ਸੈਂਸਰ ਬੋਰਡ ’ਚ ਫਸੀ ਅਕਸ਼ੇ ਕੁਮਾਰ ਦੀ ‘OMG 2’, ਹਾਈ ਕੋਰਟ ਨੇ ‘ਆਦਿਪੁਰਸ਼’ ਨੂੰ ਪਾਈ ਸੀ ਝਾੜ
Thursday, Jul 13, 2023 - 01:15 PM (IST)
ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਦੀ ਫ਼ਿਲਮ ‘OMG 2’ ਸੈਂਸਰ ਬੋਰਡ ’ਚ ਫਸ ਗਈ ਹੈ। ਫ਼ਿਲਮ ਸਮੀਖਿਆ ਕਮੇਟੀ ਨੂੰ ਭੇਜ ਦਿੱਤੀ ਗਈ ਹੈ। ਕੁਝ ਦ੍ਰਿਸ਼ਾਂ ਤੇ ਸੰਵਾਦਾਂ ’ਤੇ ਇਤਰਾਜ਼ ਕੀਤਾ ਗਿਆ ਹੈ। ਹੁਣ ਸਮੀਖਿਆ ਕਮੇਟੀ ਤੋਂ ਸੰਕੇਤ ਮਿਲਣ ਤੋਂ ਬਾਅਦ ਹੀ ਫ਼ਿਲਮ ਰਿਲੀਜ਼ ਹੋਵੇਗੀ। ਪਹਿਲਾਂ ਇਹ ਫ਼ਿਲਮ 11 ਅਗਸਤ, 2023 ਨੂੰ ਰਿਲੀਜ਼ ਹੋਣੀ ਸੀ ਪਰ ਤਾਜ਼ਾ ਘਟਨਾਕ੍ਰਮ ਤੋਂ ਬਾਅਦ ਇਹ ਸਪੱਸ਼ਟ ਨਹੀਂ ਹੈ ਕਿ ਫ਼ਿਲਮ ਨਿਰਧਾਰਤ ਮਿਤੀ ’ਤੇ ਰਿਲੀਜ਼ ਹੋ ਸਕੇਗੀ ਜਾਂ ਨਹੀਂ।
‘OMG 2’ ਦਾ ਟੀਜ਼ਰ ਹਾਲ ਹੀ ’ਚ ਰਿਲੀਜ਼ ਹੋਇਆ ਹੈ। ਇਹ ਫ਼ਿਲਮ 2012 ਦੀ ਫ਼ਿਲਮ ‘OMG’ ਦਾ ਹੀ ਸੀਕੁਅਲ ਹੈ। ਟੀਜ਼ਰ ’ਚ ਅਕਸ਼ੇ ਕੁਮਾਰ ਭਗਵਾਨ ਸ਼ਿਵ ਦੇ ਰੂਪ ’ਚ ਨਜ਼ਰ ਆ ਰਹੇ ਹਨ। ਫ਼ਿਲਮ ’ਚ ਮਹਾਦੇਵ ਨੂੰ ਰੇਲਵੇ ਦੇ ਪਾਣੀ ਨਾਲ ਅਭਿਸ਼ੇਕ ਕਰਨ ਵਰਗੇ ਕਈ ਦ੍ਰਿਸ਼ ਵਿਵਾਦਪੂਰਨ ਦੱਸੇ ਗਏ ਹਨ। ਅਜਿਹੇ ’ਚ ‘ਆਦਿਪੁਰਸ਼’ ਵਿਵਾਦ ’ਚ ਪ੍ਰੇਸ਼ਾਨੀ ਤੋਂ ਬਾਅਦ ਸੈਂਸਰ ਬੋਰਡ ਨੇ ਫ਼ਿਲਮ ਨੂੰ ਸਮੀਖਿਆ ਕਮੇਟੀ ਕੋਲ ਭੇਜ ਦਿੱਤਾ ਹੈ। ਇਲਾਹਾਬਾਦ ਹਾਈ ਕੋਰਟ ਨੇ ਵੀ ‘ਆਦਿਪੁਰਸ਼’ ’ਤੇ ਬੋਰਡ ਨੂੰ ਫਟਕਾਰ ਲਗਾਈ ਸੀ।
ਇਹ ਖ਼ਬਰ ਵੀ ਪੜ੍ਹੋ : ਰਿਸ਼ਤੇ-ਨਾਤਿਆਂ ਦੀ ਗੱਲ ਕਰਦੀ ਹੈ ਫ਼ਿਲਮ ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’
ਇੰਡੀਆ ਟੁਡੇ ਦੀ ਰਿਪੋਰਟ ਮੁਤਾਬਕ ਅਜੇ ਤੱਕ ਇਹ ਜਨਤਕ ਨਹੀਂ ਕੀਤਾ ਗਿਆ ਹੈ ਕਿ ਸੈਂਸਰ ਬੋਰਡ ਨੇ ‘OMG 2’ ਦੇ ਕਿਹੜੇ ਡਾਇਲਾਗ ਤੇ ਦ੍ਰਿਸ਼ਾਂ ’ਤੇ ਇਤਰਾਜ਼ ਕੀਤਾ ਹੈ। ਟੀਜ਼ਰ ਦੇ ਇਕ ਸੀਨ ’ਚ ਅਕਸ਼ੇ ਕੁਮਾਰ ਭਗਵਾਨ ਸ਼ਿਵ ਦੇ ਰੂਪ ’ਚ ਇਕ ਰੇਲਵੇ ਟਰੈਕ ’ਤੇ ਬੈਠੇ ਹਨ ਤੇ ਉਥੇ ਪਾਈਪਲਾਈਨ ਤੋਂ ਪਾਣੀ ਵਗ ਰਿਹਾ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਇਸ ਸੀਨ ਕਾਰਨ ਹੀ ਫ਼ਿਲਮ ਸੈਂਸਰ ਬੋਰਡ ’ਚ ਫਸ ਗਈ ਸੀ।
ਦੱਸ ਦੇਈਏ ਕਿ ‘OMG 2’ ’ਚ ਅਰੁਣ ਗੋਵਿਲ ਨੇ ਰਾਮ ਦਾ ਕਿਰਦਾਰ ਨਿਭਾਇਆ ਹੈ। ਹੋਰ ਕਲਾਕਾਰਾਂ ’ਚ ਪੰਕਜ ਤ੍ਰਿਪਾਠੀ ਤੇ ਯਾਮੀ ਗੌਤਮ ਸ਼ਾਮਲ ਹਨ। ਸਾਲ 2012 ’ਚ ਰਿਲੀਜ਼ ਹੋਈ ‘OMG’ ’ਚ ਅਕਸ਼ੇ ਕੁਮਾਰ ਭਗਵਾਨ ਕ੍ਰਿਸ਼ਨ ਦੀ ਭੂਮਿਕਾ ’ਚ ਸਨ। ਫਿਰ ਪਰੇਸ਼ ਰਾਵਲ ਨੇ ਨਾਸਤਿਕ ਕਾਂਜੀਲਾਲ ਮਹਿਤਾ ਦੀ ਭੂਮਿਕਾ ਨਿਭਾਈ। ਇਸ ਵਾਰ ਉਹ ਫ਼ਿਲਮ ’ਚ ਨਹੀਂ ਹਨ। ਇਸੇ ਤਰ੍ਹਾਂ ‘OMG’ ਦਾ ਨਿਰਦੇਸ਼ਨ ਉਮੇਸ਼ ਸ਼ੁਕਲਾ ਨੇ ਕੀਤਾ ਸੀ ਪਰ ਇਸ ਦੇ ਸੀਕੁਅਲ ਦੀ ਡਾਇਰੈਕਸ਼ਨ ਅਮਿਤ ਰਾਏ ਦੇ ਹੱਥ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।