4G GIRL ਨਾਂ ਨਾਲ ਮਸ਼ਹੂਰ ਹੋਈ ਸਾਸ਼ਾ ਹੁਣ ਕਰੇਗੀ ਟੀ.ਵੀ. ਸ਼ੋਅ ਹੋਸਟ (Pics)

Wednesday, Apr 20, 2016 - 08:47 AM (IST)

4G GIRL ਨਾਂ ਨਾਲ ਮਸ਼ਹੂਰ ਹੋਈ ਸਾਸ਼ਾ ਹੁਣ ਕਰੇਗੀ ਟੀ.ਵੀ. ਸ਼ੋਅ ਹੋਸਟ (Pics)

ਮੁੰਬਈ : ਏਅਰਟੈੱਲ ਕੰਪਨੀ ਦੀ 4ਜੀ ਗਰਲ ਵਿਗਿਆਪਨ ਨਾਲ ਮਸ਼ਹੂਰ ਹੋਈ ਸਾਸ਼ਾ ਛੇਤਰੀ ਹੁਣ ਟੀ.ਵੀ. ਸ਼ੋਅ ਦੀ ਮੇਜ਼ਬਾਨੀ ਕਰਦੀ ਨਜ਼ਰ ਆਵੇਗੀ। ਜਾਣਕਾਰੀ ਅਨੁਸਾਰ ''ਡਾਂਸ ਪਲੱਸ'' ਦੇ ਦੂਜੇ ਸੀਜ਼ਨ ਲਈ ਉਨ੍ਹਾਂ ਨੂੰ ਅਪ੍ਰੋਚ ਕੀਤਾ ਗਿਆ ਹੈ। ਫਿਲਹਾਲ ਇਸ ਗੱਲ ਦੀ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਹੋਈ ਹੈ। ਜੇਕਰ ਸਾਸ਼ਾ ਹਾਂ ਕਰ ਦਿੰਦੀ ਹੈ ਤਾਂ ਉਹ ਡਾਂਸਰ ਰਾਘਵ ਜੁਆਲ ਨਾਲ ਇਸ ਸ਼ੋਅ ਨੂੰ ਹੋਸਟ ਕਰਦੀ ਨਜ਼ਰ ਆਵੇਗੀ। 
ਿਜ਼ਕਰਯੋਗ ਹੈ ਕਿ ਸਾਸ਼ਾ ਛੇਤਰੀ ਦੇਹਰਾਦੂਨ ਉਤਰਾਖੰਡ ਦੀ ਰਹਿਣ ਵਾਲੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਬਹੁਤ ਥੋੜ੍ਹੇ ਸਮੇਂ ''ਚ ਹੀ ਸਾਸ਼ਾ 4ਜੀ ਗਰਲ ਦੇ ਨਾਂ ਨਾਲ ਮਸ਼ਹੂਰ ਹੋ ਗਈ ਹੈ। ਸਾਸ਼ਾ ਨੇ ਮੁੰਬਈ ਦੇ ਜੇਵੀਅਰ ਆਫ ਕਮਿਊਨੀਕੇਸ਼ਨ ਤੋਂ ਐਡਵਰਟਾਈਜ਼ਿੰਗ ''ਚ ਗ੍ਰੈਜੂਏਸ਼ਨ ਕੀਤੀ ਹੈ। ਇਸ ਤੋਂ ਇਲਾਵਾ ਉਹ ਇਕ ਮਿਊਜ਼ਿਕ ਕਲਾਕਾਰ ਵੀ ਹੈ। ਉਨ੍ਹਾਂ ਨੂੰ ਅਭਿਨੈ ਅਤੇ ਮਾਡਲਿੰਗ ਦਾ ਕੋਈ ਤਜ਼ੁਰਬਾ ਨਹੀਂ ਹੈ।


Related News