ਦੁਰਗਾ ਪੂਜਾ ’ਚ ਸ਼ਾਮਲ ਹੋਈ ਨੁਸਰਤ ਜਹਾਂ, ਪਰਪਲ ਅਤੇ ਬਲੈਕ ਸਾੜ੍ਹੀ ’ਚ ਲੱਗ ਖੂਬਸੂਰਤ

Sunday, Oct 02, 2022 - 06:10 PM (IST)

ਦੁਰਗਾ ਪੂਜਾ ’ਚ ਸ਼ਾਮਲ ਹੋਈ ਨੁਸਰਤ ਜਹਾਂ, ਪਰਪਲ ਅਤੇ ਬਲੈਕ ਸਾੜ੍ਹੀ ’ਚ ਲੱਗ ਖੂਬਸੂਰਤ

ਬਾਲੀਵੁੱਡ ਡੈਸਕ- ਬੰਗਾਲੀ ਫ਼ਿਲਮਾਂ ਦੀ ਖੂਬਸੂਰਤ ਅਦਾਕਾਰਾ ਅਤੇ ਤ੍ਰਿਣਮੂਲ ਕਾਂਗਰਸ ਪਾਰਟੀ ਦੀ ਸੰਸਦ ਮੈਂਬਰ ਨੁਸਰਤ ਜਹਾਂ ਸੋਸ਼ਲ ਮੀਡੀਆ ’ਤੇ ਅਕਸਰ ਆਪਣੇ ਲੁੱਕ ਨੂੰ ਲੈ ਕੇ ਚਰਚਾ ’ਚ ਰਹਿੰਦੀ ਹੈ। ਇਨ੍ਹੀਂ ਦਿਨੀਂ ਜਦੋਂ ਦੇਸ਼ ’ਚ ਨਰਾਤਿਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਅਜਿਹੇ ਮੌਕਿਆਂ ’ਤੇ ਅਦਾਕਾਰਾ ਵੀ ਮਾਂ ਰਾਣੀ ਦੀ ਸ਼ਰਧਾ ’ਚ ਨਜ਼ਰ ਆਈ।

 ਇਹ ਵੀ ਪੜ੍ਹੋ : ਰਵੀਨਾ ਟੰਡਨ ਨੇ ਦਿਖਾਏ ਖੂਬਸੂਰਤੀ ਦੇ ਜਲਵੇ, ਗਲੈਮਰਸ ਤਸਵੀਰਾਂ ਕੀਤੀਆਂ ਸਾਂਝੀਆਂ

ਹਾਲ ਹੀ ’ਚ ਨੁਸਰਤ ਨੇ ਦੁਰਗਾ ਪੂਜਾ ਤੋਂ ਆਪਣੇ ਰਵਾਇਤੀ ਲੁੱਕ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਇੰਟਰਨੈੱਟ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਤਸਵੀਰਾਂ ’ਚ ਨੁਸਰਤ ਪਰਪਲ ਅਤੇ ਬਲੈਕ ਸਾੜ੍ਹੀ ’ਚ ਖੂਬਸੂਰਤ ਲੱਗ ਰਹੀ ਹੈ। ਉਸ ਨੇ ਜਾਮਨੀ ਲਿਪਸਟਿਕ, ਕੰਨਾਂ ’ਚ ਝੁਮਕੇ, ਮੱਥੇ ’ਤੇ ਬਿੰਦੀ ਅਤੇ ਮਾਂਗ ’ਚ ਸਿੰਦੂਰ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। 

PunjabKesari

ਅਦਾਕਾਰਾ ਨੇ ਵਾਲਾਂ ’ਚ ਗਜਰਾ ਲਗਾ ਕੇ ਬਨ ਕੀਤਾ ਹੋਇਆ ਹੈ। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਤਾਰੀਫ਼ ਵੀ ਕਰ ਰਹੇ ਹਨ।

ਇਹ ਵੀ ਪੜ੍ਹੋ : ਕਰੀਨਾ-ਸੈਫ਼ ਨੇ ਜੀਪ ਰੈਂਗਲਰ ਰੂਬੀਕਨ ਤੋਂ ਬਾਅਦ ਖ਼ਰੀਦੀ ਮਰਸੀਡੀਜ਼ ਬੈਂਜ਼, ਜਾਣੋ ਇਸ ਕਾਰ ਦੀ ਕੀਮਤ

ਵਰਕ ਫਰੰਟ ਦੀ ਗੱਲ ਕਰੀਏ ਤਾਂ ਨੁਸਰਤ ਜਹਾਂ ਜਲਦ ਹੀ ਫ਼ਿਲਮ ‘ਜੈ ਕਾਲੀ ਕਲਕੱਤਾ’ ’ਚ ਨਜ਼ਰ ਆਵੇਗੀ।


author

Shivani Bassan

Content Editor

Related News