ ਪ੍ਰੇਅਰ ਮੀਟ ਨਾਲ ਜੁੜਿਆ ਇਕ ਪੋਸਟ ਸਾਂਝਾ ਕੀਤਾ ਹੈ। ਉਨ੍ਹਾਂ ਨੇ ਸੋਮਵਾਰ ਨੂੰ ਮਰਹੂਮ ਅਦਾਕਾਰ ਦੀ ਪ੍ਰੇਅਰ ਮੀਟ ਦੀ ਪੋਸਟ ਸਾਂਝਾ ਕਰਦਿਆਂ ਲਿਖਿਆ, ''ਅੱਜ ਸ਼ਾਮ 5 ਵਜੇ ਸਾਡੇ ਦੋਸਤ ਸਿਧਾਰਥ ਸ਼ੁਕਲਾ ਲਈ ਖ਼ਾਸ ਪ੍ਰਾਰਥਨਾ ਤੇ ਅਸ਼ੀਰਵਾਦ ਲਈ ਇਕੱਠਿਆਂ ਆਉਂਦੇ ਹਾਂ, ਜੋ ਉਨ੍ਹਾਂ ਦੀ ਮਾਂ ਰੀਤਾ ਆਂਟੀ ਤੇ ਉਨ੍ਹਾਂ ਦੀਆਂ ਭੈਣਾਂ ਨੀਤੂ, ਪ੍ਰੀਤੀ ਤੇ ਸ਼ਿਵਾਨੀ ਦੀਦੀ ਨੇ ਆਯੋਜਿਤ ਕੀਤੀ ਹੈ।''

 
 
 
 
 
 
 
 
 
 
 
 
 
 
 
 

A post shared by Karenvir Bohra (@karanvirbohra)

ਦੱਸਣਯੋਗ ਹੈ ਕਿ ਸਿਧਾਰਥ ਸ਼ੁਕਲਾ ਦਾ ਪਰਿਵਾਰ ਬ੍ਰਹਮਕੁਮਾਰੀ ਦਾ ਪੈਰੋਕਾਰ ਹੈ। ਅਜਿਹੇ 'ਚ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦਾ ਆਖਰੀ ਸਸਕਾਰ ਬ੍ਰਹਮਕੁਮਾਰੀ ਮੁਤਾਬਕ ਕਰ ਰਿਹਾ ਹੈ। ਸਿਧਾਰਥ ਸ਼ੁਕਲਾ ਦੀ ਇਹ ਪ੍ਰੇਅਰ ਮੀਟ ਸੋਮਵਾਰ 5 ਵਜੇ ਤੋਂ ਵੀਡੀਓ ਕਾਲ ਰਾਹੀਂ ਸ਼ੁਰੂ ਹੋਵੇਗੀ। ਇਹ ਪ੍ਰੇਅਰ ਮੀਟ ਕੋਵਿਡ-19 ਪ੍ਰੋਟੋਕਾਲ ਨੂੰ ਦੇਖਦਿਆਂ ਰੱਖੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਸਿਧਾਰਥ ਸ਼ੁਕਲਾ ਟੀ. ਵੀ. ਦੇ ਮਸ਼ਹੂਰ ਤੇ ਵੱਡੇ ਕਲਾਕਾਰਾਂ 'ਚੋਂ ਇਕ ਸਨ। ਉਨ੍ਹਾਂ ਨੇ ਕਈ ਟੀ. ਵੀ. ਸ਼ੋਅਜ਼ 'ਚ ਹਿੱਸਾ ਲਿਆ ਸੀ।


author

sunita

Content Editor

Related News