ਅਜੇ ਦੇਵਗਨ-ਕਾਜੋਲ ਦੀ ਧੀ ਦਾ ਬੋਲਡ ਅੰਦਾਜ਼ ਦੇਖ ਹਰ ਕੋਈ ਹੋਇਆ ਹੈਰਾਨ
Tuesday, Jan 18, 2022 - 03:25 PM (IST)
ਮੁੰਬਈ (ਬਿਊਰੋ)– ਜਦੋਂ ਬਾਲੀਵੁੱਡ ’ਚ ਜਾਨ੍ਹਵੀ ਕਪੂਰ, ਅਨਨਿਆ ਪਾਂਡੇ ਤੇ ਸਾਰਾ ਅਲੀ ਖ਼ਾਨ ਵਰਗੇ ਸਟਾਰਕਿੱਡ ਹੋਣ ਤਾਂ ਉਨ੍ਹਾਂ ਦੀ ਮੌਜੂਦਗੀ ’ਚ ਲਾਈਮਲਾਈਟ ਆਪਣੇ ਵੱਲ ਖਿੱਚਣਾ ਮੁਸ਼ਕਿਲ ਹੋ ਜਾਂਦਾ ਹੈ ਪਰ ਅਜਿਹਾ ਲੱਗਦਾ ਹੈ ਕਿ ਅਜੇ ਦੇਵਗਨ ਦੀ ਧੀ ਨਿਆਸਾ ਦੇਵਗਨ ਆਪਣੀ ਪਛਾਣ ਬਣਾਉਣਾ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ।
ਇਹ ਖ਼ਬਰ ਵੀ ਪੜ੍ਹੋ : ਸੋਨੂੰ ਸੂਦ ਨੇ ਯੂਜ਼ਰ ਦੇ ਘਰ ਲਗਵਾਇਆ ਬਿਜਲੀ ਦਾ ਮੀਟਰ, ਕਿਹਾ– ‘ਨਹੀਂ ਸੋਚਿਆ...’
ਅਜਿਹਾ ਇਸ ਲਈ ਕਿਉਂਕਿ ਨਿਆਸਾ ਬਾਲੀਵੁੱਡ ਡੈਬਿਊ ਤੋਂ ਪਹਿਲਾਂ ਹੀ ਚਰਚਾ ’ਚ ਬਣੀ ਰਹਿੰਦੀ ਹੈ। ਨਿਆਸਾ ਨਾ ਸਿਰਫ ਬੇਹੱਦ ਘੱਟ ਉਮਰ ’ਚ ਚੰਗੀ ਪ੍ਰਸਿੱਧੀ ਆਪਣੇ ਨਾਂ ਕਰ ਚੁੱਕੀ ਹੈ, ਸਗੋਂ ਆਪਣੇ ਬਿੰਦਾਸ ਸਟਾਈਲ ਨੂੰ ਲੈ ਕੇ ਉਹ ਲੋਕਾਂ ਦੀ ਫੇਵਰੇਟ ਵੀ ਬਣਦੀ ਜਾ ਰਹੀ ਹੈ।
ਅਜਿਹਾ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਜਿਸ ਆਤਮ ਵਿਸ਼ਵਾਸ ਤੇ ਗ੍ਰੇਸ ਨਾਲ ਨਿਆਸਾ ਆਪਣੇ ਲੁੱਕਸ ਨੂੰ ਕੈਰੀ ਕਰਦੀ ਹੈ, ਉਸ ’ਚ ਉਸ ਦਾ ਹੁਸਨ ਬਸ ਦੇਖਣ ਲਾਇਕ ਹੁੰਦਾ ਹੈ। ਇਸੇ ਚੀਜ਼ ਨੂੰ ਨਿਆਸਾ ਦੀਆਂ ਤਾਜ਼ਾ ਤਸਵੀਰਾਂ ’ਚ ਵੀ ਨੋਟਿਸ ਕੀਤਾ ਜਾ ਸਕਦਾ ਹੈ।
ਅਸਲ ’ਚ ਨਿਆਸਾ ਦੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ’ਚ ਉਸ ਨੇ ਆਪਣੇ ਲਈ ਅਜਿਹੇ ਕੱਪੜੇ ਚੁਣੇ ਹਨ, ਜੋ ਕਈ ਲੋਕਾਂ ਨੂੰ ਹੈਰਾਨ ਕਰ ਸਕਦੇ ਹਨ। ਅਜਿਹਾ ਇਸ ਲਈ ਕਿਉਂਕਿ ਇਸ ਡਰੈੱਸ ’ਚ ਨਿਆਸਾ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ।
ਵਾਇਰਲ ਤਸਵੀਰ ’ਚ ਨਿਆਸਾ ਖਿੜਕੀ ਕੋਲ ਖੜ੍ਹੀ ਹੋ ਕੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਉਥੇ ਇਕ ਹੋਰ ਤਸਵੀਰ ’ਚ ਨਿਆਸਾ ਗ੍ਰੀਨ ਡਰੈੱਸ ’ਚ ਨਜ਼ਰ ਆ ਰਹੀ ਹੈ, ਜਿਸ ’ਚ ਉਹ ਬੇਹੱਦ ਬੋਲਡ ਲੱਗ ਰਹੀ ਹੈ। ਇਸ ਤੋਂ ਇਲਾਵਾ ਨਿਆਸਾ ਦੀਆਂ ਹੋਰ ਵੀ ਤਸਵੀਰਾਂ ਸਾਹਮਣੇ ਆਈਆਂ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।