ਫ਼ਿਲਮ ''OMG 2'' ਦੇ ਅਦਾਕਾਰ ਸੁਨੀਲ ਸ਼ਰਾਫ ਦਾ ਦਿਹਾਂਤ, ਫ਼ਿਲਮ ਇੰਡਸਟਰੀ ''ਚ ਸੋਗ ਦੀ ਲਹਿਰ

Saturday, Sep 16, 2023 - 03:58 PM (IST)

ਫ਼ਿਲਮ ''OMG 2'' ਦੇ ਅਦਾਕਾਰ ਸੁਨੀਲ ਸ਼ਰਾਫ ਦਾ ਦਿਹਾਂਤ, ਫ਼ਿਲਮ ਇੰਡਸਟਰੀ ''ਚ ਸੋਗ ਦੀ ਲਹਿਰ

ਨਵੀਂ ਦਿੱਲੀ (ਬਿਊਰੋ) : ਅਕਸ਼ੈ ਕੁਮਾਰ ਦੀ ਪਿਛਲੇ ਮਹੀਨੇ ਰਿਲੀਜ਼ ਹੋਈ ਫ਼ਿਲਮ 'OMG 2' ਦੇ ਅਦਾਕਾਰ ਸੁਨੀਲ ਸ਼ਰਾਫ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਨਾਲ ਫ਼ਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਹੈ। ਸਿਨੇ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ (CINTAA) ਨੇ ਸੁਨੀਲ ਸ਼ਰਾਫ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਖ਼ਬਰਾਂ ਮੁਤਾਬਕ, ਲੰਬੀ ਬੀਮਾਰੀ ਦੇ ਚੱਲਦਿਆ ਉਨ੍ਹਾਂ ਦਾ ਦਿਹਾਂਤ ਹੋਇਆ।     

ਇਹ ਖ਼ਬਰ ਵੀ ਪੜ੍ਹੋ : ਇਕ ਮਹੀਨੇ ਤੋਂ ਬੈੱਡ ਰੈਸਟ ’ਤੇ ਨੇ  ਸ਼੍ਰੀ ਬਰਾੜ, ਹਸਪਤਾਲ ਤੋਂ ਸਾਂਝੀ ਕੀਤੀ ਭਾਵੁਕ ਪੋਸਟ

ਦੱਸ ਦਈਏ ਕਿ ਸੁਨੀਲ ਸ਼ਰਾਫ ਨੇ ਕਈ ਤਰ੍ਹਾਂ ਦੀਆਂ ਫ਼ਿਲਮਾਂ 'ਚ ਕੰਮ ਕਰ ਚੁੱਕੇ ਸਨ। ਉਹ ਆਖਰੀ ਵਾਰ ਵੱਡੇ ਪਰਦੇ 'ਤੇ ਅਕਸ਼ੈ ਕੁਮਾਰ ਦੀ ਫ਼ਿਲਮ 'ਓ ਮਾਈ ਗੌਡ 2' 'ਚ ਨਜ਼ਰ ਆਏ ਸਨ, ਜਿਸ 'ਚ ਉਨ੍ਹਾਂ ਨੇ ਸਹਾਇਕ ਅਦਾਕਾਰ ਦੀ ਭੂਮਿਕਾ ਨਿਭਾਈ ਸੀ। ਇਸ ਫ਼ਿਲਮ ਤੋਂ ਪਹਿਲਾਂ ਉਹ 'ਦੀਵਾਨਾ', 'ਸ਼ਿਦਤ', 'ਅਭੈ' ਅਤੇ 'ਜੂਲੀ' ਵਰਗੀਆਂ ਫਿਲਮਾਂ ਦਾ ਵੀ ਹਿੱਸਾ ਸਨ। ਸੁਨੀਲ ਫ਼ਿਲਮ ਇੰਡਸਟਰੀ 'ਚ ਆਪਣੇ ਸ਼ਾਨਦਾਰ ਕੰਮ ਲਈ ਜਾਣੇ ਜਾਂਦੇ ਸਨ। ਉਨ੍ਹਾਂ ਦੇ ਕੰਮ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਸੀ।

ਇਹ ਖ਼ਬਰ ਵੀ ਪੜ੍ਹੋ : BJP ਯੁਵਾ ਮੋਰਚਾ ਵਾਲਿਆਂ ਨੇ ਮੁੰਬਈ ’ਚ ਪਾੜੇ ਸ਼ੁੱਭ ਦੇ ਪੋਸਟਰ, ਗਾਇਕ ਨੂੰ ਦੱਸਿਆ ਖ਼ਾਲਿਸਤਾਨੀ ਸਮਰਥਕ

ਦੱਸਣਯੋਗ ਹੈ ਕਿ ਸੁਨੀਲ ਸ਼ਰਾਫ ਨੇ ਕਰੀਬ ਇਕ ਮਹੀਨਾ ਪਹਿਲਾਂ 'OMG 2' ਸਟਾਰ ਪੰਕਜ ਤ੍ਰਿਪਾਠੀ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਸੀ। ਇਹ ਤਸਵੀਰ 'OMG 2' ਦੀ ਸਕਸੈਸ ਪਾਰਟੀ ਦੀ ਸੀ। ਸੁਨੀਲ ਰੋਜ਼ਾਨਾ ਆਪਣੀ ਲਾਈਫ ਸਟਾਈਲ ਨਾਲ ਜੁੜੀ ਕੋਈ ਨਾ ਕੋਈ ਅਪਡੇਟ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੇ ਸਨ। ਸੁਨੀਲ ਸ਼ਰਾਫ ਨੇ ਸ਼ਰਮੀਲਾ ਟੈਗੋਰ ਤੇ ਰਾਧਿਕਾ ਮੰਡਨਾ ਨਾਲ ਵੀ ਕਈ ਫ਼ਿਲਮਾਂ 'ਚ ਕੰਮ ਕੀਤਾ ਸੀ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਸੀ, ਜਿਸ 'ਚ ਉਹ ਈਦ ਦਾ ਜਸ਼ਨ ਮਨਾਉਂਦੇ ਦਿਸ ਰਹੇ ਸਨ। ਈਦ ਮੁਬਾਰਕ ਗੀਤ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News