ਰਾਮ ਗੋਪਾਲ ਦੀ ਫਿਲਮ ''ਵੀਰਪੱਨ'' ਦਾ ਖੂਨ-ਖਰਾਬੇ ਨਾਲ ਭਰਪੂਰ ਟ੍ਰੇਲਰ ਹੋਇਆ ਰਿਲੀਜ਼ Watch Video
Wednesday, Apr 20, 2016 - 10:38 AM (IST)
ਨਵੀਂ ਦਿੱਲੀ : ਬਾਲੀਵੁੱਡ ਨਿਰਦੇਸ਼ਕ ਰਾਮ ਗੋਪਾਲ ਵਰਮਾ ਦੀ ਆਉਣ ਵਾਲੀ ਫਿਲਮ ''ਵੀਰਪੱਨ'' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਹ ਫਿਲਮ ਮਸ਼ਹੂਰ ਚੰਦਨ ਤਸਕਰ ਵੀਰਪੱਨ ਦੇ ਜੀਵਨ ''ਤੇ ਆਧਾਰਿਤ ਹੈ। ਇਹ ਫਿਲਮ ਹਿੰਦੀ ਤੋਂ ਇਲਾਵਾ ਕਨੱੜ, ਤੇਲੁਗੂ ਅਤੇ ਤਮਿਲ ਭਾਸ਼ਾ ''ਚ ਵੀ ਰਿਲੀਜ਼ ਹੋਵੇਗੀ। ਇਸ ਫਿਲਮ ''ਚ ਵੀਰਪੱਨ ਦਾ ਕਿਰਦਾਰ ਸੰਦੀਪ ਭਾਰਦਵਾਜ ਨੇ ਨਿਭਾਇਆ ਹੈ। ਇਸ ਫਿਲਮ ਦੇ ਨਿਰਮਾਤਾ ਸਚਿਨ ਜੋਸ਼ੀ ਹਨ ਅਤੇ ਨਿਰਦੇਸ਼ਕ ਰਾਮ ਗੋਪਾਲ ਵਰਮਾ ਹਨ।
ਜਾਣਕਾਰੀ ਅਨੁਸਾਰ ਇਸ ਫਿਲਮ ਦਾ ਟ੍ਰੇਲਰ ਸੰਨਾਟੇ ਵਿਚਕਾਰ ਬਿਨਾਂ ਕਿਸੇ ਸੰਵਾਦ ਦੇ ਖੂਨ-ਖਰਾਬੇ ਨਾਲ ਭਰਪੂਰ ਹੈ। ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ) ਨੇ ਕਰਨਾਟਕ ਅਤੇ ਤਮਿਲਨਾਡੂ ਦੀ ਸਰਹੱਦ ਨਾਲ ਲੱਗਦੇ ਜੰਗਲਾਂ ''ਚ ਮੁਕਾਬਲੇ ਦੌਰਾਨ ਚੰਦਨ ਤਸਕਰ ਵੀਰਪੱਨ ਨੂੰ ਮਾਰ ਦਿੱਤਾ ਗਿਆ ਸੀ। ਵੀਰਪੱਨ ਚੰਦਨ ਦੀ ਤਸਕਰੀ ਤੋਂ ਇਲਾਵਾ ਹਾਥੀ ਦੰਦ ਦੀ ਤਸਕਰੀ, ਹਾਥੀਆਂ ਦਾ ਗੈਰ ਕਾਨੂੰਨੀ ਸ਼ਿਕਾਰ, ਪੁਲਸ ਅਤੇ ਹੋਰਾਂ ਅਧਿਕਾਰੀਆਂ ਦੀ ਹੱਤਿਆ ਅਤੇ ਅਗਵਾ ਦੇ ਕਈ ਮਾਮਲਿਆਂ ਦਾ ਦੋਸ਼ੀ ਸੀ। ਇਹ ਫਿਲਮ ਅਨੁਰਾਗ ਕਸ਼ਯਪ ਦੀ ਫਿਲਮ ''ਰਮਨ ਰਾਘਵ'' ਦੇ ਨਾਲ ਹੀ 27 ਮਈ ਨੂੰ ਰਿਲੀਜ਼ ਹੋਵੇਗੀ।