ਨੋਰਾ ਫਤੇਹੀ ਦਾ ਦਿਸਿਆ ਬੋਲਡ ਅੰਦਾਜ਼, ਏਅਰਪੋਰਟ ’ਤੇ ਸਫੈਦ ਡਰੈੱਸ ’ਚ ਕੀਲੇ ਪ੍ਰਸ਼ੰਸਕ

Tuesday, Nov 09, 2021 - 03:15 PM (IST)

ਨੋਰਾ ਫਤੇਹੀ ਦਾ ਦਿਸਿਆ ਬੋਲਡ ਅੰਦਾਜ਼, ਏਅਰਪੋਰਟ ’ਤੇ ਸਫੈਦ ਡਰੈੱਸ ’ਚ ਕੀਲੇ ਪ੍ਰਸ਼ੰਸਕ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਪਿਛਲੇ ਕਾਫੀ ਦਿਨਾਂ ਤੋਂ ਬੁੱਝੀ-ਬੁੱਝੀ ਨਜ਼ਰ ਆ ਰਹੀ ਸੀ। ਜਦੋਂ ਤੋਂ ਉਸ ਦੇ ਨਾਂ ਈ. ਡੀ. ਦਾ ਸੰਮਨ ਜਾਰੀ ਹੋਇਆ ਹੈ, ਉਸ ਦੇ ਚਿਹਰੇ ਦੀ ਰੌਣਕ ਹੀ ਗਾਇਬ ਹੋ ਗਈ ਸੀ ਪਰ ਹਾਲ ਹੀ ’ਚ ਵੀਡੀਓ ’ਚ ਉਸ ਦਾ ਆਤਮ ਵਿਸ਼ਵਾਸ ਮੁੜ ਪਰਤਿਆ ਨਜ਼ਰ ਆ ਰਿਹਾ ਹੈ। ਜਿਸ ਅੰਦਾਜ਼ ’ਚ ਨੋਰਾ ਚੱਲ ਰਹੀ ਹੈ, ਪ੍ਰਸ਼ੰਸਕ ਉਸ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ।

PunjabKesari

ਨੋਰਾ ਫਤੇਹੀ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਨੋਰਾ ਦਾ ਆਤਮ ਵਿਸ਼ਵਾਸ ਕਮਾਲ ਦਾ ਲੱਗ ਰਿਹਾ ਹੈ। ਇਸ ਵੀਡੀਓ ’ਚ ਨੋਰਾ ਫਤੇਹੀ ਨੇ ਸਫੈਦ ਰੰਗ ਦੀ ਡਰੈੱਸ ਪਹਿਨ ਰੱਖੀ ਹੈ, ਜਿਸ ’ਚ ਉਹ ਬੇਹੱਦ ਕਾਤਿਲਾਨਾ ਲੱਗ ਰਹੀ ਹੈ।

PunjabKesari

ਨੋਰਾ ਫਤੇਹੀ ਨੇ ਇਸ ਡਰੈੱਸ ਰਾਹੀਂ ਆਪਣਾ ਕਮਾਲ ਦਾ ਫਿੱਗਰ ਫਲਾਂਟ ਕੀਤਾ ਹੈ। ਅਦਾਕਾਰਾ ਦੇ ਇਸ ਅੰਦਾਜ਼ ’ਤੇ ਪ੍ਰਸ਼ੰਸਕ ਖੂਬ ਪਿਆਰ ਦਿਖਾ ਰਹੇ ਹਨ।

PunjabKesari

ਇਸ ਤੋਂ ਪਹਿਲਾਂ ਵੀ ਨੋਰਾ ਦੀ ਇਕ ਵੀਡੀਓ ਕਾਫੀ ਵਾਇਰਲ ਹੋਈ ਸੀ। ਨੋਰਾ ਦੀ ਹਰ ਇਕ ਪੋਸਟ ਨੂੰ ਦੇਖਣਾ ਉਸ ਦੇ ਚਾਹੁਣ ਵਾਲੇ ਖੂਬ ਪਸੰਦ ਕਰਦੇ ਹਨ।

PunjabKesari

ਇਸੇ ਲਿਸਟ ’ਚ ਨੋਰਾ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਉਸ ਦੇ ਚਾਹੁਣ ਵਾਲੇ ਖੂਬ ਪਸੰਦ ਕਰ ਰਹੇ ਹਨ। ਨੋਰਾ ਇਸ ਵੀਡੀਓ ’ਚ ਆਪਣੀ ਦੋਸਤ ਨਾਲ ਕਾਤਿਲਾਨਾ ਅੰਦਾਜ਼ ’ਚ ਡਾਂਸ ਕਰਦੀ ਨਜ਼ਰ ਆ ਰਹੀ ਹੈ।

PunjabKesari

ਨੋਰਾ ਦੇ ਕੰਮਕਾਜ ਦੀ ਗੱਲ ਕਰੀਏ ਤਾਂ ਨੋਰਾ ਦੇ ਕਰੀਅਰ ਦੀ ਸ਼ੁਰੂਆਤ ‘ਬਿੱਗ ਬੌਸ’ ਤੋਂ ਹੋਈ ਸੀ, ਜਿਸ ਤੋਂ ਬਾਅਦ ਉਹ ਕਈ ਗੀਤਾਂ ’ਚ ਨਜ਼ਰ ਆਈ। ਖ਼ਾਸ ਕਰਕੇ ‘ਦਿਲਬਰ’ ਤੇ ‘ਹਾਏ ਗਰਮੀ’ ਗੀਤਾਂ ਨੇ ਨੋਰਾ ਨੂੰ ਸਭ ਤੋਂ ਵੱਧ ਪਛਾਣ ਦਿਵਾਈ।

PunjabKesari

ਨੋਰਾ ਨੂੰ ਹਾਲ ਹੀ ’ਚ ‘ਛੋੜ ਦੇਂਗੇ’ ਗੀਤ ’ਚ ਦੇਖਿਆ ਗਿਆ ਸੀ। ਇਸ ਤੋਂ ਪਹਿਲਾਂ ਨੋਰਾ ‘ਨਾਚ ਮੇਰੀ ਰਾਨੀ’ ਗੀਤ ’ਚ ਨਜ਼ਰ ਆਈ ਸੀ। ਨੋਰਾ ਫਤੇਹੀ ਹਾਲ ਹੀ ’ਚ ਅਜੇ ਦੇਵਗਨ ਤੇ ਸੋਨਾਕਸ਼ੀ ਸਿਨ੍ਹਾ ਦੀ ਫ਼ਿਲਮ ‘ਭੁਜ : ਦਿ ਪ੍ਰਾਈਡ ਆਫ ਇੰਡੀਆ’ ’ਚ ਵੀ ਨਜ਼ਰ ਆ ਚੁੱਕੀ ਹੈ।

PunjabKesari

ਨੋਟ– ਨੋਰਾ ਦਾ ਇਹ ਅੰਦਾਜ਼ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News