ਨੂਪੁਰ ਸੈਨਨ ਤੇ ਸਟੇਬਿਨ ਬੇਨ ਦਾ ‘ਡ੍ਰੀਮੀ ਹਨੀਮੂਨ’, ਫਿਨਲੈਂਡ ਦੇ ਅਸਮਾਨ ਹੇਠਾਂ ਦਿੱਤਾ ਰੋਮਾਂਟਿਕ ਪੋਜ਼

Tuesday, Mar 24, 2026 - 04:48 PM (IST)

ਨੂਪੁਰ ਸੈਨਨ ਤੇ ਸਟੇਬਿਨ ਬੇਨ ਦਾ ‘ਡ੍ਰੀਮੀ ਹਨੀਮੂਨ’, ਫਿਨਲੈਂਡ ਦੇ ਅਸਮਾਨ ਹੇਠਾਂ ਦਿੱਤਾ ਰੋਮਾਂਟਿਕ ਪੋਜ਼

ਮੁੰਬਈ : ਬਾਲੀਵੁੱਡ ਅਦਾਕਾਰਾ ਨੂਪੁਰ ਸੈਨਨ ਅਤੇ ਮਸ਼ਹੂਰ ਗਾਇਕ ਸਟੇਬਿਨ ਬੇਨ ਇਨੀਂ ਦਿਨੀਂ ਆਪਣੀ ਨਵੀਂ ਵਿਆਹੀ ਜ਼ਿੰਦਗੀ ਦੇ ਖੂਬਸੂਰਤ ਪਲਾਂ ਦਾ ਆਨੰਦ ਮਾਣ ਰਹੇ ਹਨ। ਹਾਲ ਹੀ ਵਿੱਚ ਇਸ ਜੋੜੇ ਨੇ ਆਪਣੇ ਹਨੀਮੂਨ ਦੀਆਂ ਕੁਝ ਬੇਹੱਦ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ, ਜੋ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀਆਂ ਹਨ।

 
 
 
 
 
 
 
 
 
 
 
 
 
 
 
 

A post shared by Nupur Sanon (@nupursanon)

ਨੂਪੁਰ ਸੈਨਨ ਨੇ ਆਪਣੇ ਇੰਸਟਾਗ੍ਰਾਮ 'ਤੇ ਫਿਨਲੈਂਡ ਦੀਆਂ ਖੂਬਸੂਰਤ ਲੋਕੇਸ਼ਨਾਂ ਤੋਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਵਿੱਚੋਂ ਸਭ ਤੋਂ ਖਾਸ ਤਸਵੀਰ ਉਹ ਹੈ, ਜਿੱਥੇ ਇਹ ਜੋੜਾ ਬਰਫ ਨਾਲ ਢਕੀ ਵਾਦੀ ਵਿੱਚ 'ਨੌਰਦਰਨ ਲਾਈਟਸ' (Northern Lights) ਦੇ ਹੇਠਾਂ ਇੱਕ-ਦੂਜੇ ਨੂੰ ਕਿੱਸ ਕਰਦਾ ਨਜ਼ਰ ਆ ਰਿਹਾ ਹੈ। ਅਸਮਾਨ ਵਿੱਚ ਨਜ਼ਰ ਆ ਰਹੀਆਂ ਹਰੀਆਂ ਰੌਸ਼ਨੀਆਂ ਇਸ ਪਲ ਨੂੰ ਹੋਰ ਵੀ ਜਾਦੂਈ ਬਣਾ ਰਹੀਆਂ ਹਨ।

ਤਸਵੀਰਾਂ ਸਾਂਝੀਆਂ ਕਰਦਿਆਂ ਨੂਪੁਰ ਨੇ ਕੈਪਸ਼ਨ ਵਿੱਚ ਲਿਖਿਆ, "ਜੇ ਦੁਨੀਆ ਵਿੱਚ ਕਿਤੇ ਜਾਦੂ ਹੈ, ਤਾਂ ਉਹ ਇੱਥੇ ਹੈ... ਤੁਹਾਡੇ ਨਾਲ।" ਦੱਸਣਯੋਗ ਹੈ ਕਿ ਨੂਪੁਰ ਅਤੇ ਸਟੇਬਿਨ ਇੱਕ-ਦੂਜੇ ਨੂੰ ਪਿਛਲੇ 5 ਸਾਲਾਂ ਤੋਂ ਡੇਟ ਕਰ ਰਹੇ ਸਨ। ਇਸ ਸਾਲ 11 ਜਨਵਰੀ ਨੂੰ ਦੋਵਾਂ ਨੇ ਰਵਾਇਤੀ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਵਾਇਆ ਸੀ।


author

cherry

Content Editor

Related News