ਜੈਕਲੀਨ ਦੇ ਨਾਲ ਹੁਣ ਨੋਰਾ ਫਤੇਹੀ ਵੀ ਆਈ ਈ. ਡੀ. ਦੇ ਸ਼ਿਕੰਜੇ ’ਚ, ਇਸ ਮਾਮਲੇ ’ਚ ਹੋਵੇਗੀ ਪੁੱਛਗਿੱਛ

10/14/2021 12:43:56 PM

ਮੁੰਬਈ- ਸੁਕੇਸ਼ ਚੰਦਰਸ਼ੇਖਰ ਮਨੀ ਲਾਂਡਰਿੰਗ ਮਾਮਲੇ 'ਚ ਹੁਣ ਬਾਲੀਵੁੱਡ ਸਿਤਾਰੇ ਵੀ ਫੱਸਦੇ ਨਜ਼ਰ ਆ ਰਹੇ ਹਨ। ਅਦਾਕਾਰਾ ਜੈਕਲੀਨ ਫਰਨਾਂਡੀਜ਼ ਤੋਂ ਬਾਅਦ ਹੁਣ ਨੋਰਾ ਫਤੇਹੀ ਤੋਂ ਵੀ ਈ.ਡੀ. ਪੁੱਛਗਿੱਛ ਕਰਨ ਜਾ ਰਹੀ ਹੈ। ਅਦਾਕਾਰਾ ਈ.ਡੀ. ਦਫਤਰ ਪਹੁੰਚ ਚੁੱਕੀ ਹੈ ਅਤੇ ਕੁਝ ਦੇਰ 'ਚ ਉਸ ਤੋਂ ਸਵਾਲ-ਜਵਾਬ ਕੀਤੇ ਜਾਣਗੇ।

Bollywood Tadka
ਨੋਰਾ ਫਤੇਹੀ ਪਹੁੰਚੀ ਈ.ਡੀ. ਦਫਤਰ
ਖਬਰ ਹੈ ਕਿ ਸੁਕੇਸ਼ ਚੰਦਰਸ਼ੇਖਰ ਮਾਮਲੇ 'ਚ ਜੈਕਲੀਨ ਤੋਂ ਇਲਾਵਾ ਨੋਰਾ ਦਾ ਵੀ ਕਨੈਕਸ਼ਨ ਸਾਹਮਣੇ ਆ ਰਿਹਾ ਹੈ। ਈ.ਡੀ. ਇਸ ਸਿਲਸਿਲੇ 'ਚ ਉਸ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ। ਇਸ ਤੋਂ ਪਹਿਲਾਂ ਜੈਕਲੀਨ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਜਾ ਚੁੱਕਾ ਹੈ। ਦੱਸਿਆ ਗਿਆ ਹੈ ਕਿ ਸੁਕੇਸ਼ ਵਲੋਂ ਜੈਕਲੀਨ ਨੂੰ ਵੀ ਫਸਾਉਣ ਦੀ ਕੋਸ਼ਿਸ਼ ਕੀਤੀ ਸੀ। ਇਹ ਕਾਰਨ ਕਰਕੇ ਅਦਾਕਾਰਾ ਤੋਂ ਵੀ ਸੁਕੇਸ਼ ਨੂੰ ਲੈ ਕੇ ਸਵਾਲ-ਜਵਾਬ ਕੀਤੇ ਜਾ ਰਹੇ ਹਨ। 
ਉਂਝ ਨੋਰਾ ਤੋਂ ਪੁੱਛਗਿੱਛ ਹੋ ਹੀ ਰਹੀ ਹੈ ਇਸ ਤੋਂ ਇਲਾਵਾ ਜੈਕਲੀਨ ਨੂੰ ਵੀ ਫਿਰ ਤੋਂ ਸੰਮਨ ਭੇਜਿਆ ਗਿਆ ਹੈ। ਉਨ੍ਹਾਂ ਨੂੰ ਕੱਲ ਪੁੱਛਗਿੱਛ 'ਚ ਸ਼ਾਮਲ ਹੋਣ ਲਈ ਐੱਮ.ਟੀ.ਐੱਨ.ਐੱਲ. ਸਥਿਤ ਈ.ਡੀ. ਦਫਤਰ ਬੁਲਾਇਆ ਗਿਆ ਹੈ। ਦੋਵੇਂ ਨੋਰਾ ਅਤੇ ਜੈਕਲੀਨ ਤੋਂ ਪੀ.ਐੱਮ.ਐੱਲ.ਏ. ਐਕਟ ਦੇ ਤਹਿਤ ਪੁੱਛਗਿੱਛ ਕੀਤੀ ਜਾਵੇਗੀ। ਜਾਂਚ ਏਜੰਸੀ ਦੀ ਜਾਣਨ ਦੀ ਕੋਸ਼ਿਸ਼ ਹੈ ਕਿ ਨੋਰਾ ਫਤੇਹੀ ਅਤੇ ਜੈਕਲੀਨ ਦੇ ਵਲੋਂ ਸੁਕੇਸ਼ ਨਾਲ ਕਿਸੇ ਵੀ ਤਰ੍ਹਾਂ ਦਾ ਲੈਣ-ਦੇਣ ਹੋਇਆ ਸੀ ਜਾਂ ਨਹੀਂ।

Bollywood Tadka
ਕੀ ਇਹ ਹੈ ਪੂਰਾ ਮਾਮਲਾ?
ਇਸ ਕੇਸ ਦੀ ਗੱਲ ਕਰੀਏ ਤਾਂ ਇਹ 200 ਕਰੋੜ ਦੀ ਇਕ ਰੰਗਦਾਰੀ ਤੋਂ ਸ਼ੁਰੂ ਹੋਇਆ ਸੀ ਜੋ ਜੇਲ੍ਹ 'ਚ ਬੈਠੇ ਸੁਕੇਸ਼ ਚੰਦਰਸ਼ੇਖਰ ਨੇ ਇਕ ਬਿਜਨੈੱਸਮੈਨ ਦੀ ਪਤਨੀ ਤੋਂ ਵਸੂਲੀ ਸੀ। ਬਾਅਦ 'ਚ ਇਕ ਕੇਸ 'ਚ ਸੁਕੇਸ਼ ਦੀ ਪਤਨੀ ਲੀਨਾ ਪਾਲ ਦਾ ਵੀ ਹੱਥ ਸਾਹਮਣੇ ਆ ਗਿਆ ਸੀ ਅਤੇ ਇਸ ਤੋਂ ਵੀ ਕਈ ਘੰਟੇ ਪੁੱਛਗਿੱਛ ਚੱਲੀ। ਪੁਲਸ ਦੇ ਵਲੋਂ ਦੱਸਿਆ ਗਿਆ ਕਿ ਪਾਲ ਨੇ ਕਥਿਤ ਤੌਰ 'ਤੇ ਫੋਰਟਿਸ ਹੈਲਥਕੇਅਰ ਦੇ ਸਾਬਕਾ ਬੁਲਾਰੇ ਸ਼ਿਵਿੰਦਰ ਮੋਹਨ ਸਿੰਘ ਦੀ ਪਤਨੀ ਅਦਿੱਤੀ ਸਿੰਘ ਦੇ ਨਾਲ ਠੱਗੀ ਕਰਨ 'ਚ ਚੰਦਰਸ਼ੇਖਰ ਦੀ ਮਦਦ ਕੀਤੀ ਸੀ। 

ਬਾਅਦ 'ਚ ਇਸ ਮਨੀ ਲਾਂਡਰਿੰਗ ਦੇ ਤਾਰ ਬਾਲੀਵੁੱਡ ਸਿਤਾਰਿਆਂ ਨਾਲ ਜੁੜਨ ਲੱਗੇ। ਇਸ ਲਿਸਟ 'ਚ ਸਭ ਤੋਂ ਪਹਿਲਾਂ ਜੈਕਲੀਨ ਦਾ ਨਾਂ ਸਾਹਮਣੇ ਆਇਆ ਜਿਨ੍ਹਾਂ ਨੂੰ ਲੈ ਕੇ ਕਿਹਾ ਗਿਆ ਕਿ ਉਹ ਖੁਦ ਸੁਕੇਸ਼ ਦੇ ਜਾਲ 'ਚ ਫੱਸ ਗਈ ਸੀ। ਖਬਰ ਸੀ ਕਿ ਸੁਕੇਸ਼ ਵਲੋਂ ਆਪਣੀ ਪਛਾਣ ਬਦਲ ਕੇ ਜੈਕਲੀਨ ਨੂੰ ਫੈਨ ਮਿਲਾਇਆ ਜਾਂਦਾ ਸੀ। 
ਹੁਣ ਇਸ ਕੜੀ 'ਚ ਈ.ਡੀ.ਜਾਂਚ ਨੂੰ ਅੱਗੇ ਵਧਾਉਂਦੇ ਹੋਏ ਨੋਰਾ ਤੋਂ ਪੁੱਛਗਿੱਛ ਕਰਨ ਜਾ ਰਹੀ ਹੈ। ਨੋਰਾ ਇਸ ਮਾਮਲੇ 'ਚ ਕਿਸ ਤਰ੍ਹਾਂ ਨਾਲ ਜੁੜੀ ਹੋਈ ਹੈ। ਇਹ ਅਜੇ ਸਾਫ ਨਹੀਂ ਕੀਤਾ ਗਿਆ। ਅਜਿਹੇ 'ਚ ਸਿਰਫ ਅਟਕਲਾਂ ਦਾ ਦੌਰ ਹੈ ਪਰ ਨੋਰਾ ਤੋਂ ਪੁੱਛਗਿੱਛ ਦਾ ਕਾਰਨ ਸਾਫ ਨਹੀਂ ਹੋ ਰਿਹਾ ਹੈ। ਅਜੇ ਤੱਕ ਇਸ ਮਾਮਲੇ 'ਚ ਸੁਕੇਸ਼ ਅਤੇ ਉਨ੍ਹਾਂ ਦੀ ਪਤਨੀ ਤੋਂ ਇਲਾਵਾ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਹ ਸਾਰੇ ਵਸੂਲੀ ਰੈਕੇਟ 'ਚ ਸਰਗਰਮ ਸਨ।


Aarti dhillon

Content Editor

Related News