ਹੁਣ ਇਹ ਮਸ਼ਹੂਰ ਰੈਪਰ ਵੀ ਆਇਆ 'ਕੋਰੋਨਾ' ਦੀ ਚਪੇਟ 'ਚ

Thursday, Sep 10, 2020 - 12:50 PM (IST)

ਹੁਣ ਇਹ ਮਸ਼ਹੂਰ ਰੈਪਰ ਵੀ ਆਇਆ 'ਕੋਰੋਨਾ' ਦੀ ਚਪੇਟ 'ਚ

ਜਲੰਧਰ (ਬਿਊਰੋ) - ਮਸ਼ਹੂਰ ਰੈਪਰ ਰਫਤਾਰ ਕੋਰੋਨਾ ਵਾਇਰਸ ਦੀ ਚਪੇਟ ਵਿਚ ਆ ਗਏ ਹਨ। ਫ਼ਿਲਹਾਲ ਉਹ ਆਪਣੇ ਘਰ ਵਿਚ ਹੀ ਇਕਾਂਤਵਾਸ ਵਿਚ ਹਨ। ਇਸ ਗੱਲ ਦੀ ਜਾਣਕਾਰੀ ਖ਼ੁਦ ਰਫਤਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਹੈ। ਉਹਨਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਹੈ ‘ਦੋਸਤੋ ਮੈਂ ਤੁਹਾਡੇ ਨਾਲ ਇੱਕ ਖ਼ਬਰ ਸਾਂਝੀ ਕਰਨਾ ਚਾਹੁੰਦਾ ਹਾਂ, ਮੈਂ ਰੋਡੀਜ਼ 'ਤੇ ਜਾਣਾ ਸੀ, ਇਸ ਲਈ ਮੈਂ ਕਰੋਨਾ ਦਾ ਟੈਸਟ ਕਰਵਾਉਣਾ ਸੀ। ਪਹਿਲੇ ਦੋ ਟੈਸਟਾਂ ਵਿਚ ਮੇਰੀ ਰਿਪੋਟਰ ਨੈਗਟਿਵ ਆਈ ਪਰ ਅੱਜ ਨਤੀਜਾ ਪਾਜ਼ੇਟਿਵ ਆਇਆ ਹੈ।

 
 
 
 
 
 
 
 
 
 
 
 
 
 

New update SAD NEWS FOR RAFTAAR FANS Raftaar tested positive for corona virus . . ●Follow us for more updates Follow @hindustanihiphopclub Follow @hindustanihiphopclub Follow @hindustanihiphopclub . . #raftaarmusic #raftaar #raftaar😎 #raftaarfanclub #raftaarrapper #kalamkaar #kalam #coronavirus #corona #delhirapper #delhihiphop #delhi #getwellsoon #mumbai #raa #rapeculture#positivity #indianrappers #indianrapculture #india

A post shared by HINDUSTANI HIP HOP CLUB (@hindustanihiphopclub) on Sep 9, 2020 at 6:51am PDT

ਬੀ. ਐੱਮ. ਸੀ. ਨੇ ਮੈਨੂੰ ਇਕਾਂਤਵਾਸ ਵਿਚ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਇਸ ਲਈ ਮੈਂ ਆਪਣੇ ਘਰ ਵਿਚ ਹੀ ਖ਼ੁਦ ਨੂੰ ਇਕਾਂਤਵਾਸ ਵਿਚ ਰੱਖ ਲਿਆ ਹੈ।’ ਉਹਨਾਂ ਨੇ ਲਿਖਿਆ ਹੈ ਕਿ ‘ਮੈਂ ਇੱਕ ਹੋਰ ਟੈਸਟ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਿਹਾ ਕਿਉਂਕਿ ਮੈਨੂੰ ਲੱਗਦਾ ਹੈ ਕਿ ਕੋਈ ਤਕਨੀਕੀ ਖ਼ਰਾਬੀ ਹੋਵੇਗੀ ਕਿਉਂਕਿ ਮੈਂ ਫਿੱਟ ਤੇ ਫਾਈਨ ਹਾਂ। ਮੈਨੂੰ ਨਹੀਂ ਲੱਗਦਾ ਕਿ ਮੈਨੂੰ ਇਹ ਬੀਮਾਰੀ ਹੈ ਕਿਉਂਕਿ ਮੇਰੇ ਵਿਚ ਇਸ ਦੇ ਲੱਛਣ ਦਿਖਾਈ ਨਹੀਂ ਦਿੰਦੇ।’

 
 
 
 
 
 
 
 
 
 
 
 
 
 

S.Y.K. Yeh bhaagidaari jaise MOBB DEEP. RIP to Prodigy. @canfuse @realkrsna @kalamkaarmusic @akprojekts #raa #raftaar #krsna #raftaarmusic #kalamkaar #positive #blessed #peace #thankful

A post shared by KALAMKAAR RAFTAAR (@raftaarmusic) on Sep 9, 2020 at 4:37am PDT

ਰੈਪਰ ਨੇ ਲਿਖਿਆ ਹੈ ‘ਕਿਰਪਾ ਕਰਕੇ ਫਿਕਰ ਨਾ ਕਰੋ ਮੈਂ ਤੁਹਾਨੂੰ ਆਪਣੀ ਸਿਹਤ ਦੀ ਜਾਣਕਾਰੀ ਦਿੰਦਾ ਰਹਾਂਗਾ। ਲੋਕ ਮੈਨੂੰ ਫੋਨ ਕਰਨ ਲੱਗੇ ਹਨ। ਮੈਨੂੰ ਨਹੀਂ ਪਤਾ ਲੋਕਾਂ ਕੋਲ ਇਹ ਖ਼ਬਰ ਕਿਵੇਂ ਪਹੁੰਚੀ। ਚਿੰਤਾ ਨਾ ਕਰੋ ਮੈਂ ਆਪਣਾ ਖਿਆਲ ਰੱਖਾਂਗਾ, ਤੁਸੀਂ ਵੀ ਆਪਣਾ ਖਿਆਲ ਰੱਖੋ।’ 
 


author

sunita

Content Editor

Related News