200 ਕਰੋੜ ਦੀ ਧੋਖਾਧੜੀ ਦੇ ਮਾਮਲੇ ’ਚ ਨੋਰਾ ਫ਼ਤੇਹੀ ਤੋਂ 7 ਘੰਟੇ ਪੁੱਛਗਿੱਛ, ਠੱਗ ਸੁਕੇਸ਼ ਤੋਂ ਤੋਹਫ਼ੇ ਵਜੋਂ ਲਈ ਮਹਿੰਗੀ ਕਾਰ

09/03/2022 12:39:16 PM

ਮੁੰਬਈ- ਬਾਲੀਵੁੱਡ ਦੀ ਅਦਾਕਾਰਾ ਨੋਰਾ ਫਤੇਹੀ ਇਕ ਵਾਰ ਫ਼ਿਰ 200 ਕਰੋੜ ਦੀ ਧੋਖਾਧੜੀ ਦੇ ਮਾਮਲੇ ’ਚ ਫਸ ਗਈ ਹੈ। ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ (EOW) ਨੇ ਬੀਤੇ ਦਿਨ ਨੂੰ ਦੋਸ਼ੀ ਸੁਕੇਸ਼ ਚੰਦਰਸ਼ੇਖਰ ਮਾਮਲੇ ’ਚ ਫ਼ਿਲਮ ਅਦਾਕਾਰਾ ਨੋਰਾ ਫਤੇਹੀ ਤੋਂ ਪੁੱਛਗਿੱਛ ਕੀਤੀ। ਧੋਖਾਧੜੀ ਦੇ ਮਾਮਲੇ ’ਚ ਨੋਰਾ ਫਤੇਹੀ ਤੋਂ ਕਰੀਬ 7 ਘੰਟੇ ਪੁੱਛਗਿੱਛ ਕੀਤੀ ਗਈ ਅਤੇ 50 ਤੋਂ ਵੱਧ ਸਵਾਲ ਪੁੱਛੇ ਗਏ।

ਇਹ ਵੀ ਪੜ੍ਹੋ : ਫ਼ਿਲਮਾਂ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਸਿਨੇਮਾ ਹਾਲ 'ਚ ਸਿਰਫ਼ 75 ਰੁ.’ਚ ਵੇਖੋ ਕੋਈ ਵੀ ਫ਼ਿਲਮ, ਜਾਣੋ ਕਦੋਂ

EOW ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਫ਼ਿਲਮ ਅਦਾਕਾਰਾ ਨੋਰਾ ਦੁਪਹਿਰ ਕਰੀਬ 12 ਵਜੇ EOW ਦੇ ਦਫ਼ਤਰ ਪਹੁੰਚੀ। ਉਸ ਤੋਂ ਸ਼ੁੱਕਰਵਾਰ ਸ਼ਾਮ 7 ਵਜੇ ਤੱਕ ਪੁੱਛਗਿੱਛ ਕੀਤੀ ਗਈ। ਸੰਯੁਕਤ ਪੁਲਸ ਕਮਿਸ਼ਨਰ ਛਾਇਆ ਸ਼ਰਮਾ ਦੀ ਅਗਵਾਈ ’ਚ ਛੇ ਪੁਲਿਸ ਅਧਿਕਾਰੀਆਂ ਦੀ ਟੀਮ ਨੇ ਅਦਾਕਾਰਾ ਤੋਂ 50 ਤੋਂ ਵੱਧ ਸਵਾਲ ਪੁੱਛੇ।

PunjabKesari

ਈਡੀ ਨੇ ਨੋਰਾ ਫਤੇਹੀ ਨੂੰ ਬਣਾਇਆ ਸੀ ਗਵਾਹ 

ਰਿਪੋਰਟ ਮੁਤਾਬਕ ਨੋਰਾ ਨੇ ਸੁਕੇਸ਼ ਨਾਲ ਹੋਈ ਗੱਲਬਾਤ ਅਤੇ ਮੁਲਾਕਾਤ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਉਸ ਨੇ ਸੁਕੇਸ਼ ਤੋਂ ਸਿਰਫ਼ ਇਕ ਕਾਰ ਤੋਹਫ਼ੇ ਵਜੋਂ ਲਈ ਸੀ। ਇਸ ਤੋਂ ਇਲਾਵਾ ਹੋਰ ਕੁਝ ਨਹੀਂ ਲਿਆ। ਸੁਕੇਸ਼ ਨੇ ਉਸ ਨੂੰ ਇਕ ਸਮਾਗਮ ’ਚ ਸ਼ਾਮਲ ਹੋਣ ਲਈ ਮਹਿੰਗੀ ਕਾਰ ਦਿੱਤੀ ਸੀ। ਹਾਲਾਂਕਿ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਨੋਰਾ ਫਤੇਹੀ ਦੀ ਭੂਮਿਕਾ ਸਾਹਮਣੇ ਨਹੀਂ ਆ ਰਹੀ ਹੈ। ਈਡੀ ਨੇ ਇਸ ਮਾਮਲੇ ’ਚ ਗਵਾਹ ਬਣਾਇਆ ਸੀ।

ਇਹ ਵੀ ਪੜ੍ਹੋ : ਸੰਨੀ ਲਿਓਨ ਨੇ ਰਿਵਾਈਤੀ ਪਹਿਰਾਵੇ ’ਚ ਦਿਖਾਈ ਵੱਖਰੀ ਲੁੱਕ, ਬੋਲਡ ਅੰਦਾਜ਼ ’ਚ ਦੇ ਰਹੀ ਪੋਜ਼

ਦੱਸ ਦੇਈਏ ਕਿ 200 ਕਰੋੜ ਤੋਂ ਵੱਧ ਦੀ ਠੱਗੀ ਮਾਰਨ ਦੇ ਦੋਸ਼ੀ ਸੁਕੇਸ਼ ਚੰਦਰਸ਼ੇਖਰ ਨੇ ਨੋਰਾ ਫਤੇਹੀ, ਜੈਕਲੀਨ ਫ਼ਰਨਾਂਡੀਜ਼ ਅਤੇ ਲੀਨਾ ਮਾਰੀਆ ਪਾਲ ’ਤੇ ਕਰੋੜਾਂ ਰੁਪਏ ਖ਼ਰਚ ਕੀਤੇ ਸਨ। ਮੁਲਜ਼ਮਾਂ ਨੇ ਉਸ ਨੂੰ ਕਰੋੜਾਂ ਰੁਪਏ ਦੇ ਤੋਹਫ਼ੇ ਦਿੱਤੇ। ਦਿੱਲੀ ਪੁਲਸ ਦੇ EOW ਨੇ ਇਸ ਮਾਮਲੇ ’ਚ ਪਹਿਲਾਂ ਕੇਸ ਦਰਜ ਕੀਤਾ ਸੀ। ਇਸ ਤੋਂ ਬਾਅਦ ਈ.ਡੀ ਨੇ ਮਨੀ ਲਾਂਡਰਿੰਗ ਦੇ ਤਹਿਤ ਐੱਫ਼.ਆਈ.ਆਰ ਦਰਜ ਕੀਤੀ ਅਤੇ ਜੈਕਲੀਨ ਅਤੇ ਨੋਰਾ ਅਤੇ ਹੋਰਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਚਾਰਜਸ਼ੀਟ ਦਾਖ਼ਲ ਕੀਤੀ। ਦਿੱਲੀ ਪੁਲਸ ਨੇ ਲੀਨਾ ਨੂੰ ਮੁਲਜ਼ਮ ਬਣਾਇਆ ਹੈ। ਅਜਿਹੇ ’ਚ ਹੁਣ ਦਿੱਲੀ ਪੁਲਸ ਨੋਰਾ ਫਤੇਹੀ ਅਤੇ ਜੈਕਲੀਨ ਤੋਂ ਪੁੱਛਗਿੱਛ ਕਰਕੇ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।


Shivani Bassan

Content Editor

Related News