ਦੱਖਣੀ ਕਲਾਕਾਰ ਰੌਕਸਟਾਰ ਡੀ. ਐੱਸ. ਪੀ. ਦਾ ਹਿੰਦੀ ਟ੍ਰੈਕ ‘ਓ ਪਰੀ’ ਰਿਲੀਜ਼ (ਵੀਡੀਓ)

Wednesday, Oct 05, 2022 - 01:31 PM (IST)

ਦੱਖਣੀ ਕਲਾਕਾਰ ਰੌਕਸਟਾਰ ਡੀ. ਐੱਸ. ਪੀ. ਦਾ ਹਿੰਦੀ ਟ੍ਰੈਕ ‘ਓ ਪਰੀ’ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ)– ਭੂਸ਼ਣ ਕੁਮਾਰ ਨੇ ਦੇਸ਼ ਭਰ ਦੀਆਂ ਕਈ ਵੱਡੀਆਂ ਪ੍ਰਤਿਭਾਵਾਂ ਨੂੰ ਪੇਸ਼ ਕਰਨ ਦੇ ਨਾਲ-ਨਾਲ ਸੰਗੀਤ ਉਦਯੋਗ ਨੂੰ ਬਹੁਤ ਹੁਲਾਰਾ ਦਿੱਤਾ ਹੈ। ਇਸ ਵਾਰ ਉਹ ਆਪਣੇ ਪਹਿਲੇ ਗੈਰ-ਫ਼ਿਲਮੀ ਹਿੰਦੀ ਟਰੈਕ ‘ਓ ਪਰੀ’ ਦੇ ਨਾਲ ਸੁਪਰ ਪ੍ਰਤਿਭਾਸ਼ਾਲੀ ਦੱਖਣੀ ਕਲਾਕਾਰ ਰੌਕਸਟਾਰ ਡੀ. ਐੱਸ. ਪੀ. ਉਰਫ਼ ਦੇਵੀ ਸ਼੍ਰੀ ਪ੍ਰਸਾਦ ਨੂੰ ਲੈ ਕੇ ਸਾਹਮਣੇ ਆਏ ਹਨ ਤੇ ਗੀਤ ਦੀ ਲਾਂਚਿੰਗ ਵੀ ਸ਼ਾਨਦਾਰ ਰਹੀ।

ਇਹ ਖ਼ਬਰ ਵੀ ਪੜ੍ਹੋ : ਰਿਚਾ ਚੱਢਾ ਤੇ ਅਲੀ ਫਜ਼ਲ ਦੀ ਰਿਸੈਪਸ਼ਨ ਪਾਰਟੀ 'ਚ ਲੱਗੀਆਂ ਰੌਣਕਾਂ, ਬਾਲੀਵੁੱਡ ਹਸਤੀਆਂ ਨੇ ਕੀਤੀ ਸ਼ਿਰਕਤ (ਤਸਵੀਰਾਂ)

ਇਸ ਲਾਂਚ ਲਈ, ਦੋ ਸਭ ਤੋਂ ਵਧੀਆ ਕਲਾਕਾਰਾਂ ਨੇ ਨਾ ਸਿਰਫ਼ ਇਕ ਦਿਲਚਸਪ ਕਾਊਂਟਡਾਊਨ ਦੇ ਨਾਲ ਟ੍ਰੈਕ ਦਾ ਪ੍ਰੀਮੀਅਰ ਕੀਤਾ, ਸਗੋਂ ‘ਓ ਪਰੀ’ ਦੇ ਸਿਗਨੇਚਰ ਸਟੈੱਪ ਨਾਲ ਮੰਚ ’ਤੇ ਧੂਮ ਮਚਾ ਦਿੱਤੀ, ਜਿਸ ਨੇ ਦਰਸ਼ਕਾਂ ਨੂੰ ਮੋਹ ਲਿਆ। ਸਟੇਜ ’ਤੇ ਦੋਵਾਂ ਸਿਤਾਰਿਆਂ ਦੀ ਕੈਮਿਸਟਰੀ ਦੇਖਣਯੋਗ ਸੀ।

ਇਕ ਪਾਸੇ ਗੀਤ ’ਤੇ ਡੀ. ਐੱਸ. ਪੀ. ਦੇ ਹੁੱਕ ਸਟੈੱਪ ’ਤੇ ਸ਼ਾਨਦਾਰ ਪ੍ਰਦਰਸ਼ਨ ਨੇ ਜਿਥੇ ਦਰਸ਼ਕਾਂ ਦਾ ਦਿਲ ਜਿੱਤ ਲਿਆ, ਉਥੇ ਹੀ ਰਣਵੀਰ ਸਿੰਘ ਦੀ ਗਾਇਕੀ ਨੇ ਸਾਰਿਆਂ ਦਾ ਮਨ ਮੋਹ ਲਿਆ।

ਟ੍ਰੈਕ ‘ਓ ਪਰੀ’ ਨੂੰ ਨਾ ਸਿਰਫ਼ ਸੰਗੀਤਕਾਰ ਭੂਸ਼ਣ ਕੁਮਾਰ ਤੇ ਰੌਕਸਟਾਰ ਡੀ. ਐੱਸ. ਪੀ. ਵਿਚਾਲੇ ਇਕ ਮੈਗਾ ਸਹਿਯੋਗ ਵੀ ਹੈ, ਸਗੋਂ ਇਹ ਇਕ ਅਜਿਹਾ ਗੀਤ ਹੈ, ਜੋ ਜਲਦ ਹੀ ਤੇਲਗੂ, ਤਾਮਿਲ, ਕੰਨੜ ਤੇ ਮਲਿਆਲਮ ’ਚ ਵੀ ਰਿਲੀਜ਼ ਕੀਤਾ ਜਾਵੇਗਾ। ‘ਓ ਪਰੀ’ ਹਿੰਦੀ ਭਾਸ਼ਾ ’ਚ ਡੀ. ਐੱਸ. ਪੀ. ਦਾ ਪਹਿਲਾ ਸਿੰਗਲ ਹੈ ਤੇ ਇਸ ਕਾਰਨ ਸਭ ਨੂੰ ਆਕਰਸ਼ਿਤ ਕਰ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News