ਹੁਣ ਅਦਾਕਾਰ ਅਰਜੁਨ ਰਾਮਪਾਲ ਆਏ ਕੋਰੋਨਾ ਦੀ ਚਪੇਟ ’ਚ, ਕਿਹਾ-‘ਡਰਾਵਨਾ ਹੈ ਇਹ ਸਮਾਂ’

Sunday, Apr 18, 2021 - 10:06 AM (IST)

ਹੁਣ ਅਦਾਕਾਰ ਅਰਜੁਨ ਰਾਮਪਾਲ ਆਏ ਕੋਰੋਨਾ ਦੀ ਚਪੇਟ ’ਚ, ਕਿਹਾ-‘ਡਰਾਵਨਾ ਹੈ ਇਹ ਸਮਾਂ’

ਨਵੀਂ ਦਿੱਲੀ: ਭਾਰਤ ’ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਬਾਲੀਵੁੱਡ ’ਚ ਵੀ ਹੁਣ ਤੱਕ ਕਈ ਸਿਤਾਰੇ ਕੋਰੋਨਾ ਦੀ ਚਪੇਟ ’ਚ ਆ ਗਏ ਹਨ। ਇਸ ਲਿਸਟ ’ਚ ਤਾਜ਼ਾ ਨਾਮ ਅਰਜੁਨ ਰਾਮਪਾਲ ਦਾ ਆਇਆ ਹੈ। ਅਰਜੁਨ ਰਾਮਪਾਲ ਵੀ ਕੋਰੋਨਾ ਵਾਇਰਸ ਦੀ ਚਪੇਟ ’ਚ ਆ ਗਏ ਹਨ। ਅਰਜੁਨ ਰਾਮਪਾਲ ਨੇ ਹੁਣ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ। 

PunjabKesari
ਅਰਜੁਨ ਰਾਮਪਾਲ ਨੇ ਟਵੀਟ ਕੀਤਾ ਹੈ ਕਿ ‘ਮੈਂ ਟੈਸਟ ’ਚ ਕੋਵਿਡ-19 ਪਾਜ਼ੇਟਿਵ ਮਿਲਿਆ ਹਾਂ। ਹਾਲਾਂਕਿ ਮੈਨੂੰ ਕੋਈ ਲੱਛਣ ਮਹਿਸੂਸ ਨਹੀਂ ਹੋਏ, ਮੈਂ ਖ਼ੁਦ ਨੂੰ ਆਈਸੋਲੇਟ ਕਰਕੇ ਇਕਾਂਤਵਾਸ ਕਰ ਲਿਆ ਹੈ ਅਤੇ ਪੂਰੀ ਮੈਡੀਕਲ ਕੇਅਰ ਕਰ ਰਿਹਾ ਹਾਂ। ਮੈਂ ਸਾਰੇ ਜ਼ਰੂਰੀ ਨਿਯਮਾਂ ਦਾ ਪਾਲਨ ਕਰ ਰਿਹਾ ਹਾਂ। ਪਿਛਲੇ 10 ਦਿਨਾਂ ’ਚ ਜੋ ਵੀ ਲੋਕ ਮੇਰੇ ਸੰਪਰਕ ’ਚ ਆਏ ਹੋਣ, ਕਿ੍ਰਪਾ ਕਰਕੇ ਆਪਣਾ ਧਿਆਨ ਰੱਖੋ। ਇਹ ਬਹੁਤ ਡਰਾਵਨਾ ਸਮਾਂ ਹੈ ਪਰ ਮੈਨੂੰ ਜਾਗਰੂਕ ਰਹਿਣਾ ਹੈ ਅਤੇ ਥੋੜ੍ਹੇ ਸਮੇਂ ਲਈ ਆਪਣਾ ਧਿਆਨ ਰੱਖਣਾ ਹੈ। ਇਸ ਨਾਲ ਅੱਗੇ ਬਹੁਤ ਫ਼ਾਇਦਾ ਮਿਲੇਗਾ। ਇਕੱਠੇ ਨਾਲ ਰਹਿ ਕੇ ਅਸੀਂ ਕੋਰੋਨਾ ਨਾਲ ਲੜ ਸਕਦੇ ਹਾਂ’। 

PunjabKesari
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਦਾਕਾਰ ਸੋਨੂੰ ਸੂਦ ਅਤੇ ਨੀਲ ਨਿਤਿਨ ਮੁਕੇਸ਼ ਨੇ ਵੀ ਆਪਣੇ ਕੋਰੋਨਾ ਪਾਜ਼ੇਟਿਵ ਹੋਣ ਦੀ ਸੂਚਨਾ ਪ੍ਰਸ਼ੰਸਕਾਂ ਨੂੰ ਦਿੱਤੀ ਸੀ। ਸੋਨੂੰ ਸੂਦ ਨੇ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਪੋਸਟ ਕੀਤੀ ਕਿ ‘ਨਮਸਕਾਰ ਦੋਸਤੋਂ, ਮੈਂ ਤੁਹਾਨੂੰ ਸੂਚਿਤ ਕਰਨਾ ਚਾਹੁੰਦਾ ਹਾਂ ਕਿ ਮੇਰਾ ਕੋਵਿਡ-19 ਦਾ ਟੈਸਟ ਪਾਜ਼ੇਟਿਵ ਆਇਆ ਹੈ। ਇਸ ਲਈ ਮੈਂ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ। ਚਿੰਤਾ ਦੀ ਕੋਈ ਗੱਲ ਨਹੀਂ, ਉਲਟਾ ਹੁਣ ਮੇਰੇ ਕੋਲ ਪਹਿਲਾਂ ਤੋਂ ਜ਼ਿਆਦਾ ਸਮਾਂ ਰਹੇਗਾ। ਤੁਹਾਡੀਆਂ ਮੁਸ਼ਕਿਲਾਂ ਨੂੰ ਠੀਕ ਕਰਨ ਦਾ.. ਯਾਦ ਰਹੇ, ਕੋਈ ਵੀ ਤਕਲੀਫ਼...ਮੈਂ ਹਮੇਸ਼ਾ ਤੁਹਾਡੇ ਨਾਲ ਹਾਂ।

PunjabKesari

ਦੱਸ ਦੇਈਏ ਕਿ ਜਦੋਂ ਤੋਂ ਭਾਰਤ ’ਚ ਕੋਰੋਨਾ ਮਹਾਮਾਰੀ ਫੈਲੀ ਹੈ ਉਦੋਂ ਤੋਂ ਸੋਨੂੰ ਸੂਦ ਨੇ ਦੇਸ਼ ਭਰ ’ਚ ਵੱਡੀ ਗਿਣਤੀ ’ਚ ਲੋਕਾਂ ਦੀ ਮਦਦ ਕਰਕੇ ਬਹੁਤ ਵਾਹਾਵਾਹੀ ਖੱਟੀ ਹੈ। 

PunjabKesari


author

Aarti dhillon

Content Editor

Related News