ਲਿਟਲ ਮਾਸਟਰਜਸ 5 ਦੇ ਜੇਤੂ ਨੋਬੋਜੀਤ, ਕਿਹਾ- ‘ਇਹ ਇਕ ਸੁਫ਼ਨੇ ਵਰਗਾ ਮਹਿਸੂਸ ਹੋ ਰਿਹਾ ਹੈ’

06/27/2022 6:33:46 PM

ਬਾਲੀਵੁੱਡ ਡੈਸਕ: ਡੀ.ਆਈ.ਡੀ ਲਿਟਲ ਮਾਸਟਰਸ ਜੇਤੂ ਨੋਬੋਜੀਤ ਨਰਜ਼ਰੀ ਇਕ 9 ਸਾਲਾਂ ਦੀ ਮੁੰਡਾ ਹੈ ਜੋ ਅਸਾਮ ਦਾ ਰਹਿਣ ਵਾਲਾ ਹੈ। ਆਪਣੀ ਜਿੱਤ ਬਾਰੇ ਬੋਲਦਿਆਂ ਉਸ ਨੇ ਕਿਹਾ ਕਿ ‘ਮੈਂ ਕਦੇ ਨਹੀਂ ਸੋਚਿਆ ਸੀ ਕਿ ਉਹ ਸ਼ੋਅ ਜਿੱਤ ਜਾਵੇਗਾ। ਹੁਣ ਜਦੋਂ ਮੈਂ ਜਿੱਤ ਗਿਆ ਹਾਂ ਤਾਂ ਬਹੁਤ ਖ਼ੁਸ਼ ਹਾਂ। ਮੈਨੂੰ ਅਜਿਹਾ ਲੱਗਾ ਕਿ ਮੈਂ ਕੋਈ ਸੁਫ਼ਨਾ ਦੇਖ ਰਿਹਾ ਹਾਂ। 

PunjabKesari

ਸ਼ੋਅ ਦੇ ਆਪਣੇ ਤਜਰਬੇ ਬਾਰੇ ਉਸ ਨੇ ਕਿਹਾ ਕਿ ‘ਮੈਨੂੰ ਇੱਥੇ ਸਭ ਕੁਝ ਪਸੰਦ ਆਇਆ। ਮੈਂ ਬਹੁਤ ਸਾਰੇ ਦੋਸਤ ਬਣਾਏ, ਵੱਖ-ਵੱਖ ਡਾਂਸ ਫ਼ਾਰਮ ਸਿੱਖੇ ਅਤੇ ਬਹੁਤ ਮਸਤੀ ਕੀਤੀ।’ ਜਦੋਂ ਨੋਬੋਜਿਤ ਨੂੰ ਸ਼ੋਅ ਬਾਰੇ ਖ਼ਾਸ ਗੱਲ ਬਾਰੇ ਪੁਛਿਆ ਗਿਆ ਤਾਂ ਉਸ ਨੇ ਕਿਹਾ ਕਿ ਰੈਮੋ ਸਰ ਨੇ ਜਦੋਂ ਮੇਰੇ ਪੈਰ ਛੂਹੇ ਸੀ ਉਹ ਹੀ ਮੇਰਾ ਸਭ ਤੋਂ ਖ਼ਾਸ ਪਲ ਸੀ।

ਇਹ  ਵੀ ਪੜ੍ਹੋ : ਵਾਈਟ ਸ਼ਾਰਟ ਡਰੈੱਸ ’ਚ ਸ਼ੇਫ਼ਾਲੀ ਜਰੀਵਾਲਾ ਨੇ ਦਿਖਾਏ ਹੁਸਨ ਦੇ ਜਲਵੇ, ਦੇਖੋ ਤਸਵੀਰਾਂ

ਇਸ ਦੇ ਨਾਲ ਤੁਹਾਨੂੰ ਦੱਸ ਦੇਈਏ ਕਿ ਨੋਬੋਜੀਤ ਨੇ ਟਰਾਫ਼ੀ ਦੇ ਨਾਲ 10 ਲੱਖ ਰੁਪਏ ਦੀ ਰਾਸ਼ੀ ਵੀ ਹਾਸਲ ਕੀਤੀ ਹੈ। ਇਹ ਇਨਾਮ ਹਾਸਲ ਕਰਕੇ ਨੋਬੋਜੀਤ ਨੇ ਕਿਹਾ ਕਿ ‘ਮੈਂ ਇਸ ਦੀ ਚੰਗੀ ਵਰਤੋਂ ਕਰਨਾ ਚਾਹੰਦਾ ਹਾਂ ਅਤੇ ਮੈਂ ਆਪਣੀ ਡਾਂਸ ਟੀਚਰ ਦੀਪਿਕਾ ਮੈਮ ਲਈ ਇਕ ਵੱਡੀ ਡਾਂਸ ਕਲਾਸ ਖੋਲ੍ਹਣਾ ਚਾਹੁੰਦਾ ਹਾਂ’। ਨੋਬੋਜੀਤ ਆਪਣੀ ਫ੍ਰੀ ਸਟਾਈਲ ਅਤੇ ਹਿੱਪ-ਰੌਪ ਨਾਲ ਜਾਣਿਆ ਜਾਂਦਾ ਹੈ। ਹਿੱਪ ਹੌਪ ਉਸ ਦਾ ਮਨਪਸੰਦ ਹੈ।

PunjabKesari

ਇਹ  ਵੀ ਪੜ੍ਹੋ : ਪਤੀ ਸੂਰਜ ਨਾਲ ਛੁੱਟੀਆਂ ’ਤੇ ਨਿਕਲੀ ਮੌਨੀ ਰਾਏ, ਏਅਰਪੋਰਟ ’ਤੇ ਇਕੱਠੇ ਨਜ਼ਰ ਆਇਆ ਜੋੜਾ

ਦੱਸ ਦੇਈਏ ਕਿ ਰੇਮੋ ਡਿਸੂਜ਼ਾ, ਸੋਨਾਲੀ ਬੇਂਦਰੇ, ਮੌਨੀ ਰਾਏ ਇਸ ਡਾਂਸਿੰਗ ਟੀ.ਵੀ. ਰਿਐਲਿਟੀ ਸ਼ੋਅ ਨੂੰ ਜੱਜ ਕਰ ਰਹੇ ਸਨ। ਸ਼ੋਅ ਨੂੰ ਲੋਕਾਂ ਵੱਲੋਂ ਕਾਫ਼ੀ ਪਿਆਰ ਮਿਲਿਆ ਹੈ।


Anuradha

Content Editor

Related News