ਮਹਿੰਗੇ ਤੋਹਫ਼ੇ ਲੈਣ ਤੋਂ ਬਾਅਦ ਹੁਣ ਨੋਰਾ ਫਤੇਹੀ ਬਣੀ ਸਰਕਾਰੀ ਗਵਾਹ, ਮਹਾਠੱਗ ਖ਼ਿਲਾਫ਼ ਦੇਵੇਗੀ ਗਵਾਹੀ

12/23/2021 10:29:36 AM

ਮੁੰਬਈ (ਬਿਊਰੋ)– 200 ਕਰੋੜ ਦੀ ਮਨੀ ਲਾਂਡਰਿੰਗ ਤੋਂ ਬਾਅਦ ਚਰਚਾ ’ਚ ਆਏ ਮਹਾਠੱਗ ਸੁਕੇਸ਼ ਚੰਦਰਸ਼ੇਕਰ ਖ਼ਿਲਾਫ਼ ਜਾਂਚ ਕਰ ਰਹੀ ਈ. ਡੀ. ਦੀ ਟੀਮ ਨੂੰ ਵੱਡੀ ਸਫਲਤਾ ਮਿਲੀ ਹੈ। ਸੁਕੇਸ਼ ਨਾਲ ਜੈਕਲੀਨ ਫਰਨਾਂਡੀਜ਼ ਤੇ ਨੋਰਾ ਫਤੇਹੀ ਦਾ ਨਾਂ ਵੀ ਸਾਹਮਣੇ ਆਇਆ ਸੀ।

ਖ਼ਬਰ ਹੈ ਕਿ ਬਾਲੀਵੁੱਡ ਅਦਾਕਾਰਾ ਤੇ ਸੁਕੇਸ਼ ਚੰਦਰਸ਼ੇਖਰ ਦੇ ਝਾਂਸੇ ’ਚ ਆ ਚੁੱਕੀ ਨੋਰਾ ਫਤੇਹੀ ਸਰਕਾਰੀ ਗਵਾਹ ਬਣਨ ਲਈ ਤਿਆਰ ਹੋ ਗਈ ਹੈ। ਨੋਰਾ ਨੇ ਹਾਲ ਹੀ ’ਚ ਇਸ ਮਾਮਲੇ ’ਚ ਮਨੀ ਲਾਂਡਰਿੰਗ ਐਕਟ 2002 ਦੇ ਸੈਕਸ਼ਨ 50 (2) ਤੇ 50 (3) ਤਹਿਤ ਬਿਆਨ ਦਰਜ ਕਰਵਾਏ ਹਨ। ਖ਼ਬਰ ਇਹ ਵੀ ਹੈ ਕਿ ਸੁਕੇਸ਼ ਤੋਂ ਮਿਲੇ ਮਹਿੰਗੇ ਤੋਹਫ਼ਿਆਂ ਨੂੰ ਨੋਰਾ ਤੇ ਜੈਕਲੀਨ ਤੋਂ ਈ. ਡੀ. ਬਹੁਤ ਜਲਦ ਜ਼ਬਤ ਕਰ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ : ਨੋਰਾ ਫਤੇਹੀ ਦੀ ਕਾਰ ਦਾ ਐਕਸੀਡੈਂਟ, ਲੋਕਾਂ ਨੇ ਮੌਕੇ 'ਤੇ ਘੇਰਿਆ ਡਰਾਈਵਰ, ਜਾਣੋ ਫਿਰ ਕੀ ਹੋਇਆ

ਈ. ਡੀ. ਦੀ ਟੀਮ 200 ਕਰੋੜ ਦੀ ਠੱਗੀ ਦੇ ਮਾਮਲੇ ’ਚ ਸੁਕੇਸ਼ ਚੰਦਰਸ਼ੇਖਰ ਖ਼ਿਲਾਫ਼ ਜਾਂਚ ਕਰ ਰਹੀ ਹੈ। ਸੁਕੇਸ਼ ਨਾਲ ਬਾਲੀਵੁੱਡ ਅਦਾਕਾਰਾਂ ਨੋਰਾ ਫਤੇਹੀ ਤੇ ਜੈਕਲੀਨ ਫਰਨਾਂਡੀਜ਼ ਦਾ ਨਾਂ ਵੀ ਸਾਹਮਣੇ ਆਇਆ ਸੀ। ਸੁਕੇਸ਼ ਨੇ ਦੋਵਾਂ ਅਦਾਕਾਰਾਂ ਨੂੰ ਕਰੋੜਾਂ ਰੁਪਏ ਦੇ ਤੋਹਫ਼ੇ ਦਿੱਤੇ ਸਨ। ਉਥੇ ਟੀਮ ਨਾਲ ਪੁੱਛਗਿੱਛ ’ਚ ਨੋਰਾ ਫਤੇਹੀ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਝੂਠ ਕਰਾਰ ਦਿੱਤਾ ਸੀ। ਹੁਣ ਇਸ ਮਾਮਲੇ ’ਚ ਇਕ ਹੋਰ ਜਾਣਕਾਰੀ ਸਾਹਮਣੇ ਆਈ ਹੈ, ਜਿਸ ਮੁਤਾਬਕ ਮਨੀ ਲਾਂਡਰਿੰਗ ਮਾਮਲੇ ’ਚ ਨੋਰਾ ਫਤੇਹੀ ਗਵਾਹ ਬਣਨ ਜਾ ਰਹੀ ਹੈ।

ਖ਼ਬਰਾਂ ਮੁਤਾਬਕ ਮਨੀ ਲਾਂਡਰਿੰਗ ਮਾਮਲੇ ’ਚ ਅਦਾਕਾਰਾ ਨੋਰਾ ਫਤੇਹੀ ਹੁਣ ਮਹਾਠੱਗ ਸੁਕੇਸ਼ ਚੰਦਰਸ਼ੇਖਰ ਖ਼ਿਲਾਫ਼ ਗਵਾਹ ਬਣੇਗੀ। ਉਹ ਅਦਾਲਤ ’ਚ ਸੁਕੇਸ਼ ਚੰਦਰਸ਼ੇਖਰ ਖ਼ਿਲਾਫ਼ ਗਵਾਹ ਦੇ ਤੌਰ ’ਤੇ ਪੇਸ਼ ਹੋਵੇਗੀ। ਸੁਕੇਸ਼ ਨੇ ਹਾਲ ਹੀ ’ਚ ਦੋਸ਼ ਲਗਾਇਆ ਸੀ ਕਿ ਉਸ ਨੇ ਨੋਰਾ ਨੂੰ ਚੇਨਈ ’ਚ ਇਕ ਪ੍ਰੋਗਰਾਮ ’ਚ ਇਕ ਬੀ. ਐੱਮ. ਡਬਲਯੂ. ਕਾਰ ਤੇ ਇਕ ਆਈਫੋਨ ਤੋਹਫ਼ੇ ’ਚ ਦਿੱਤਾ ਸੀ।

ਇਸ ਤੋਂ ਬਾਅਦ ਈ. ਡੀ. ਨੇ ਨੋਰਾ ਕੋਲੋਂ ਪੁੱਛਗਿੱਛ ਕੀਤੀ ਪਰ ਨੋਰਾ ਨੇ ਸਾਰੇ ਦੋਸ਼ਾਂ ਨੂੰ ਝੂਠ ਕਰਾਰ ਦਿੱਤਾ ਸੀ। ਹੁਣ ਨੋਰਾ ਨੇ ਮਾਮਲੇ ’ਚ ਗਵਾਹ ਬਣਨ ਤੋਂ ਬਾਅਦ ਕਈ ਖ਼ੁਲਾਸੇ ਹੋਣ ਦੀ ਉਮੀਦ ਹੈ।

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News