ਐੱਨ. ਸੀ. ਬੀ. ਸਾਹਮਣੇ ਦੀਪਿਕਾ ਪਾਦੂਕੋਣ ਨੇ ਕਬੂਲਿਆ ਇਹ ਸੱਚ, ਹੁਣ ਵਧਣਗੀਆਂ ਮੁਸ਼ਕਿਲਾਂ

9/26/2020 4:44:51 PM

ਨਵੀਂ ਦਿੱਲੀ (ਬਿਊਰੋ) — ਡਰੱਗ ਮਾਮਲੇ 'ਚ ਐੱਨ. ਸੀ. ਬੀ. ਨੇ ਦੀਪਿਕਾ ਪਾਦੂਕੋਣ ਤੋਂ 5 ਘੰਟੇ ਲਗਾਤਾਰਾ ਪੁੱਛਗਿੱਛ ਕੀਤੀ। ਦੱਸਿਆ ਜਾ ਰਿਹਾ ਹੈ ਕਿ ਐੱਨ. ਸੀ. ਬੀ. ਹਾਲੇ ਵੀ ਦੀਪਿਕਾ ਦੇ ਹਰ ਜਵਾਬ ਤੋਂ ਸੰਤੁਸ਼ਟ ਨਹੀਂ ਹੈ। ਕੁਝ ਸਵਾਲਾਂ 'ਤੇ ਉਸ ਦੇ ਜਵਾਬ ਐੱਨ. ਸੀ. ਬੀ. ਨੂੰ ਠੀਕ ਨਹੀਂ ਲੱਗ ਰਹੇ ਹਨ ਪਰ ਐੱਨ. ਸੀ. ਬੀ. ਲਗਾਤਾਰ ਸਵਾਲ ਪੁੱਛਦੀ ਰਹੀ ਅਤੇ ਦੀਪਿਕਾ ਤੋਂ ਜਾਣਕਾਰੀ   ਬਾਹਰ ਕਢਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ।

ਦੀਪਿਕਾ ਪਾਦੂਕੋਣ ਦਾ ਕਬੂਲਨਾਮਾ
ਖਬਰਾਂ ਦੀ ਮੰਨੀਏ ਤਾਂ ਪੁੱਛਗਿੱਛ ਦੌਰਾਨ ਦੀਪਿਕਾ ਪਾਦੂਕੋਣ ਨੇ ਵੱਡਾ ਕਬੂਲਨਾਮਾ ਕੀਤਾ ਹੈ। ਉਸ ਨੇ ਐੱਨ. ਸੀ. ਬੀ. ਸਾਹਮਣੇ ਮੰਨ ਲਿਆ ਹੈ ਕਿ ਜਿਹੜੇ ਵ੍ਹਟਸਐਪ ਚੈਟ ਨੂੰ ਲੈ ਕੇ ਵਿਵਾਦ ਹੋ ਰਿਹਾ ਹੈ, ਉਸ ਚੈਟ ਦਾ ਉਹ ਵੀ ਇਕ ਹਿੱਸਾ ਹੈ। ਦੀਪਿਕਾ ਦਾ ਇਹ ਕਬੂਲਨਾਮਾ ਕਾਫ਼ੀ ਅਹਿਮ  ਮੰਨਿਆ ਦਾ ਰਿਹਾ ਹੈ। ਉਸੇ ਚੈਟ 'ਚ ਉਹ ਕਰਿਸ਼ਮਾ ਤੋਂ ਡਰੱਗ ਦੇ ਮਾਮਲੇ 'ਚ ਗੱਲਬਾਤ ਕਰਦੀ ਹੈ। ਅਜਿਹੇ 'ਚ ਉਸ ਦਾ ਹੁਣ ਇਸ ਗੱਲ ਨੂੰ ਕਬੂਲ ਕਰਨਾ ਉਸ ਨੂੰ ਮੁਸ਼ਕਿਲਾਂ 'ਚ ਪਾ ਸਕਦਾ ਹੈ।

ਦੀਪਿਕਾ-ਕਰਿਸ਼ਮਾ ਦੀ ਖ਼ਾਸ ਤਿਆਰੀ?
ਉਥੇ ਹੀ ਦੂਜੇ ਪਾਸੇ ਐੱਨ. ਸੀ. ਬੀ. ਨੂੰ ਅਜਿਹਾ ਵੀ ਲੱਗ ਰਿਹਾ ਹੈ ਕਿ ਦੀਪਿਕਾ ਤੇ ਕਰਿਸ਼ਮਾ ਪੂਰੀ ਤਿਆਰੀ ਨਾਲ ਪੁੱਛਗਿੱਛ ਲਈ ਆਈਆਂ ਸਨ। ਅਜਿਹਾ ਇਸ ਲਈ ਲੱਗ ਰਿਹਾ ਹੈ ਕਿਉਂਕਿ ਜਦੋਂ ਕਰਿਸ਼ਮਾ ਨੂੰ ਸੰਮਨ ਦਿੱਤਾ ਗਿਆ ਤਾਂ ਉਦੋਂ ਉਸ ਨੇ ਆਪਣੇ ਵਕੀਲ ਦੇ ਜਰੀਏ ਦੱਸਿਆ ਸੀ ਕਿ ਇਹ ਬੀਮਾਰ ਹੈ ਤੇ 25 ਤਾਰੀਖ਼ ਨੂੰ ਆ ਸਕੇਗੀ। ਜਦੋਂ ਦੀਪਿਕਾ ਗੋਆ ਤੋਂ ਆਈ ਉਦੋਂ ਕਰਿਸ਼ਮਾ ਵੀ ਨਾਲ ਹੀ ਸੀ। ਲਿਹਾਜਾ ਐੱਨ. ਸੀ. ਬੀ. ਨੂੰ ਲੱਗ ਰਿਹਾ ਹੈ ਕਿ ਦੋਵੇਂ ਪੂਰੀ ਤਿਆਰੀ ਨਾਲ ਆਈਆਂ ਹਨ ਪਰ ਹੁਣ ਜਦੋਂ ਦੋਵਾਂ ਨੂੰ ਆਹਮੋ-ਸਾਹਮਣੇ ਬੈਠਾ ਕੇ ਪੁੱਛਗਿੱਛ ਕੀਤਾ ਗਈ ਤਾਂ ਕਈ ਵੱਡੇ ਖ਼ੁਲਾਸੇ ਹੋਏ। ਇਸ ਤੋਂ ਇਲਾਵਾ ਅੱਜ ਸਾਰਾ ਅਲੀ ਖਾਨ ਤੇ ਸ਼ਰਧਾ ਕਪੂਰ ਤੋਂ ਵੀ ਪੁੱਛਗਿੱਛ ਕੀਤੀ ਗਈ।


sunita

Content Editor sunita