ਮਸ਼ਹੂਰ Singer ਨੇ ਕਿਹਾ ਦੁਨੀਆ ਨੂੰ ਅਲਵਿਦਾ; ਵਾਇਰਲ ਹੋਈ ਆਖਰੀ ਪੋਸਟ
Wednesday, Nov 19, 2025 - 11:05 AM (IST)
ਐਂਟਰਟੇਨਮੈਂਟ ਡੈਸਕ- ਓਡੀਆ ਗਾਇਕ ਹੂਮੇਨ ਸਾਗਰ ਦਾ ਬੀਤੇ ਦਿਨ 17 ਨਵੰਬਰ ਨੂੰ ਮਾਤਰ 34 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਇਸ ਖ਼ਬਰ ਕਾਰਨ ਮਨੋਰੰਜਨ ਜਗਤ ਵਿੱਚ ਸੋਗ ਦੀ ਲਹਿਰ ਛਾ ਗਈ ਹੈ। ਡਾਕਟਰਾਂ ਅਨੁਸਾਰ ਹੂਮੇਨ ਸਾਗਰ ਦੀ ਮੌਤ ਮਲਟੀ-ਆਰਗਨ ਡਿਸਫੰਕਸ਼ਨ ਸਿੰਡਰੋਮ ਕਾਰਨ ਹੋਈ ਹੈ। ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ 14 ਨਵੰਬਰ ਨੂੰ ਦੁਪਹਿਰ ਕਰੀਬ 1:10 ਵਜੇ AIIMS ਭੁਵਨੇਸ਼ਵਰ ਲਿਆਂਦਾ ਗਿਆ ਸੀ। ਡਾਕਟਰਾਂ ਨੇ ਤੁਰੰਤ ਉਨ੍ਹਾਂ ਨੂੰ ਮੈਡੀਕਲ ICU ਵਿੱਚ ਦਾਖਲ ਕਰਵਾਇਆ ਅਤੇ ਕਈ ਜਾਂਚਾਂ ਕੀਤੀਆਂ।

ਰਿਪੋਰਟਾਂ ਵਿੱਚ ਸਾਹਮਣੇ ਆਇਆ ਕਿ ਉਨ੍ਹਾਂ ਦੇ ਸਰੀਰ ਦੇ ਕਈ ਜ਼ਰੂਰੀ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਹੂਮੇਨ ਸਾਗਰ ਐਕਿਊਟ-ਆਨ-ਕ੍ਰੋਨਿਕ ਲਿਵਰ ਫੇਲ੍ਹਯੋਰ, ਬਾਈਲੈਟਰਲ ਨਿਮੋਨੀਆ ਅਤੇ ਡਾਇਲੇਟਿਡ ਕਾਰਡੀਓਮਾਇਓਪੈਥੀ ਵਰਗੀਆਂ ਗੰਭੀਰ ਸਥਿਤੀਆਂ ਨਾਲ ਜੂਝ ਰਹੇ ਸਨ।
ਆਖਰੀ ਪੋਸਟ ਹੋਇਆ ਵਾਇਰਲ
ਗਾਇਕ ਦਾ ਆਖਰੀ ਸੋਸ਼ਲ ਮੀਡੀਆ ਪੋਸਟ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਹੂਮੇਨ ਸਾਗਰ ਨੇ ਇਹ ਆਖਰੀ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ 07 ਨਵੰਬਰ ਨੂੰ ਭਾਵ ਉਨ੍ਹਾਂ ਦੇ ਦੇਹਾਂਤ ਤੋਂ ਮਾਤਰ ਕੁਝ ਦਿਨ ਪਹਿਲਾਂ, ਸਾਂਝਾ ਕੀਤਾ ਸੀ। ਇਸ ਛੋਟੇ ਕਲਿੱਪ ਵਿੱਚ ਉਹ ਗਾਇਕਾ ਭਾਗਿਆ ਰੇਖਾ ਦੇ ਨਾਲ ਕਿਸੇ ਗਾਣੇ ਦੀ ਰਿਕਾਰਡਿੰਗ ਕਰਦੇ ਹੋਏ ਦਿਖਾਈ ਦੇ ਰਹੇ ਹਨ।
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਨੈਟੀਜ਼ਨਜ਼ ਭਾਵੁਕ ਹੋ ਗਏ ਹਨ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।
