ਪਛਾਣ ਨਹੀਂ ਪਾਉਣ ''ਤੇ ਖੁਸ਼ ਹੋ ਜਾਂਦੀ ਹੈ ਅਦਾਕਾਰਾ ਭੂਮੀ
Friday, Jan 22, 2016 - 05:46 PM (IST)

ਮੁੰਬਈ—ਬਾਲੀਵੁੱਡ ਦੀ ਨਵੀਂ ਅਦਾਕਾਰਾ ਭੂਮੀ ਪੇਡਨੇਕਰ ਖੁਦ ਨੂੰ ਪਛਾਣੇ ਨਹੀਂ ਜਾਣ ''ਤੇ ਖੁਸ਼ ਹੋ ਜਾਂਦੀ ਹੈ। ਭੂਮੀ ਨੇ ਬਾਲੀਵੁੱਡ ''ਚ ਆਪਣੇ ਕੈਰੀਅਰ ਦੀ ਸ਼ੁਰੂਆਤ ਪਿਛਲੇ ਸਾਲ ਰਿਲੀਜ਼ ਹੋਈ ਫਿਲਮ ''ਦਮ ਲਗਾ ਕੇ ਹਈਸ਼ਾ'' ਨਾਲ ਕੀਤੀ ਸੀ। ''ਦਮ ਲਗਾ ਕੇ ਹਈਸ਼ਾ'' ਦੇ ਕਿਰਦਾਰ ਲਈ ਭੂਮੀ ਨੇ ਆਪਣਾ 20 ਕਿਲੋਗ੍ਰਾਮ ਭਾਰ ਵਧਾਇਆ ਸੀ। ਇਹ ਫਿਲਮ ਹਿੱਟ ਰਹੀ ਸੀ। ਭੂਮੀ ਬਾਅਦ ''ਚ ਆਪਣਾ ਭਾਰ ਘੱਟ ਕਰਨ ''ਚ ਲੱਗੀ ਅਤੇ ਉਸ ਨੇ ਇਹ ਕਰਕੇ ਦਿਖਾਇਆ। ਹੁਣ ਉਹ ਪਹਿਲਾਂ ਦੀ ਤਰ੍ਹਾਂ ਹੋ ਗਈ ਹੈ। ਭੂਮੀ ਹੁਣ ਜਦੋਂ ਲੋਕਾਂ ਦੇ ਸਾਹਮਣੇ ਜਾਂਦੀ ਹੈ ਅਤੇ ਲੋਕ ਉਨ੍ਹਾਂ ਨਹੀਂ ਪਛਾਣ ਪਾਉਂਦੇ ਹਨ ਤਾਂ ਉਹ ਖੁਸ਼ ਹੋ ਜਾਂਦੀ ਹੈ।