ਹੁਣ ਦੁਬਈ 'ਚ ਹਿਮਾਂਸ਼ੀ ਖੁਰਾਣਾ ਕਰੇਗੀ ਆਪਣੇ ਨਵੇਂ ਪ੍ਰਾਜੈਕਟ 'ਚ ਦੀ ਸ਼ੂਟਿੰਗ

12/02/2020 10:08:22 AM

ਨਵੀਂ ਦਿੱਲੀ (ਬਿਊਰੋ) : ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਕਾਰਨ ਹਿਮਾਂਸ਼ੀ ਇਕ ਵਾਰ ਫ਼ਿਰ ਸੁਰਖ਼ੀਆਂ 'ਚ ਆ ਗਈ ਹੈ। ਦਰਅਸਲ, ਇਸ ਵੀਡੀਓ 'ਚ ਹਿਮਾਂਸ਼ੀ ਖੁਰਾਣਾ 'ਕੋਰੋਨਾ ਟੈਸਟ' ਕਰਵਾਉਂਦੀ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਵੀ ਹਿਮਾਂਸ਼ੀ ਇਕ ਵਾਰ ਕੋਰੋਨਾ ਟੈਸਟ ਕਰਵਾ ਚੁੱਕੀ ਹੈ, ਜਿਸ 'ਚ ਹਿਮਾਂਸ਼ੀ ਪਾਜ਼ੇਟਿਵ ਆਈ ਸੀ ਪਰ ਇਸ ਵਾਰ ਕਾਰਨ ਕੁਝ ਹੋਰ ਹੈ। ਦਰਅਸਲ ਹਿਮਾਂਸ਼ੀ ਖੁਰਾਣਾ ਨੇ ਇਕ ਗੀਤ ਦੀ ਸ਼ੂਟਿੰਗ ਲਈ ਦੁਬਈ ਜਾ ਰਹੀ ਹੈ। ਇਸ ਲਈ ਹਿਮਾਂਸ਼ੀ ਨੇ ਆਪਣਾ ਕੋਰੋਨਾ ਟੈਸਟ ਕਰਾਇਆ ਹੈ। 

ਤਾਂ ਇਸ ਲਈ ਕਰਵਾਇਆ ਕੋਰੋਨਾ ਟੈਸਟ
ਦੱਸ ਦਈਏ ਕਿ ਕੋਰੋਨਾ ਟੈਸਟ ਦੀ ਰਿਪੋਰਟ ਆਉਣ 'ਤੇ ਹਿਮਾਂਸ਼ੀ ਦੁਬਈ ਚਲੀ ਗਈ। ਹੁਣ ਉੱਥੇ ਆਪਣੇ ਅਗਲੇ ਗੀਤ ਦੀ ਸ਼ੂਟਿੰਗ ਕਰੇਗੀ। ਪਿਛਲੇ ਦਿਨੀਂ ਹਿਮਾਂਸ਼ੀ ਨੇ ਆਪਣਾ 29ਵਾਂ ਜਨਮ ਦਿਨ ਮਨਾਇਆ ਸੀ। ਹਿਮਾਂਸ਼ੀ ਦੇ ਦੋਸਤਾਂ ਨੇ ਉਸ ਨੂੰ ਸਰਪ੍ਰਾਈਜ਼ ਪਾਰਟੀ ਦਿੱਤੀ ਸੀ। ਉਸ ਪਾਰਟੀ 'ਚ ਹਿਮਾਂਸ਼ੀ ਦੇ ਨਾਲ ਅਸੀਮ ਰਿਆਜ਼ ਵੀ ਮੌਜੂਦ ਸੀ। ਹੁਣ ਸੈਲੀਬ੍ਰੇਸ਼ਨਸ ਤੋਂ ਬਾਅਦ ਹਿਮਾਂਸ਼ੀ ਕੰਮ 'ਤੇ ਵਾਪਸ ਮੁੜ ਗਈ ਹੈ ਤੇ ਆਪਣਾ ਅਗਲਾ ਗੀਤ ਦੁਬਈ 'ਚ ਸ਼ੂਟ ਕਰੇਗੀ। ਪਿਛਲੇ ਦਿਨ ਹਿਮਾਂਸ਼ੀ ਨੇ ਕਈ ਗੀਤ ਰਿਲੀਜ਼ ਕੀਤੇ ਹਨ ਤੇ ਹੁਣ ਹੋਰ ਗੀਤਾਂ ਦੀ ਤਿਆਰੀ 'ਚ ਲੱਗੀ ਹੋਈ ਹੈ।

ਮਿਸ ਲੁਧਿਆਣਾ ਦਾ ਜਿੱਤਿਆ ਖ਼ਿਤਾਬ
ਸਾਲ 2009 'ਚ ਹਿਮਾਂਸ਼ੀ ਨੇ ਮਿਸ ਲੁਧਿਆਣਾ ਦਾ ਖ਼ਿਤਾਬ ਜਿੱਤਿਆ। ਸਾਲ 2010 'ਚ ਹਿਮਾਂਸ਼ੀ ਮਿਸ ਨਾਰਥ ਜੋਨ ਦੀ ਜੇਤੂ ਰਹੀ। ਇਸ ਤੋਂ ਬਾਅਦ ਕਰੀਅਰ ਬਣਾਉਣ ਲਈ ਹਿਮਾਂਸੀ ਦਿੱਲੀ ਆ ਗਈ ਤੇ ਅੱਜ ਹਿਮਾਂਸ਼ੀ ਖੁਰਾਣਾ ਦਾ ਪੰਜਾਬੀ ਇੰਡਸਟਰੀ 'ਚ ਚੰਗਾ ਨਾਂ ਹੈ।

12ਵੀਂ ਤੋਂ ਬਾਅਦ ਏਅਰ ਹੋਸਟੇਸ ਦੀ ਲਈ ਟ੍ਰੇਨਿੰਗ
ਹਿਮਾਂਸ਼ੀ ਖੁਰਾਣਾ ਨੇ 12ਵੀਂ ਦੀ ਪੜ੍ਹਾਈ ਲੁਧਿਆਣਾ ਦੇ ਬੀ. ਸੀ. ਐੱਮ. ਸਕੂਲ ਤੋਂ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਏਅਰ ਹੋਸਟੇਸ ਦੀ ਟ੍ਰੇਨਿੰਗ ਲਈ ਸੀ। ਹਿਮਾਂਸ਼ੀ ਜਦੋਂ 11ਵੀਂ ਕਲਾਸ 'ਚ ਸੀ ਤਾਂ ਉਦੋਂ ਉਸ ਨੂੰ ਕਿਸੇ ਰਿਸ਼ਤੇਦਾਰ ਨੇ ਕਿਹਾ ਸੀ ਕਿ ਉਹ ਮਾਡਲਿੰਗ ਦੇ ਖ਼ੇਤਰ 'ਚ ਆਪਣਾ ਕਰੀਅਰ ਬਣਾਏ, ਜਿਸ ਤੋਂ ਬਾਅਦ ਹਿਮਾਂਸ਼ੀ ਨੇ 16 ਸਾਲ ਦੀ ਉਮਰ 'ਚ ਮਾਡਲਿੰਗ ਸ਼ੁਰੂ ਕਰ ਦਿੱਤੀ।

2010 'ਚ ਰੱਖਿਆ ਸੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਦਮ 
ਪੰਜਾਬੀ ਮਾਡਲ ਹਿਮਾਂਸ਼ੀ ਖੁਰਾਣਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਦਮ ਰੱਖਦਿਆਂ ਸਾਲ 2010 'ਚ 'ਜੋੜੀ' ਮਿਊਜ਼ਿਕ ਐਲਬਮ 'ਚ ਕੰਮ ਕੀਤਾ ਅਤੇ ਸਾਲ 2012 'ਚ ਫਿਰੋਜ਼ ਖਾਨ ਦੀ 'ਫਸਲੀ ਬਟੇਰੇ', ਲਖਵਿੰਦਰ ਵਡਾਲੀ ਦੀ 'ਨੈਣਾਂ ਦੇ ਬੂਹੇ' ਸਮੇਤ ਕਈ ਮਿਊਜ਼ਿਕ ਐਲਬਮ 'ਚ ਆਪਣਾ ਜਲਵਾ ਦਿਖਾਇਆ ਹੈ। ਇਸ ਤੋਂ ਬਾਅਦ 2014 'ਚ ਉਸ ਨੇ ਸਿੱਪੀ ਗਿੱਲ ਅਤੇ ਜੱਸੀ ਗਿੱਲ ਨਾਲ ਕੰਮ ਕੀਤਾ ਅਤੇ ਸਾਲ 2014 'ਚ ਜੱਸੀ ਗਿੱਲ ਦੀ 'ਲਾਦੇਨ' ਅਤੇ ਐਮੀ ਵਿਰਕ ਦੀ 'ਤਾਰਾ' ਐਲਬਮ 'ਚ ਕੰਮ ਕੀਤਾ।

ਅਦਾਕਾਰੀ ਦੇ ਖ਼ੇਤਰ 'ਚ ਵੀ ਮਾਰੀਆਂ ਮੱਲਾਂ
ਉਹ ਕਈ ਹਿੱਟ ਪੰਜਾਬੀ ਮਿਊਜ਼ਿਕ ਵੀਡੀਓਜ਼ ਕਰ ਚੁੱਕੀ ਹੈ। ਪੰਜਾਬੀ ਗੀਤਾਂ 'ਚ ਉਸ ਵੱਲੋਂ ਕੀਤੀ ਮਾਡਲਿੰਗ ਨੂੰ ਲੋਕ ਬੇਹੱਦ ਪਸੰਦ ਕਰਦੇ ਹਨ। ਉਸ ਨੇ 2-3 ਸਾਲ ਦੇ ਅਪਣੇ ਕਰੀਅਰ 'ਚ ਜੋ ਕਾਮਯਾਬੀ ਹਾਸਲ ਕੀਤੀ ਹੈ, ਉਹ ਬਹੁਤ ਹੀ ਘੱਟ ਲੋਕਾਂ ਦੇ ਹਿੱਸੇ ਆਉਂਦੀ ਹੈ। ਉਸ ਨੇ ਇਕ ਕਾਮਯਾਬ ਮਾਡਲ ਹੋਣ ਦੇ ਨਾਲ-ਨਾਲ ਅਦਾਕਾਰੀ ਦੇ ਖ਼ੇਤਰ 'ਚ ਵੀ ਕਾਮਯਾਬੀ ਦੇ ਝੰਡੇ ਗੱਡੇ ਹਨ। 

ਦਿੱਲੀ ਦੀਆਂ ਕਈ ਕੰਪਨੀਆਂ ਲਈ ਕਰ ਚੁੱਕੀ ਹੈ ਕੰਮ
ਹਿਮਾਂਸ਼ੀ ਨੇ ਅਪਣੇ ਕਰੀਅਰ ਦੀ ਸ਼ੁਰੂਆਤ ਤਕਰੀਬਨ 17 ਸਾਲ ਦੀ ਉਮਰ 'ਚ ਉਸ ਸਮੇਂ ਕੀਤੀ ਸੀ ਜਦੋਂ ਉਨ੍ਹਾਂ ਨੂੰ ਮਿਸ ਲੁਧਿਆਣਾ ਚੁਣਿਆ ਗਿਆ ਸੀ। ਇਸ ਤੋਂ ਬਾਅਦ ਹਿਮਾਂਸ਼ੀ ਨੇ ਅਪਣਾ ਕਰੀਅਰ ਬਣਾਉਣ ਲਈ ਦਿੱਲੀ ਵੱਲ ਚਾਲੇ ਪਾ ਦਿੱਤੇ। ਉਥੇ ਉਸ ਨੇ ਮੇਕ ਮਾਈ ਟਰਿੱਪ, ਆਯੂਰ, ਪੇਪਸੀ, ਨੇਸਲੇ, ਸਮੇਤ ਕਈ ਨਾਮੀ ਕੰਪਨੀਆਂ ਲਈ ਕੰਮ ਕੀਤਾ ਹੈ।


sunita

Content Editor

Related News