‘ਆਦਿਪੁਰਸ਼’ ਦੇ ਵਿਵਾਦ ਵਿਚਾਲੇ ਓਮ ਰਾਓਤ ਨੇ ਅਕਸ਼ੇ ਕੁਮਾਰ ਦੀ ‘ਰਾਮ ਸੇਤੂ’ ’ਤੇ ਆਖੀ ਇਹ ਗੱਲ

Saturday, Oct 08, 2022 - 11:29 AM (IST)

‘ਆਦਿਪੁਰਸ਼’ ਦੇ ਵਿਵਾਦ ਵਿਚਾਲੇ ਓਮ ਰਾਓਤ ਨੇ ਅਕਸ਼ੇ ਕੁਮਾਰ ਦੀ ‘ਰਾਮ ਸੇਤੂ’ ’ਤੇ ਆਖੀ ਇਹ ਗੱਲ

ਮੁੰਬਈ (ਬਿਊਰੋ)– ਪੈਨ ਇੰਡੀਆ ਸਟਾਰ ਪ੍ਰਭਾਸ, ਸੈਫ ਅਲੀ ਖ਼ਾਨ ਤੇ ਕ੍ਰਿਤੀ ਸੈਨਨ ਸਟਾਰਰ ਫ਼ਿਲਮ ‘ਆਦਿਪੁਰਸ਼’ ਦਾ ਟੀਜ਼ਰ ਕੁਝ ਸਮਾਂ ਪਹਿਲਾਂ ਰਿਲੀਜ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਤੋਂ ਹੀ ਫ਼ਿਲਮ ਵਿਵਾਦਾਂ ’ਚ ਹੈ। ਰਾਵਣ ਬਣੇ ਸੈਫ ਅਲੀ ਖ਼ਾਨ ਸਮੇਤ ਹਨੂੰਮਾਨ ਦੇ ਲੁੱਕ ਤਕ ’ਤੇ ਲੋਕ ਸਵਾਲ ਚੁੱਕ ਰਹੇ ਹਨ। ਉਥੇ ਇਸ ਵਿਚਾਲੇ ਫ਼ਿਲਮ ਦੀ ਤੁਲਨਾ ਅਕਸ਼ੇ ਕੁਮਾਰ ਸਟਾਰਰ ਫ਼ਿਲਮ ‘ਰਾਮ ਸੇਤੂ’ ਨਾਲ ਵੀ ਹੋਣ ਲੱਗੀ ਹੈ। ਅਜਿਹੇ ’ਚ ‘ਆਦਿਪੁਰਸ਼’ ਦੇ ਡਾਇਰੈਕਟਰ ਓਮ ਰਾਓਤ ਨੇ ਇਸ ’ਤੇ ਪ੍ਰਤੀਕਿਰਿਆ ਦਿੱਤੀ ਹੈ।

‘ਰਾਮ ਸੇਤੂ’ ਨਾਲ ‘ਆਦਿਪੁਰਸ਼’ ਦੀ ਤੁਲਨਾ ’ਤੇ ਓਮ ਰਾਓਤ ਨੇ ਕਿਹਾ, ‘‘ਰਾਮਾਇਣ ਸਾਡਾ ਇਤਿਹਾਸ ਹੈ ਤੇ ਪ੍ਰਭੂ ਰਾਮ ਦੇ ਭਗਤ ਹੋਣ ਦੇ ਨਾਅਤੇ ਮੈਂ ਬੇਹੱਦ ਖ਼ੁਸ਼ ਹਾਂ ਕਿ ‘ਰਾਮ ਸੇਤੂ’ ’ਚ ਦਿਖਾਇਆ ਗਿਆ ਹੈ ਕਿ ਜੋ ਵੀ ਹੋਇਆ, ਉਹ ਸਿਰਫ ਇਕ ਕਹਾਣੀ ਨਹੀਂ ਹੈ। ਇਹ ਫ਼ਿਲਮ ਦੁਨੀਆ ਤੇ ਸਾਡੀ ਨਵੀਂ ਪੀੜ੍ਹੀ ਨੂੰ ਦੱਸੇਗੀ ਕਿ ਰਾਮਾਇਣ ਸਾਡਾ ਇਤਿਹਾਸ ਹੈ, ਸਿਰਫ ਕੋਈ ਧਾਰਮਿਕ ਕਹਾਣੀ ਨਹੀਂ ਹੈ। ਮੈਂ ਅਕਸ਼ੇ ਸਰ ਨੂੰ ਵੀ ਕਿਹਾ ਸੀ ਕਿ ਮੈਨੂੰ ਇਸ ਫ਼ਿਲਮ ਨੂੰ ਲੈ ਕੇ ਮਾਣ ਮਹਿਸੂਸ ਹੁੰਦਾ ਹੈ। ਇਹ ਸਾਰਿਆਂ ਨੂੰ ਦਿਖਾਏਗਾ ਕਿ ਸਾਡੇ ਕੋਲ ਰਾਮ ਜਨਮ ਭੂਮੀ, ਪੰਚਵਟੀ ਤੇ ਰਾਮ ਸੇਤੂ ਹੈ।’’

ਇਹ ਖ਼ਬਰ ਵੀ ਪੜ੍ਹੋ : ‘ਰਾਮਾਇਣ’ ਫੇਮ ਅਰੁਣ ਗੋਵਿਲ ਦਾ ਫੁੱਟਿਆ ਫ਼ਿਲਮ ‘ਆਦਿਪੁਰਸ਼’ ’ਤੇ ਗੁੱਸਾ, ਕਿਹਾ– ‘ਸੰਸਕ੍ਰਿਤੀ ਨਾਲ ਛੇੜਛਾੜ...’

ਦੱਸ ਦੇਈਏ ਕਿ ‘ਰਾਮ ਸੇਤੂ’ ਇਸ ਸਾਲ ਦੀਵਾਲੀ ’ਤੇ ਰਿਲੀਜ਼ ਹੋਵੇਗੀ ਤੇ ਫ਼ਿਲਮ ’ਚ ਅਕਸ਼ੇ ਕੁਮਾਰ ਨਾਲ ਜੈਕਲੀਨ ਫਰਨਾਂਡੀਜ਼ ਤੇ ਨੁਸਰਤ ਭਰੂਚਾ ਮੁੱਖ ਭੂਮਿਕਾ ’ਚ ਨਜ਼ਰ ਆਉਣਗੀਆਂ। ਦੋਵਾਂ ਹੀ ਫ਼ਿਲਮਾਂ ਮਿਥਿਹਾਸ ਤੇ ਰਾਮਾਇਣ ਨਾਲ ਜੁੜੀਆਂ ਹਨ, ਇਸੇ ਲਈ ਇਨ੍ਹਾਂ ਦੋਵਾਂ ਫ਼ਿਲਮਾਂ ਦੀ ਤੁਲਨਾ ਹੋ ਰਹੀ ਹੈ।

ਬੀਤੇ ਦਿਨੀਂ ਪੱਤਕਾਰਾਂ ਨੂੰ ਫ਼ਿਲਮ ‘ਆਦਿਪੁਰਸ਼’ ਦਾ 3ਡੀ ਟੀਜ਼ਰ ਦਿਖਾਇਆ ਗਿਆ, ਜਿਸ ਨੂੰ ਪਸੰਦ ਕੀਤਾ ਗਿਆ। ਇਸ ਦੌਰਾਨ ਓਮ ਰਾਓਤ ਨੂੰ ਸਵਾਲ ਪੁੱਛਿਆ ਗਿਆ ਕਿ ਫ਼ਿਲਮ ਦਾ ਨਾਂ ‘ਆਦਿਪੁਰਸ਼’ ਹੀ ਕਿਉਂ ਰੱਖਿਆ ਗਿਆ, ‘ਰਾਮਾਇਣ’ ਜਾਂ ਫਿਰ ‘ਮਰਿਆਦਾਪੁਰਸ਼ੋਤਮ ਰਾਮ’ ਆਦਿ ਕਿਉਂ ਨਹੀਂ? ਇਸ ’ਤੇ ਓਮ ਨੇ ਕਿਹਾ, ‘‘ਜੇਕਰ ਤੁਸੀਂ ਧਿਆਨ ਦਿਓ ਤਾਂ ਸਾਡੀ ‘ਰਾਮਾਇਣ’ ਅਜਿਹੀ ਨਹੀਂ ਹੈ, ਜਿਸ ਨੂੰ ਤੁਸੀਂ ਸਿਰਫ 3 ਘੰਟਿਆਂ ’ਚ ਖ਼ਤਮ ਕਰ ਦਿਓ। ‘ਰਾਮਾਇਣ’ ’ਚ ਭਗਵਾਨ ਰਾਮ ਦੇ ਨਾਲ ਮਾਂ ਸੀਤਾ ਤੇ ਹੋਰ ਪਾਤਰਾਂ ਦੀ ਵੀ ਜ਼ਿੰਦਗੀ ਨਾਲ ਰੂ-ਬ-ਰੂ ਕਰਵਾਇਆ ਗਿਆ ਹੈ ਤੇ ਸਿਰਫ 3 ਘੰਟਿਆਂ ’ਚ ਅਜਿਹਾ ਕਰਨਾ ਮੁਸ਼ਕਿਲ ਹੈ। ਇਸ ਲਈ ਫ਼ਿਲਮ ’ਚ ਸਿਰਫ ਇਕੋ ਭਾਗ ’ਤੇ ਜ਼ਿਆਦਾ ਧਿਆਨ ਦਿੱਤਾ ਗਿਆ ਹੈ ਤੇ ਉਹ ਹੈ ਸੀਤਾ ਮਾਂ ਦੇ ਹਰਣ ਤੋਂ ਰਾਵਣ ਦੇ ਅੰਤ ਤਕ। ‘ਰਾਮਾਇਣ’ ਨੂੰ ਜਿਸ ਨਜ਼ਰ ਨਾਲ ਓਮ ਰਾਓਤ 10 ਸਾਲ ਪਹਿਲਾਂ ਦੇਖਦਾ ਸੀ, ਅੱਜ ਉਂਝ ਨਹੀਂ ਦੇਖਦਾ ਤੇ ਸ਼ਾਇਦ ਆਉਣ ਵਾਲੇ ਦੱਸ ਸਾਲਾਂ ਬਾਅਦ ਮੇਰਾ ਨਜ਼ਰੀਆ ਅਲੱਗ ਹੋਵੇ। ਇਹ ਸ਼ਾਇਦ ਸਾਰਿਆਂ ਨਾਲ ਹੈ ਤਾਂ ਜਿਸ ਰਾਮ ਨੂੰ ਮੈਂ ਫ਼ਿਲਮ ’ਚ ਦੇਖ ਤੇ ਦਿਖਾ ਰਿਹਾ ਹਾਂ, ਉਹ ਸ਼ਕਤੀਸ਼ਾਲੀ ਹੈ, ਉੱਤਮ ਤੋਂ ਵੀ ਉੱਤਮ ਹੈ, ਗੁਣਾਂ ’ਚ ਸਵਰੋਤਮ ਹੈ ਤਾਂ ਇਥੇ ਫ਼ਿਲਮ ’ਚ ਆਦਿ ਦਾ ਮਤਲਬ ਸ਼ੁਰੂਆਤੀ ਨਹੀਂ, ਸਗੋਂ ਸਰਵਉੱਚ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News