ਮਿਊਜ਼ਿਕ ਇੰਡਸਟਰੀ 'ਚ ਸੋਗ ਦੀ ਲਹਿਰ, ਅਲਵਿਦਾ ਆਖ ਗਿਆ ਇਹ ਕਲਾਕਾਰ, ਹਸਪਤਾਲ ਤੋਂ ਸਾਹਮਣੇ ਆਈ ਆਖਰੀ ਵੀਡੀਓ

Thursday, Nov 20, 2025 - 11:52 AM (IST)

ਮਿਊਜ਼ਿਕ ਇੰਡਸਟਰੀ 'ਚ ਸੋਗ ਦੀ ਲਹਿਰ, ਅਲਵਿਦਾ ਆਖ ਗਿਆ ਇਹ ਕਲਾਕਾਰ, ਹਸਪਤਾਲ ਤੋਂ ਸਾਹਮਣੇ ਆਈ ਆਖਰੀ ਵੀਡੀਓ

ਐਂਟਰਟੇਨਮੈਂਟ ਡੈਸਕ- ਆਸਾਮ ਦੇ ਸੰਗੀਤ ਜਗਤ ਨੂੰ ਇੱਕ ਵੱਡਾ ਘਾਟਾ ਪਿਆ ਹੈ। ਪ੍ਰਸਿੱਧ ਬਾਂਸੁਰੀ ਵਾਦਕ ਦੀਪਕ ਸਰਮਾ ਦਾ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਇਲਾਜ ਦੌਰਾਨ ਉਨ੍ਹਾਂ ਨੇ ਚੇਨਈ ਦੇ ਇੱਕ ਹਸਪਤਾਲ ਵਿੱਚ ਅੰਤਿਮ ਸਾਹ ਲਏ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਤੋਂ ਬਾਅਦ ਪੂਰੇ ਆਮਾਮ ਵਿੱਚ ਸੋਗ ਦੀ ਲਹਿਰ ਦੌੜ ਪਈ ਹੈ। ਉਥੇ ਹੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਦੀਪਕ ਹਸਪਤਾਲ ਦੇ ਬੈੱਡ 'ਤੇ ਆਪਣੀ ਆਖਰੀ ਧੁਨ ਵਜਾਉਂਦੇ ਨਜ਼ਰ ਆ ਰਹੇ, ਜਿਸ ਨੂੰ ਵੇਖ ਕੇ ਹਰ ਕੋਈ ਭਾਵੁਕ ਹੋ ਗਿਆ। ਸੂਤਰਾਂ ਅਨੁਸਾਰ, ਇਹ ਰਾਜ ਦੇ ਸੰਗੀਤ ਪ੍ਰੇਮੀਆਂ ਲਈ ਵੱਡਾ ਝਟਕਾ ਹੈ, ਕਿਉਂਕਿ ਲੋਕ ਅਜੇ ਤੱਕ ਗਾਇਕ ਜ਼ੂਬੀਨ ਗਰਗ ਦੀ ਅਚਾਨਕ ਮੌਤ ਦੇ ਗਮ ਤੋਂ ਵੀ ਪੂਰੀ ਤਰ੍ਹਾਂ ਉੱਭਰ ਨਹੀਂ ਸਕੇ ਸਨ।

ਇਹ ਵੀ ਪੜ੍ਹੋ: ਮਸ਼ਹੂਰ ਸੋਸ਼ਲ ਮੀਡੀਆ Influencer ਦਾ 15 ਮਿੰਟ ਦਾ MMS ਵੀਡੀਓ ਵਾਇਰਲ

 

 
 
 
 
 
 
 
 
 
 
 
 
 
 
 
 

A post shared by Nari (@nari.kesari1)

ਸੰਗੀਤ ਵਿੱਚ ਯੋਗਦਾਨ ਅਤੇ ਸੰਘਰਸ਼

ਨਲਬਾੜੀ ਜ਼ਿਲ੍ਹੇ ਦੇ ਪਾਨੀਗਾਓਂ ਵਿੱਚ ਜਨਮੇ, ਦੀਪਕ ਬਚਪਨ ਤੋਂ ਹੀ ਸੰਗੀਤ ਪ੍ਰਤੀ ਬਹੁਤ ਸਮਰਪਿਤ ਸਨ। ਉਨ੍ਹਾਂ ਨੂੰ ਬਚਪਨ ਤੋਂ ਹੀ ਸੰਗੀਤ, ਖਾਸ ਕਰਕੇ ਬੰਸਰੀ ਪ੍ਰਤੀ ਡੂੰਘਾ ਜਨੂੰਨ ਸੀ। ਉਨ੍ਹਾਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਨਾ ਸਿਰਫ਼ ਆਸਾਮ ਵਿੱਚ, ਸਗੋਂ ਪੂਰੇ ਉੱਤਰ-ਪੂਰਬ ਭਾਰਤ ਵਿੱਚ ਆਪਣੀ ਵੱਖਰੀ ਪਛਾਣ ਬਣਾਈ। ਉਨ੍ਹਾਂ ਦੀ ਬੰਸਰੀ ਦੀ ਮਧੁਰ ਧੁਨ ਲੋਕਾਂ ਦੇ ਦਿਲਾਂ ਨੂੰ ਛੂਹ ਜਾਂਦੀ ਸੀ। ਉਨ੍ਹਾਂ ਨੇ ਕਈ ਅਸਾਮੀ ਗੀਤਾਂ ਅਤੇ ਫਿਲਮਾਂ ਵਿੱਚ ਸੰਗੀਤ ਦਿੱਤਾ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਅਸਾਮੀ ਲੋਕਧੁਨਾਂ ਦੀ ਮਿਠਾਸ ਅਤੇ ਭਾਰਤੀ ਸ਼ਾਸਤਰੀ ਸੰਗੀਤ ਦੀ ਗਹਿਰਾਈ ਦਾ ਸੁੰਦਰ ਸੁਮੇਲ ਹੁੰਦਾ ਸੀ। ਦੀਪਕ ਸਰਮਾ ਦਾ ਮੰਨਣਾ ਸੀ ਕਿ ਸੰਗੀਤ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਆਤਮਾ ਨੂੰ ਜੋੜਨ ਅਤੇ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਜ਼ਰੀਆ ਹੈ।

ਇਹ ਵੀ ਪੜ੍ਹੋ: ਧਰਮਿੰਦਰ ਦੀ ਸਿਹਤ ਨੂੰ ਲੈ ਕੇ ਆਈ ਨਵੀਂ ਅਪਡੇਟ, ਜਾਣੋ ਹੁਣ ਕਿਵੇਂ ਹਨ ਦਿੱਗਜ ਅਦਾਕਾਰ

PunjabKesari

ਆਖਰੀ ਸਮਾਂ ਅਤੇ ਆਰਥਿਕ ਮੁਸ਼ਕਲਾਂ

ਪਿਛਲੇ ਕੁਝ ਮਹੀਨਿਆਂ ਤੋਂ ਦੀਪਕ ਸਰਮਾ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਸਨ। ਉਨ੍ਹਾਂ ਨੂੰ ਪਹਿਲਾਂ ਗੁਹਾਟੀ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਪਰ ਹਾਲਤ ਵਿਗੜਨ ਕਾਰਨ ਬਿਹਤਰ ਇਲਾਜ ਲਈ ਚੇਨਈ ਲਿਜਾਇਆ ਗਿਆ। ਇਲਾਜ ਦੌਰਾਨ ਡਾਕਟਰਾਂ ਨੇ ਪੂਰੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ। ਜੀਵਨ ਦੇ ਆਖਰੀ ਦਿਨਾਂ ਵਿੱਚ ਉਨ੍ਹਾਂ ਨੂੰ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਲੰਬੇ ਇਲਾਜ ਅਤੇ ਹਸਪਤਾਲ ਖਰਚਿਆਂ ਕਾਰਨ ਪਰਿਵਾਰ ਨੂੰ ਕਾਫੀ ਮੁਸ਼ਕਲਾਂ ਆਈਆਂ। ਅਕਤੂਬਰ ਵਿੱਚ, ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਉਨ੍ਹਾਂ ਨੂੰ 5 ਲੱਖ ਰੁਪਏ ਦੀ ਆਰਥਿਕ ਮਦਦ ਵੀ ਦਿੱਤੀ ਸੀ।

ਇਹ ਵੀ ਪੜ੍ਹੋ: 'ਸਲਮਾਨ ਤੇ ਸ਼ਾਹਰੁਖ ਖਾਨ ਦਾ ਟਾਈਮ...', 2026 ਲਈ ਜੋਤਸ਼ੀ ਨੇ ਕਰ'ਤੀ ਹੈਰਾਨ ਕਰਨ ਵਾਲੀ ਭਵਿੱਖਬਾਣੀ


author

cherry

Content Editor

Related News